ਕਰੌਂਬੀ ਨੇ ਬਿਜਨਸ ਅਦਾਰੇ ਖੋਲਣ ਦਾ ਕੀਤਾ ਸਮੱਰਥਣ

ਮਿਸੀਸਾਗਾ ਦੀ ਮੇਅਰ ਬੌਨੀ ਕ੍ਰੌਂਬੀ ਨੇ ਕਿਹਾ ਕਿ ਉਹ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ
ਸੋਮਵਾਰ ਤੋਂ ਕੁੱਝ ਬਿਜਨਸ ਅਦਾਰੇ ਮੁੜ ਖੋਲ੍ਹਣ ਦੇ ਫੈਸਲੇ ਦਾ ਸਮਰਥਨ ਕਰਦੇ ਹਨ। ਉਹਨਾਂ
ਕਿਹਾ ਕਿ ਇਹ ਸਮਾਂ ਹੈ ਜਦੋਂ ਸਾਵਧਾਨੀ ਵਰਤ ਕੇ ਅੱਗੇ ਵੱਧਣਾ ਹੋਵੇਗਾ। ਮੇਅਰ ਕੌ੍ਰਂਬੀ
ਅਨੁਸਾਰ ਇਹਨਾਂ ਬਿਜਨਸ ਅਦਾਰਿਆਂ ਨੂੰ ਕਲੋਜ਼ ਤੋਂ ਮੋਨੀਟਰ ਕਰਨਾ ਪਵੇਗਾ। ਉਹਨਾਂ ਕਿਹਾ ਕਿ
ਇਸਦੇ ਇਫੈਕਟ ਸਟੱਡੀ ਕਰਨੇ ਪੈਣਗੇ ਜੇਕਰ ਸਭ ਕੁੱਝ ਠੀਕ-ਠਾਕ ਰਹਿੰਦਾ ਹੈ ਤਾਂ ਅਸੀਂ ਹੋਰ
ਬਿਜਨਸ ਖੋਲ ਸਕਦੇ ਹਾਂ। ਇਸਤੋਂ ਪਹਿਲਾਂ ਮਿਸੀਸਾਗਾ ਸਟ੍ਰੀਟਸ ਵਿਲ ਤੋਂ ਐਮਪੀਪੀ ਨੀਨਾ ਤਾਂਗੜੀ ਵੱਲੋਂ ਸਾਰੇ ਬਿਜਨਸਮੈਨਾਂ ਦਾ ਧੰਨਵਾਦ ਵੀ ਕੀਤਾ ਗਿਆ ਸੀ ਕਿ ਸਭ ਵੱਲੋਂ ਇਸ ਔਖੇ ਸਮੇਂ ਸਰਕਾਰ ਦਾ ਸਾਥ ਦਿੱਤਾ ਗਿਆ ਹੈ। ਉਹਨਾਂ ਵੀ ਜਾਣਕਾਰੀ ਦਿਤੀ ਸੀ ਕਿ ਪੜਾਅਵਾਰ ਸਭ ਕੁੱਝ ਖੋਲ੍ਹਿਆ ਜਾਵੇਗਾ ਜਿਸਦੀ ਸ਼ੁਰੂਆਤ 4 ਮਈ ਨੂੰ ਹੋਵੇਗੀ।  ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਾਰਨ ਪੂਰੇ ਹੀ ਵਿਸ਼ਵ ਨੂੰ ਕਾਫੀ ਜਿਆਦਾ ਤੰਗ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਾਰੇ ਕੰਮ ਕਾਜ ਬੰਦ ਹੋ ਚੁੱਕੇ ਹਨ। ਲੋਕ ਘਰਾਂ ਵਿਚ ਰਹਿ ਕੇ ਮਾਨਸਿਕ ਰੋਗਾਂ ਦਾ ਸ਼ਿਕਾਰ ਹੋ ਰਹੇ ਹਨ। ਘਰਾਂ ਵਿਚ ਕਲੇਸ਼ ਵੱਧ ਰਹੇ ਹਨ। ਜੇਕਰ ਅਰਥਚਾਰਾ ਖੋਲਣ ਤੋਂ ਬਾਅਦ ਕੋਰੋਨਾ ਵਾਇਰਸ ਦੀ ਸਥਿਤੀ ਠੀਕ ਰਹਿੰਦੀ ਹੈ। ਲੋਕ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹਨ ਤਾਂ ਸਰਕਾਰ ਲੋਕਾਂ ਨੂੰ ਹੋਰ ਵੀ ਰਾਹਤ ਦੇ ਸਕਦੀ ਹੈ।

Check Also

ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲੇ ਸ਼ੂਟਰ ਅੰਕਿਤ ਸਿਰਸਾ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ

ਨਵੀਂ ਦਿੱਲੀ: ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।  ਦਿੱਲੀ ਪੁਲਿਸ …

Leave a Reply

Your email address will not be published.