-ਰਾਜਦੀਪ ਕੌਰ ਅਤੇ ਮਨੀਸ਼ਾ ਸੇਠੀ;
ਖੇਤੀ ਕਾਮੇ ਖੇਤਾਂ ਵਿੱਚ ਹੋਣ ਵਾਲਿਆਂ ਬਹੁਤ ਸਾਰੀਆਂ ਸੱਟਾ ਅਤੇ ਬਿਮਾਰੀਆਂ ਦੇ ਸਮੂਹ ਦਾ ਸਾਹਮਣਾ ਕਰਦੇ ਹਨ, ਕਿਉ ਕਿ ਉਹ ਜ਼ਿਆਦਾ ਸਮਾਂ ਖੇਤਾਂ ਵਿੱਚ ਬਿਤਾਈਉਂਦੇ ਹਨ। ਤਕਨੀਕੀ ਨਵੀਨਤਾ ਭਾਵੇ ਖੇਤੀ ਉਤਪਾਦਨ ਵਿੱਚ ਸਹਾਇਕ ਸਿੱਧ ਹੋਈ ਹੈ, ਪਰ ਇਸ ਕਰਕੇ ਸਿਹਤ ਅਤੇ ਸੁਰੱਖਿਆ ਦੀਆਂ ਨਵੀਆਂ ਸਮਸਿਆਵਾਂ ਵੀ ਪੈਦਾ ਹੋਇਆ ਹਨ। ਵੱਖ-ਵੱਖ ਖੇਤੀ ਗਤੀ ਵਿਧੀਆਂ ਦੌਰਾਨ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਨੂੰ ਬਹੁਤ ਸਾਰੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚ ਖੇਤੀ ਮਸ਼ੀਨਰੀ, ਜੀਵ-ਵਿਗਿਆਨ, ਰਸਾਇਣਕ ਖਤਰੇ, ਸਮਾਜਿਕ ਅਤੇ ਵਾਤਾਵਰਣ ਦੇ ਤਣਾਅ ਦੇ ਖ਼ਤਰੇ ਸ਼ਾਮਲ ਹਨ। ਇਨ੍ਹਾਂ ਖਤਰਿਆਂ ਦਾ ਪੁਨਰਗਠਨ ਅਤੇ ਉਨ੍ਹਾਂ ਦੇ ਉਪਾਅ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਮੇਸ਼ਾ ਸਹਾਇਕ ਹੁੰਦੇ ਹਨ। ਪਿੰਡਾਂ ਵਿੱਚ ਸੁਰੱਖਿਅਤ ਵਸਤਰਾਂ ਨੂੰ ਅਪਣਾਉਣ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਉਸਨੂੰ ਸਧੀਰ ਬਣਾਏ ਰੱਖਣਾ ਇੱਕ ਚੁਣੌਤੀ ਪੂਰਨ ਪਹਿਲੂ ਹੈ। ਸੁਰੱਖਿਅਤ ਕੱਪੜਿਆਂ ਬਾਰੇ ਜਾਗਰੂਕਤਾ ਅਤੇ ਸਾਖਰਤਾ ਕਿਸਾਨਾਂ ਅਤੇ ਖੇਤੀ ਕਾਮਿਆਂ ਨੂੰ ਇਹਨਾਂ ਕਪੜਿਆਂ ਦੀ ਉਪਲਬਧਤਾ ਬਾਰੇ ਜਾਣੂ ਕਰਾਉਣ ਲਈ ਸਹਾਇਕ ਹੋਵੇਗੀ। ਸੁਰੱਖਿਅਤ ਕੱਪੜਿਆਂ ਦੀ ਵਰਤੋਂ ਜੀਵਨ ਦੀ ਗੁਣਵੱਤਾ ਨੂੰ ਵਧਾਏਗੀ।
AICRP – ਵਸਤਰ ਵਿਗਿਆਨ ਵਿਭਾਗ ਹਮੇਸ਼ਾ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਦੀਆਂ ਮੁਸ਼ਕਿਲਾਂ (ਸਿਹਤ ਲਈ ਖਤਰੇ) ਦੀ ਪਛਾਣ ਕਰਨ ਅਤੇ ਜ਼ਿਆਦਾ ਤਰ ਸਮੱਸਿਆਵਾਂ ਲਈ ਸੁਰੱਖਿਅਤ ਕਪੜੇ ਵਿਕਸਤ ਕਰਨ ਵਿੱਚ ਸਫ਼ਲ ਰਿਹਾ ਹੈ। ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਖੋਜਾਂ ਨੂੰ ਕਿਸਾਨਾਂ ਅਤੇ ਖੇਤੀ ਕਾਮਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਇਹ ਸੁਰੱਖਿਅਤ ਕਪੜੇ ਕੋਵਿਡ -19 ਦੇ ਅਰਸੇ ਤੋਂ ਪਹਿਲਾਂ ਕਿਸਾਨ ਮੇਲਿਆਂ ਅਤੇ ਕਿਸਾਨ ਕਲੱਬਾਂ ਦੀਆਂ ਮੀਟਿੰਗਾਂ ਦੌਰਾਨ ਹਮੇਸ਼ਾਂ ਵਿੱਕਰੀ ਲਈ ਉਪਲਬਧ ਹੁੰਦੇ ਰਹੇ ਹਨ।
ਕੋਵਿਡ -19 ਮਹਾਂਮਾਰੀ ਦੇ ਸਮੇਂ ਦੌਰਾਨ ਅਤੇ ਮੌਜੂਦਾ ਸਮੇਂ ਵਿੱਚ ਵੀ ਇਹ ਸੁਰੱਖਿਅਤ ਕਪੜੇ ਜੋ ਕਿ: ਦੋ ਅਤੇ ਤਿੰਨ ਤਹਿ ਵਾਲਾ ਸੂਤੀ ਮਾਸਕ, ਭਿੰਡੀ ਤੋੜ੍ਹਨ ਅਤੇ ਗੰਨਾ ਵੱਢਣ ਵਾਲਿਆਂ ਲਈ ਦਸਤਾਨੇ, ਕਣਕ ਦੀ ਕਟਾਈ ਕਰਨ ਵਾਲਿਆਂ ਲਈ ਹੁੱਡ ਵਾਲਾ ਕੁੜਤਾ, ਕੰਬਾਇਨ ਤੇ ਕੰਮ ਕਰਨ ਵਾਲਿਆਂ ਲਈ ਸਕਾਰਫ਼ / ਕੈਪ ਮਾਸਕ ਅਤੇ ਬੇਰ ਤੋੜ੍ਹਨ ਵਾਲਿਆਂ ਲਈ ਕੁਰਤਾ ਪਜਾਮਾ, ਗ੍ਰਹਿ ਵਿਗਿਆਨ ਕਾਲਜ ਅਤੇ ਬੀਜਾਂ ਦੀ ਦੁਕਾਨ (ਗੇਟ ਨੰ. 1) ਉਤੇ ਵਿੱਕਰੀ ਲਈ ਉਪਲੱਭਧ ਹਨ।
(ਲੇਖਕ- ਵਿਗਿਆਨੀ ਅਤੇ ਰਿਸਰਚ ਫ਼ੋੱਲੋ ਵਸਤਰ ਵਿਗਿਆਨ ਵਿਭਾਗ, ਗ੍ਰਹਿ ਵਿਗਿਆਨ ਕਾਲਜ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਨਾਲ ਸੰਬੰਧਤ ਹਨ)