ਕਿਸਾਨਾਂ ਲਈ ਜਾਣਕਾਰੀ :ਹਰੇ ਮਟਰਾਂ ਦੀ ਫ਼ਸਲ ਦੀ ਸਫਲ ਕਾਸ਼ਤ ਕਿਵੇਂ ਕਰੀਏ

TeamGlobalPunjab
6 Min Read

-ਡਾ. ਹਰਪਾਲ ਸਿੰਘ ਰੰਧਾਵਾ, ਡਾ.ਆਰ. ਕੇ. ਢੱਲ ਅਤੇ ਡਾ. ਬੀ ਐਸ ਢਿਲੋਂ;

ਸਰਦੀਆਂ ਦੀਆਂ ਸ਼ਬਜੀਆਂ ਵਿੱਚੋ ਮਟਰਾਂ ਦਾ ਪ੍ਰਮੁੱਖ ਸਥਾਨ ਹੈ। ਮਟਰਾਂ ਤੋ ਸਾਕਾਹਾਰੀ ਖੁਰਾਕ ਵਿੱਚ ਪ੍ਰਟੀਨ ਨੂੰ ਮਹੱਤਵਪੂਰਨ ਮਾਤਰਾ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਐਫ ਏ ੳ ਦੇ ਅੰਕੜੇ ਅਨੁਸਾਰ ਭਾਰਤ ਦਾ ਮਟਰਾਂ ਦੇ ਉਤਪਾਦਨ ਵਿੱਚ ਇੱਕ ਖਾਸ ਸਥਾਨ ਹੈ। ਫ਼ਸਲੀ ਚੱਕਰ ਵਿੱਚ ਮਟਰ ਦੀ ਫਸਲ ਬਹੁੱਤ ਵਧੀਆਂ ਅਪਨਾਈ ਜਾ ਸਕਦੀ ਹੈ ਅਤੇ ਇਹ ਫ਼ਸਲ ਫਲੀਦਾਰ ਹੋਣ ਕਰਕੇ ਜਮੀਨ ਦੀ ਉਪਜਾਊ ਸਕਤੀ ਵਿੱਚ ਵਧਾਉਂਦੀ ਹੈ।
ਉੱਨਤ ਕਿਸਮਾਂ
ਕਿਸਮ ਬਿਜਾਈ ਤੋ ਬਾਅਦ ਤੁੜਾਈ (ਦਿਨ) ਔਸਤਨ ਝਾੜ/ਏਕੜ (ਕੁਵਿੰਟਲ) ਹਰੀ ਫਲੀ ਵਿਸ਼ੇਸ ਕਥਨ

ਏ ਪੀ-3 65-70 31.5 ਅਗੇਤੀ ਕਿਸਮ ਹੈ ਅਤੇ ਬੂਟੇ ਮੱਧਰੇ ਹੁੰਦੇ ਹਨ ।
ਅਗੇਤਾ-7 ਮਟਰ 65-70 32.0 ਅਗੇਤੀ ਕਿਸਮ ।
ਪੰਜਾਬ 89 90 60.0 ਮੁੱਖ ਮੋਸਮ ਦੀ ਕਿਸਮ ਹੈ ਅਤੇ ਪ੍ਰਤੀ ਬੂਟਾ 28-30 ਫ਼ਲੀਆਂ ਲੱਗਦੀਆਂ ਹਨ
ਮਿੱਠੀ ਫ਼ਲੀ 90 47.0 ਫ਼ਲ਼ੀਆਂ ਛਿਲਕੇ ਸਮੇਤ ਖਾਣ ਯੋਗ ਹੁੰਦੀਆਂ ਹਨ।

ਬਿਜਾਈ ਅਤੇ ਬੀਜ ਦੀ ਮਾਤਰਾ: ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਬਿਜਾਈ ਕਰਨ ਲਈ ਸਭ ਤੋਂ ਉੱਤਮ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੈ। ਅਗੇਤੀਆਂ ਕਿਸਮਾਂ ਲਈ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਲਈ 30 ਕਿਲੋ ਬੀਜ ਦੀ ਪ੍ਰਤੀ ਏਕੜ ਲੋੜ ਹੈ ।ਅਗੇਤੀਆਂ ਕਿਸਮਾਂ ਲਈ ਫ਼ਾਸਲਾ 30&7.5 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 30&10 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ ।ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ: ਇਹ ਟੀਕਾ ਲਾਉਣ ਨਾਲ ਫ਼ਸਲ ਦਾ ਝਾੜ ਵੱਧਦਾ ਹੈ।ਟੀਕਾ ਪੀ ਏ ਯੂ ਦੇ ਮਾਈਕਰੋਬਾਇਆਲੋਜੀ ਵਿਭਾਗ/ਜ਼ਿਲੇੇੇ ਦੇ ਕਿ੍ਰਸ਼ੀ ਵਿਗਿਆਨ ਕੇਂਦਰ/ਸਲਾਹਕਾਰ ਸੇਵਾ ਕੇਂਦਰ ਤੋ ਪ੍ਰਾਪਤ ਕੀਤਾ ਜਾ ਸਕਦਾ ਹੈ । ਅੱਧਾ ਲਿਟਰ ਪਾਣੀ ਵਿੱਚ ਇੱਕ ਏਕੜ ਦਾ ਟੀਕਾ ਰਲਾ ਦਿਉ ਅਤੇ ਫੇਰ ਇਸ ਘੋਲ ਨੂੰ ਬੀਜ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ।ਭਾਰੀਆਂ ਜ਼ਮੀਨਾਂ ਵਿੱਚ ਮਟਰ ਹਮੇਸ਼ਾਂ ਵੱਟਾਂ ਤੇ ਬੀਜੋ ਅਤੇ ਹਲਕਾ ਪਾਣੀ ਲਗਾਉ।

- Advertisement -

ਖਾਦਾਂ: ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਪਹਿਲਾਂ 8 ਟਨ ਗਲੀ ਸੜੀ ਰੂੜੀ, 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਪਾਉ।

ਮੁੱਖ ਕੀੜੇ : ਥਰਿਪ (ਜੂੰ) ਇਹ ਭੂਰੇ ਰੰਗ ਦੀ ਲਗਭਗ 2 ਮਿਲੀਮੀਟਰ ਹੁੰਦੀ ਹੈ । ਖੰਭ ਬਿਲਕੁਲ ਨਰਮ ਅਤੇ ਲੱਤਾਂ ਪੀਲੇ ਰੰਗ ਦੀਆਂ ਹੁੰਦੀਆਂ ਹਨ। ਇਹ ਕਈ ਫਲੀਦਾਰ ਫ਼ਸਲਾਂ ਦੇ ਪੌਦਿਆਂ ਦਾ ਰਸ ਚੂਸਦੀ ਹੈ।ਬੂਟੇ ਕਮਜੋਰ ਹੋ ਜਾਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ।

ਤਣੇ ਦੀ ਮੱਖੀ: ਇਸ ਦੀਆਂ ਸੁੰਡੀਆਂ ਛੋਟੇ ਉੱਗ ਰਹੇ ਪੌਦਿਆਂ ਦਾ ਜਿਆਦਾ ਨੁਕਸਾਨ ਕਰਦੀਆਂ ਹਨ।ਸੁੰਡੀ ਤਣੇ ਦੇ ਵਿੱਚ ਮੋਰੀ ਕਰਕੇ ਅੰਦਰ ਦਾਖਲ ਹੋ ਕਿ ਹਮਲਾਂ ਕਰਦੀ ਹੈ। ਜਿਸ ਕਾਰਨ ਪੌਦੇ ਮੁਰਝਾਂ ਕਿ ਸੁੱਕ ਜਾਂਦੇ ਹਨ। ਕਈ ਵਾਰੀ ਬਾਲਗ (ਮੱਖੀਆਂ) ਵੀ ਪੱਤਿਆਂ ਵਿੱਚ ਮੋਰੀਆਂ ਕਰਕੇ ਜਖਮ ਕਰ ਦਿੰਦੀਆਂ ਹਨ ਪੌਦੇ ਦੇ ਜਖਮੀ ਹੋਏ ਹਿੱਸੇ ਪੀਲੇ ਪੈ ਜਾਂਦੇ ਹਨ ।
ਰੋਕਥਾਮ

ਫ਼ਸਲ ਦੀ ਬਿਜਾਈ 15 ਅਕਤੂਬਰ ਤੋ ਬਾਅਦ ਹੀ ਕਰੋ ਅਤੇ ਹਮਲੇ ਵਾਲੇ ਪੌਦਿਆਂ ਨੂੰ ਇਕੱਠੇ ਕਰਕ ਨਸ਼ਟ ਕਰਦੇ ਰਹੋ। ਬਿਜਾਈ ਸਮੇਂ ਸਿਆੜਾ ਵਿੱਚ 10 ਕਿਲੋ ਫਿਊਰਾਡਾਨ 3 ਜੀ (ਕਾਰਬੋਫੂਰਾਨ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ।

ਸੁਰੰਗੀ ਕੀੜਾ ਅਤੇ ਚੇਪਾਂ: ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਹਨ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ। ਜਿਸ ਕਾਰਣ ਪੱਤੇ ਪੀਲੇ ਪੈ ਜਾਂਦੇ ਹਨ ਅਤੇ ਪੌਦਿਆ ਨੂੰ ਧੁੱਪ ਤੋ ਮਿਲਣ ਵਾਲੀ ਖੁਰਾਕ ਵਿੱਚ ਕਮੀ ਆ ਜਾਂਦੀ ਹੈ। ਚੇਪਾ ਪੱਤਿਆਂ ਦਾ ਰਸ ਚੁਸਦਾ ਹੈ, ਜਿਸ ਕਾਰਨ ਪੱਤੇ ਪੀਲੇ ਪੈ ਜਾਂਦੇ ਹਨ। ਦਸੰਬਰ ਤੋਂ ਮਾਰਚ ਦੇ ਦੌਰਾਨ ਇਹ ਕੀੜੇ ਬਹੁਤ ਨੁਕਸਾਨ ਕਰਦੇ ਹਨ ।
ਬਿਮਾਰੀਆਂ ਹ੍ਮਲੇ ਦੀਆਂ ਨਿਸ਼ਾਨੀਆਂ ਰੋਕਥਾਮ
ਚਿੱਟਾ ਰੋਗ ਆਟੇ ਵਰਗੇ ਚਿੱਟੇ ਧੱਬੇ ਤਣੇ, ਸ਼ਾਖਾਂ, ਪੱਤਿਆਂ ਅਤੇ ਫ਼ਲੀਆਂ ਉਤੇ ਪੈਦਾ ਹੋ ਜਾਦੇ ਹਨ । ਸਲਫ਼ੈਕਸ 600 ਗ੍ਰਾਮ ਦਵਾਈ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਤਿੰਨ ਛਿੜਕਾਅ 10 ਦਿਨਾਂ ਦੇ ਵਕਫ਼ੇ ਤੇ ਕਰੋ ।

- Advertisement -

ਉਖੇੜਾ ਤੇ ਜੜ੍ਹਾਂ ਅਤੇ ਗਿੱਚੀ ਦਾ ਗਲਣਾ ਹਮਲੇ ਕਾਰਣ ਜੜ੍ਹਾਂ ਗਲ ਜਾਂਦੀਆਂ ਹਨ ਅਤੇ ਹੇਠਲੇ ਪੱਤੇ ਪੀਲੇ ਹੋ ਜਾਂਦੇ ਹਨ ਅਤੇ ਬਾਅਦ ਵਿੱਚ ਪੌਦਾ ਮਰ ਜਾਂਦਾ ਹੈ । ਗਿੱਚੀ ਵਾਲੇ ਭਾਗ ਤੇ ਲਾਲ ਭੂਰੇ ਧੱਬੇ ਪੈਦਾ ਹੋ ਜਾਂਦੇ ਹਨ । ਅਗੇਤੀ ਫ਼ਸਲ ਨੂੰ ਰੋਗ ਜ਼ਿਆਦਾ ਲੱਗਦਾ ਹੈ ਇਸ ਕਰਕੇ ਫ਼ਸਲ ਅਗੇਤੀ ਨਾ ਬੀਜੋ ਕਿਉਂਂਕਿ ।ਬੀਜ ਨੂੰ ਬੀਜਣ ਤੋਂ ਪਹਿਲਾਂ ਸੂਡੋਮੋਨਾਸ ਫਲੋਰੇਸੈਂਸ ਫਾਰਮੂਲੇਸ਼ਨ 15 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧ ਕੇ ਬੀਜੋ।

ਕੁੰਗੀ ਬਿਮਾਰੀ ਕਾਰਨ ਦਸੰਬਰ-ਜਨਵਰੀ ਮਹੀਨੇ ਵਿੱਚ ਪੱਤਿਆਂ ਦੇ ਹੇਠਲੇ ਪਾਸੇ ਪੀਲੇ ਤੇ ਭੂਰੇ ਰੰਗ ਦੇ ਗੋਲ ਉਭਰਵੇਂ ਧੱਬੇ ਪੈਦਾ ਹੋ ਜਾਂਦੇ ਹਨ ।ਪਛੇਤੀ ਫ਼ਸਲ ਤੇ ਹਮਲਾ ਵਧੇਰੇ ਹੁੰਦਾ ਹੈ । ੳ) ਖੇਤ ਅਤੇ ਫ਼ਸਲ ਦਾ ਆਲਾ-ਦੁਆਲਾ ਰਿਵਾੜੀ ਨਦੀਨ ਤੋਂ ਮੁਕਤ ਰੱਖੋ ।
ਅ) ਚਿੱਟੋ ਅਤੇ ਕੁੰਗੀ ਦੋਹਾਂ ਦੀ ਇਕੱਠਿਆਂ ਰੋਕਥਾਮ ਕਰਨ ਲਈ ਸਲਫੈਕਸ 200 ਗ੍ਰਾਮ ਅਤੇ 400 ਗ੍ਰਾਮ ਇੰਡੋਫਿਲ ਐਮ-45 ਵਿੱਚ ਰਲਾ ਕੇ ਪ੍ਰਤੀ ਏਕੜ ਛਿੜਕਾਅ ਕਰੋ ।

ਬਿਮਾਰੀ ਫੁੱਲ ਪੈਣ ਤੇ ਅਤੇ ਫ਼ਲੀਆਂ ਬਣਨ ਸਮੇਂ ਜ਼ਿਆਦਾ ਗੰਭੀਰ ਹੁੰਦੀ ਹੈ । ਪੱਤਿਆਂ, ਤਣੇ ਅਤੇ ਫ਼ਲੀ ਉੱਪਰ ਪਾਣੀ ਭਿੱਜੇ ਬੇਤਰਤੀਬੇ ਧੱਬੇ (ਸਪਾਟ) ਬਣ ਜਾਂਦੇ ਹਨ। ਜ਼ਿਆਦਾਤਰ ਇਹ ਰੋਗ ਫ਼ਲੀ ਉੱਪਰ ਦਿਖਾਈ ਦਿੰਦਾ ਹੈ ਜੋ ਕਿ ਬਾਅਦ ਵਿਚ ਭੂਰੇ ਰੰਗ ਦੀ ਖ਼ੁਰ੍ਹਦਰੀ ਪੇਪੜੀ ਵਿੱਚ ਤਬਦੀਲ ਹੋ ਜਾਂਦਾ ਹੈ। ਠੰਢੇ ਤੇ ਸਲ੍ਹਾਬ ਵਾਲੇ ਮੌਸਮ ਵਿਚ ਚਿੱਟੇ ਰੰਗ ਦਾ ਮਾਦਾ ਸਖ਼ਤ ਹੋ ਕੇ ਕਾਲੇ ਰੰਗ ਦੀਆਂ ਮਘਰੋੜੀਆਂ (ਸਕਲੋਰਸ਼ੀਆ ਉੱਲੀ ਦੇ ਜੀਵਾਣੂੰ) ਫ਼ਲੀ ਵਿਚ ਬਣਾ ਦਿੰਦਾ ਹੈ । ਫ਼ਸਲ ਨੂੰ ਦੀ ਬਿਜਾਈ, ਗੋਭੀ ਅਤੇ ਗਾਜਰ ਵਾਲੇ ਖੇਤ ਵਿੱਚ ਨਾ ਕਰੋ। ਸਗੋਂ ਟਮਾਟਰ ਅਤੇ ਮਿਰਚਾਂ ਦੀ ਫ਼ਸਲ ਲਗਾਈ ਜਾ ਸਕਦੀ ਹੈ ਜਿ ਕਾਰਣ ਜੀਵਾਣੂੰ ਦਾ ਖੇਤ ਵਿਚ ਵਾਧਾ ਅਤੇ ਬਿਮਾਰੀ ਘੱਟ ਜਾਵੇਗੀ । ਪੌਦਿਆਂ ਦੀ ਰਹਿੰਦ ਖੂੰਹਦ ਨੂੰ ਇਕੱਠਾ ਕਰਕੇ ਨਸ਼ਟ ਕਰ ਦੇਣਾ ਚਾਹੀਦਾ ਹੈ।

Share this Article
Leave a comment