ਕਰਤਾਰਪੁਰ ਲਾਂਘੇ ਲਈ ਨਿੱਤਰੇ ਪਰਵਾਸੀ ਸਿੱਖ, ਭਾਰਤ ਸਰਕਾਰ ਨੂੰ ਕੀਤੀ ਅਪੀਲ

Global Team
2 Min Read

ਵਾਸ਼ਿੰਗਟਨ: ਅਮਰੀਕਾ ‘ਚ ਰਹਿਣ ਵਾਲੇ ਅਮਰੀਕੀ ਸਿੱਖਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੁਲਵਾਮਾ ਅੱਤਵਾਦੀ ਹਮਲੇ ਦੀ ਘਟਨਾ ਤੋਂ ਬਾਅਦ ਭਾਰਤ-ਪਾਕਿਸਤਾਨ ‘ਚ ਜਾਰੀ ਤਣਾਅ ਦਾ ਅਸਰ ਕਰਤਾਰਪੁਰ ਸਾਹਿਬ ਗਲਿਆਰੇ ‘ਤੇ ਨਹੀਂ ਪੈਣ ਦਿੱਤਾ ਜਾਵੇ। ਪੁਲਵਾਮਾ ਹਮਲੇ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਰਿਸ਼ਤੇ ਤਲਖ਼ ਸਨ ਕੈਲੇਫੋਰਨੀਆ ਆਧਾਰਤ ਅਮਰੀਕੀ ਸਿੱਖਾਂ ਦੀਆਂ ਸੰਸਥਾਵਾਂ ਦੇ ਵਫ਼ਦ ਨੇ ਇੱਥੇ ਭਾਰਤੀ ਸਫਾਰਤਖਾਨੇ ਪਹੁੰਚੇ। ਵਫ਼ਦ ਵਿੱਚ ਦਰਜਨ ਕਾਨੂੰਨਘਾੜੇ ਤੇ ਸੈਨੇਟਰ ਸ਼ਾਮਲ ਸਨ।

ਯੂਨਾਈਟਿਡ ਸਿੱਖ ਮਿਸ਼ਨ ਦੇ ਸੰਸਥਾਪਕ ਰਸ਼ਪਾਲ ਸਿੰਘ ਢੀਂਡਸਾ ਨੇ ਅਮਰੀਕਾ ਵਿੱਚ ਭਾਰਤੀ ਸਫ਼ੀਰ ਹਰਵਰਧਨ ਸ਼੍ਰਿੰਗਲਾ ਨੂੰ ਮੰਗ ਪੱਤਰ ਸੌਂਪਿਆ ਤੇ ਅਪੀਲ ਕੀਤੀ ਕਿ ਭਾਰਤ ਤੇ ਪਾਕਿਸਤਾਨ ਦਰਮਿਆਨ ਜਾਰੀ ਤਣਾਅ ਕਰਕੇ ਲਾਂਘੇ ਦਾ ਕੰਮ ਨਾ ਪ੍ਰਭਾਵਿਤ ਹੋਵੇ। ਉਨ੍ਹਾਂ ਮੰਗ ਪੱਤਰ ਵਿੱਚ ਲਿਖਿਆ ਕਿ ਅਮਨ ਲਈ ਇਹ ਲਾਂਘਾ ਬੇਹੱਦ ਵਧੀਆ ਕਦਮ ਹੈ ਤੇ ਇਸ ਨੂੰ ਸਹੀ ਦਿਸ਼ਾ ਵਿੱਚ ਵਧਾਉਣਾ ਚਾਹੀਦਾ ਹੈ। ਹੁਣ ਇਹ ਸਮਾਂ ਆ ਗਿਆ ਹੈ ਕਿ ਇਸ ਹਾਲਾਤ ਦੇ ਸ਼ਾਂਤੀਪੂਰਬਕ ਹੱਲ ਲਈ ਲਾਂਘੇ ਲਈ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ ਤੇ ਕੰਮ ਜਾਰੀ ਰੱਖਿਆ ਜਾਵੇ।

ਜ਼ਿਕਰਯੋਗ ਹੈ ਕਿ ਭਾਰਤ ਨੇ 26 ਫਰਵਰੀ ਨੂੰ ਅੱਤਵਾਦ ਖਿਲਾਫ ਕਾਰਵਾਈ ਸ਼ੁਰੂ ਕਰਦੇ ਹੋਏ ਬਾਲਾਕੋਟ ‘ਚ ਅਭਿਆਨ ਚਲਾਇਆ ਸੀ। ਅਗਲੇ ਦਿਨ ਪਾਕਿਸਤਾਨ ਹਵਾਈ ਫੌਜ ਨੇ ਜਵਾਬੀ ਕਾਰਵਾਈ ਕੀਤੀ ਅਤੇ ਹਵਾਈ ਹਮਲੇ ਵਿੱਚ ਇੱਕ ਮਿਗ-21 ਜਹਾਜ਼ ਨੂੰ ਮਾਰ ਗਿਰਾਇਆ ਤੇ ਭਾਰਤ ਦੇ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਨੂੰ ਵੀ ਆਪਣੇ ਕਬਜੇ ‘ਚ ਲੈ ਲਿਆ ਸੀ ਜਿਸ ਤੋਂ ਬਾਅਦ ਉਸਨੂੰ ਇੱਕ ਮਾਰਚ ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਗਿਆ।

Share This Article
Leave a Comment