Home / ਓਪੀਨੀਅਨ / ਕਾਮਰੇਡ ਚੀ ਗੁਵੇਰਾ – ਕਿਊਬਾ ਵਿੱਚ ਇਨਕਲਾਬ ਲਿਆਉਣ ਵਾਲਾ ਯੋਧਾ

ਕਾਮਰੇਡ ਚੀ ਗੁਵੇਰਾ – ਕਿਊਬਾ ਵਿੱਚ ਇਨਕਲਾਬ ਲਿਆਉਣ ਵਾਲਾ ਯੋਧਾ

-ਅਵਤਾਰ ਸਿੰਘ;

ਕਾਮਰੇਡ ਚੀ ਗੁਵੇਰਾ ਇਕ ਮਹਾਨ ਇਨਕਲਾਬੀ ਯੋਧਾ ਸੀ ਜਿਸ ਦਾ ਜਨਮ 14 ਜੂਨ 1928 ਨੂੰ ਸ਼ਹਿਰ ਰੋਜੇਰੀਉ, ਅਰਜਨਟਾਇਨਾ ਵਿੱਚ ਡਾਨ ਅਰਨੈਸਟੋ ਗਵੇਰਾ ਲਿੰਚ ਦੇ ਘਰ ਹੋਇਆ। ਉਸ ਦੇ ਪਿਤਾ ਦਾ ਕਹਿਣਾ ਸੀ ਕਿ ਆਰਥਿਕ ਹਾਲਤ ਕਮਜੋਰ ਹੋਣ ਦੇ ਬਾਵਜੂਦ ਉਹ ਆਪਣੇ ਪੰਜਾਂ ਬੱਚਿਆਂ ਨੂੰ ਉਚੇਰੀ ਵਿਦਿਆ ਦਿਵਾਉਣ ਵਿੱਚ ਸਫਲ ਰਿਹਾ।

ਮੈਨੂੰ ਸਭ ਤੋਂ ਵੱਧ ਮਾਣ ਆਪਣੇ ਪੁੱਤਰ ਅਰਨੈਸਟੋ ਚੀ ਗੁਵੇਰਾ ‘ਤੇ ਹੈ ਜਿਸਨੂੰ ਮੈਂ ‘ਟਿਟੀ’ ਨਾਂ ਨਾਲ ਬੁਲਾਉਂਦਾ ਸੀ, ਉਹ ਇਕ ਸੱਚਾ ਮਨੁੱਖ ਤੇ ਅਸਲੀ ਯੋਧਾ ਸੀ।ਬਚਪਨ ਤੋਂ ਹੀ ਦਮੇ ਦਾ ਰੋਗੀ ਹੋਣ ਕਾਰਣ ਉਸਨੇ ਡਾਕਟਰ ਬਣਨ ਦਾ ਫੈਸਲਾ ਕਰ ਲਿਆ।

ਅਰਜਨਟਾਇਨਾ ਦੀ ਰਾਜਧਾਨੀ ਤੋਂ ਡਾਕਟਰੀ ਦੀ ਡਿਗਰੀ ਹਾਸਲ ਕੀਤੀ ਤੇ ਪੜਾਈ ਦੌਰਾਨ 1953 ਵਿੱਚ ਉਹ ਇਕ ਸਾਥੀ ਨਾਲ ਮੋਟਰਸਾਇਕਲ ਤੇ ਕੋਲੰਬੀਆ, ਪੀਰੂ, ਚਿਲੀ ਤੇ ਵੈਨਜੂਏਲਾ ਗਿਆ।ਅਗਲੇ ਸਾਲ ਉਸਨੇ ਬੋਲੀਵੀਆ, ਏਕੁਆਡੋਰ, ਕੋਲੰਬੀਆਂ, ਕੋਸਟਰੀਕਾ, ਪਨਾਮਾ ਵਰਗੇ ਲਤੀਨੀ ਅਮਰੀਕੀ ਦੇਸ਼ਾਂ ਦਾ ਦੌਰਾ ਕੀਤਾ। ਉਥੋਂ ਦੇ ਲੋਕਾਂ ਦੀ ਗਰੀਬੀ ਤੇ ਦੁੱਖ ਦਰਦ ਵੇਖਕੇ ਕੁਝ ਕਰਨ ਦਾ ਫੈਸਲਾ ਕੀਤਾ।

ਗੁਆਟੇਮਾਲਾ ਦੀ ਸਰਕਾਰ ਜੋ ਅਮਰੀਕਾ ਦੀ ਵਿਰੋਧੀ ਸੀ ਉਸ ਵਿੱਚ ਨੌਕਰੀ ਕਰ ਲਈ। ਅਮਰੀਕੀਆਂ ਨੇ ਰਾਜਧਾਨੀ ਤੇ ਬੰਬਾਂ ਨਾਲ ਹਮਲਾ ਕਰ ਦਿੱਤਾ ਤੇ ਚੀ ਗਵੇਰਾ ਨੇ ਪੂਰੀ ਮਦਦ ਕੀਤੀ। ਫਿਰ ਉਹ ਮੈਕਸੀਕੋ ਵਿੱਚ ਦਿਲ ਦੇ ਰੋਗਾਂ ਦੇ ਹਸਪਤਾਲ ਨੌਕਰੀ ਕਰਨ ਲੱਗ ਪਿਆ। ਜਦ ਉਸਨੂੰ ਪਤਾ ਲੱਗਾ ਕਿ ਕਿਉਬਾ ਵਿੱਚ ਫੀਡਲ ਕਾਸਟਰੋ ਇਨਕਲਾਬ ਦੀ ਜੰਗ ਲੜ ਰਿਹਾ ਹੈ ਤਾਂ ਉਹ ਉਸਦਾ ਸਾਥੀ ਬਣ ਗਿਆ। ਉਹ ਫੀਡਲ ਕਾਸਟਰੋ ਦੇ ਨਾਲ ਉਨ੍ਹਾਂ 81 ਸਾਥੀਆਂ ਵਿੱਚ ਸ਼ਾਮਲ ਸੀ ਜੋ ਬੇੜੀ ਰਾਂਹੀ 25-11-1956 ਨੂੰ ਕਿਉਬਾ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ ਪਰ ਕਿਉਬਾ ਦੇ ਤਾਨਸ਼ਾਹ ਬਾਤਸਿਤਾ ਦੀਆਂ ਫੌਜਾਂ ਨੇ ਕੰਢੇ ਲਾਗੇ ਪਹੁੰਚਣ ਤੇ ਹਵਾਈ ਹਮਲਾ ਕਰ ਦਿੱਤਾ।

ਉਨ੍ਹਾਂ ਵਿੱਚੋਂ ਸਿਰਫ 12 ਹੀ ਜਿਉਦੇ ਸਾਥੀ ਉਥੋਂ ਪਹਾੜੀਆਂ ਉਤੇ ਚੜਨ ਵਿੱਚ ਸਫਲ ਹੋਏ ਜਿਨ੍ਹਾਂ ਵਿੱਚ ਚੀ ਗੁਵੇਰਾ, ਫੀਡਲ ਕਾਸਟਰੋ ਤੇ ਉਸਦਾ ਭਰਾ ਰਾਉਲ ਵੀ ਸ਼ਾਮਲ ਸੀ। ਇਥੇ ਲੜਦਿਆਂ ਛੇ ਵਾਰ ਚੀ ਗੁਵੇਰਾ ਜਖ਼ਮੀ ਹੋਏ। 2 ਜੂਨ 1959 ਨੂੰ ਇਨਕਲਾਬੀ ਸਾਥਣ ਅਲਏਡਾ ਮਾਰਚ ਨਾਲ ਵਿਆਹ ਹੋਇਆ। ਉਨ੍ਹਾਂ ਦੇ ਚਾਰ ਬੱਚੇ ਹੋਏ।

1959 ਨੂੰ ਕਿਉਬਾ ਵਿੱਚ ਇਨਕਲਾਬ ਹੋਣ ਤੇ ਚੀ ਗੁਵੇਰਾ ਨੂੰ ਦੋ ਨੰਬਰ ਦਾ ਸਨਅਤ ਮੰਤਰੀ ਬਣਾਇਆ ਗਿਆ ਪਰ ਉਹ ਮੰਤਰੀ ਦੀ ਕੁਰਸੀ ਤੇ ਇਕ ਦਿਨ ਵੀ ਨਾ ਬੈਠਾ, ਹਮੇਸ਼ਾਂ ਲੋਕਾਂ ਵਿੱਚ ਰਿਹਾ। ਪੰਜ ਸਾਲਾਂ ਦੌਰਾਨ ਰੂਸ, ਚੀਨ, ਕੋਰੀਆ, ਚੈਕਲੋਸਵਕੀਆ ਤੇ ਜਰਮਨ ਸਮੇਤ ਕਈ ਦੇਸ਼ਾਂ ਵਿੱਚ ਗਿਆ। ਯੂ ਐਨ ਓ ਤੇ ਅਮਰੀਕਾ ਵਿੱਚ ਭਾਸ਼ਣ ਦਿੱਤੇ। ਕਿਉਬਾ ਨੂੰ ਇਨਕਲਾਬ ਦੇ ਰਾਹ ਪੱਕਾ ਕਰਕੇ ਉਹ 14/3/1965 ਨੂੰ ਅਚਾਨਕ ਅੰਡਰਗਰਾਉਂਡ ਹੋ ਗਿਆ। ਲੋਕਾਂ ਨੇ ਪੁਛਿਆ ਕਿ ਚੀ ਗੁਵੇਰਾ ਕਿਥੇ ਹੈ ? ਤਾਂ ਕਾਸਟਰੋ ਨੇ ਕਿਹਾ ਕਿ ਉਹ ਜਿਥੇ ਵੀ ਹੋਵੇਗਾ ਉਥੇ ਹੀ ਇਨਕਲਾਬ ਲਈ ਕੰਮ ਕਰ ਰਿਹਾ ਹੋਵੇਗਾ।

3 ਅਕਤੂਬਰ 1965 ਨੂੰ ਕਾਸਟਰੋ ਨੇ ਉਸਦੀ ਚਿੱਠੀ ਪੜ ਕੇ ਲੋਕਾਂ ਨੂੰ ਦੱਸਿਆ ਕਿ ਉਹ ਬੋਲੀਵੀਆ ਦੇਸ਼ ਦੇ ਜੰਗਲਾਂ ਵਿੱਚ ੳਹ ਗੁਰੀਲਿਆਂ ਨੂੰ ਯੁੱਧ ਲੜਨ ਲਈ ਜਥੇਬੰਦ ਕਰ ਰਿਹਾ ਹੈ। ਉਸਨੇ ਕਿਹਾ ‘ਜੇ ਮੈਂ ਲੜਾਈ ਵਿੱਚ ਲੜਦਾ ਮਾਰਿਆ ਗਿਆ ਤਾਂ ਅੰਤ ਸਮੇਂ ਵੀ ਮੈਂ ਇਨਕਲਾਬ ਬਾਰੇ ਸੋਚ ਰਿਹਾ ਹੋਵਾਂਗਾ।” 8/10/1967 ਨੂੰ ਬੋਲੀਵੀਆ ਦੀ ਯੂਰੋ ਖੱਡ ਵਿੱਚ ਜਖ਼ਮੀ ਹੋਣ ‘ਤੇ ਫੜ ਲਿਆ ਗਿਆ।

ਬੋਲੀਵੀਆ ਸੈਨਿਕਾਂ ਨੇ ਅਗਲੇ ਦਿਨ ਹਿਗਏਰਾ ਪਿੰਡ ਵਿੱਚ ਪਹਿਲਾਂ ਉਸਨੂੰ ਪੁਛਿਆ,”ਕੀ ਤੂੰ ਆਪਣੀ ਅਮਰਤਾ (ਅਮਰ ਹੋਣ ਬਾਰੇ) ਸੋਚ ਰਿਹਾ ਹੈਂ ? ਉਸਨੇ ਜੁਆਬ ਦਿਤਾ, “ਨਹੀਂ, ਮੈਂ ਇਨਕਲਾਬ ਦੀ ਅਮਰਤਾ ਬਾਰੇ ਸੋਚ ਰਿਹਾ ਹਾਂ।” ਉਸ ਤੋਂ ਬਾਅਦ ਨੌ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਤੇ ਉਸਦੇ ਹੱਥ ਕੱਟ ਦਿੱਤੇ। ਇਹ ਹੱਥ ਅਜੇ ਵੀ ਕਿਊਬਾ ਦੇ ਲੋਕਾਂ ਨੇ ਆਪਣੇ ਹੀਰੋ ਨੂੰ ਪ੍ਰਣਾਮ ਕਰਨ ਵਾਸਤੇ ਸਾਂਭ ਕੇ ਰੱਖੇ ਹੋਏ ਹਨ। ਉਸਦੀ ਸ਼ਹਾਦਤ ਵਾਲੇ ਦਿਨ ਕਿਊਬਾ ਵਿੱਚ ਛੁੱਟੀ ਕੀਤੀ ਜਾਂਦੀ ਹੈ। ਉਸਨੂੰ ਪਿਆਰ ਨਾਲ ਚੀ ਗੁਵੇਰਾ ਦੀ ਥਾਂ ਚੀ ਗੁਵੇਰਾ ਕਹਿ ਕੇ ਯਾਦ ਕੀਤਾ ਜਾਂਦਾ ਹੈ।

**** ਵਿਸ਼ਵ ਡਾਕ ਦਿਵਸ

ਵਿਸ਼ਵ ਡਾਕ ਦਿਵਸ 9-10-1874 ਨੂੰ ਸਵਿਟਜ਼ਰਲੈਂਡ ਵਿੱਚ ਯੂਨੀਵਰਸਲ ਪੋਸਟਲ ਯੂਨੀਅਨ ਦੀ ਮੀਟਿੰਗ ਹੋਈ ਸੀ, ਜਿਸ ਕਰਕੇ 1969 ਨੂੰ ਜਪਾਨ ਵਿੱਚ ਯੂਨੀਵਰਸਲ ਪੋਸਟਲ ਕਾਂਗਰਸ ਨੇ ਹਰ ਸਾਲ 9 ਅਕਤੂਬਰ ਨੂੰ ਇਹ ਦਿਨ ਮਨਾਉਣ ਦਾ ਫੈਸਲਾ ਕੀਤਾ।

ਲਾਰਡ ਕਲਾਈਵ ਨੇ ਭਾਰਤ ਵਿੱਚ 1766 ਨੂੰ ਪਹਿਲਾ ਡਾਕ ਵਿਵਸਥਾ ਕੀਤੀ। 1774 ਵਿੱਚ ਪਹਿਲਾ ਡਾਕਘਰ ਕਲਕੱਤਾ ਵਿਖੇ ਸਥਾਪਿਤ ਕੀਤਾ। ਚਿੱਠੀਆਂ ਉਪਰ ਸਟੈਂਪ 1852 ਤੋਂ ਲੱਗਣੀ ਸ਼ੁਰੂ ਹੋਈ।

ਪਹਿਲਾਂ ਰਾਜੇ ਪੈਦਲ ਜਾਂ ਘੋੜ ਸਵਾਰ ਰਾਂਹੀ ਡਾਕ ਭੇਜਦੇ ਸਨ।ਫਿਰ ਚਿੱਠੀਆਂ ਕਬੂਤਰਾਂ ਰਾਂਹੀ ਭੇਜੀਆਂ ਜਾਣ ਲੱਗੀਆਂ।ਦੇਸ਼ ਭਗਤ ਤੇਜਾ ਸਿੰਘ ਸੁੰਤਤਰ ਨੇ ਇਕ ਬਿੱਲਾ ਰੱਖਿਆ ਸੀ ਉਸ ਦੇ ਗਲ ਵਿੱਚ ਚਿੱਠੀ ਬਨ ਕੇ ਬਾਹਰ ਚਾਹ ਵਾਲੇ ਕੋਲ ਭੇਜਦਾ ਸੀ, ਜਿਥੋਂ ਦੂਜੇ ਦੇਸ਼ ਭਗਤਾਂ ਨੂੰ ਮਿਲ ਜਾਂਦੀ 1947 ਨੂੰ ਦੇਸ਼ ਵਿੱਚ 23344 ਤੇ 2014 ਤੱਕ 1,54,882 ਡਾਕ ਘਰ ਸਨ।ਚਿੱਠੀ ਲਿਖਣ ਦੀ ਕਲਾ ਨੇ ਕਈ ਨਾਮੀ ਲੇਖਕ ਪੈਦਾ ਕੀਤੇ।ਟੈਲੀਫੋਨ ਤੇ ਮੋਬਾਈਲ ਤੇ ਸਮਾਰਟ ਫੋਨ ਹੁਣ ਅਹਿਮ ਭੂਮਿਕਾ ਨਿਭਾ ਰਹੇ ਹਨ।

ਚਿੱਠੀ ਉਪਰ ਪਿੰਨ ਕੋਡ (15-8-1972 ਤੋਂ ਸ਼ੁਰੂ ਹੋਇਆ) ਲਿਖਿਆ ਹੋਵੇ ਤਾਂ ਛੇਤੀ ਪਹੁੰਚ ਜਾਂਦੀ। ਟੈਲੀਗ੍ਰਾਮ, ਮਨੀਆਰਡਰ ਦਾ ਬਹੁਤ ਸਬੰਧ ਰਿਹਾ ਹੈ। ਡਾਕਖਾਨੇ ਵਿੱਚ ਸਰਕਾਰੀ ਪੱਤਰ, ਮੈਗਜ਼ੀਨ ਤੇ ਹੋਰ ਸਾਹਿਤ ਜਿਆਦਾ ਆਉਦਾ ਹੈ। ਲੈਟਰ ਬਾਕਸ ਗਾਇਬ ਹੋ ਰਹੇ ਹਨ।

Check Also

ਕੀ ਅਸੀਂ ਵਸਤੂਆਂ ਬਣ ਗਏ ?

ਜਿਨ੍ਹਾਂ ਸਮਿਆਂ ‘ਚ ਹੁਣ ਅਸੀਂ ਜ਼ਿੰਦਗੀ ਜਿਉਂ ਰਹੇ ਹਾਂ, ਇਹ ਜ਼ਿੰਦਗੀ ਨਹੀਂ, ਭਰਮ ਹੈ। ਅਸੀਂ …

Leave a Reply

Your email address will not be published. Required fields are marked *