ਕਪਿਲ ਸ਼ਰਮਾ ਦੀ ਮਾਂ ਨੇ ਖੁੱਲ੍ਹ ਕੇ ਨੂੰਹ ਦੀ ਪੋਲ ਖੋਲ੍ਹੀ ! ਕਿਹਾ-‘ਨੂੰਹ ਮੈਨੂੰ ਘਰ ਨਹੀਂ ਬੈਠਣ ਦਿੰਦੀ

TeamGlobalPunjab
2 Min Read

ਨਿਊਜ਼ ਡੈਸਕ: ‘ਦਿ ਕਪਿਲ ਸ਼ਰਮਾ ਸ਼ੋਅ ‘ਸਭ ਦਾ ਪੰਸਦੀਦਾ ਸ਼ੋਅ ਬਣ ਚੁਕਿਆ ਹੈ।  ਮਸ਼ਹੂਰ ਹਸਤੀਆਂ ਆਪਣੀਆਂ ਫਿਲਮਾਂ ਨੂੰ ਪ੍ਰਮੋਟ ਕਰਨ ਲਈ ਸ਼ੋਅ ਵਿੱਚ ਆਉਂਦੀਆਂ ਹਨ । ਹਾਲ ਹੀ ‘ਚ ਸ਼ੋਅ ਦੇ ਇਕ ਐਪੀਸੋਡ ‘ਚ ਅਭਿਸ਼ੇਕ ਬੱਚਨ ਅਤੇ ਚਿਤਰਾਂਗਦਾ ਸਿੰਘ ਫਿਲਮ ‘ਬੌਬ ਬਿਸਵਾਸ’ ਦੇ ਪ੍ਰਮੋਸ਼ਨ ਲਈ ਪਹੁੰਚੇ ਸਨ। ਸ਼ੋਅ ‘ਚ ਕਪਿਲ ਸ਼ਰਮਾ ਦੀ ਮਾਂ ਵੀ ਦਰਸ਼ਕਾਂ ‘ਚ ਮੌਜੂਦ ਸਨ।ਇਸ ਦੌਰਾਨ ਕਪਿਲ ਦੀ ਮਾਂ ਨੇ ਨੂੰਹ ਗਿੰਨੀ ਦਾ ਖੁਲਾਸਾ ਕੀਤਾ। ਕਪਿਲ ਦੀ ਮਾਂ ਨੇ ਦੱਸਿਆ ਕਿ ਨੂੰਹ ਉਨ੍ਹਾਂ ਨੂੰ ਘਰ ਨਹੀਂ ਰਹਿਣ ਦਿੰਦੀ।

ਸ਼ੋਅ ਦੌਰਾਨ ਅਭਿਸ਼ੇਕ ਸਟੇਜ ਤੋਂ ਹੇਠਾਂ ਜਾ ਕੇ ਕਪਿਲ ਸ਼ਰਮਾ ਦੀ ਮਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਂਦੇ ਹਨ, ਜਿਸ ਤੋਂ ਬਾਅਦ ਕਪਿਲ ਨੇ ਆਪਣੀ ਮਾਂ ਨੂੰ ਕਿਹਾ ਕਿ ‘ਪਹਿਲਾਂ ਤੁਸੀਂ ਮੈਨੂੰ ਵਿਆਹ ਕਰਨ ਲਈ ਕਹਿੰਦੇ ਸੀ। ਹੁਣ ਜਦੋਂ ਮੇਰਾ ਵਿਆਹ ਹੋ ਗਿਆ ਹੈ ਤਾਂ ਤੁਸੀ ਆਪਣੀ ਨੂੰਹ ਨਾਲ ਘਰ ਕਿਉਂ ਨਹੀਂ ਰਹਿੰਦੇ?’ ਕਪਿਲ ਸ਼ਰਮਾ ਦੀ ਇਸ ਗੱਲ ‘ਤੇ ਮਾਂ ਮਜ਼ਾਕ ‘ਚ ਕਹਿੰਦੀ ਹੈ, ‘ਬਹੂ ਮੈਨੂੰ ਘਰ ਨਹੀਂ ਬੈਠਣ ਦਿੰਦੀ, ਮੈਂ ਕੀ ਕਰਾਂ’। ਮਾਂ ਦੀ ਇਹ ਗੱਲ ਸੁਣ ਕੇ ਅਭਿਸ਼ੇਕ ਬੱਚਨ ਸਮੇਤ ਸਾਰੇ ਦਰਸ਼ਕ ਹੱਸਣ ਲੱਗ ਪਏ।

https://www.instagram.com/p/CWskh6XKr51/?utm_source=ig_embed&utm_campaign=embed_video_watch_again

ਕਪਿਲ ਦੀ ਮਾਂ ਨੇ ਕਿਹਾ ਕਿ ਨੂੰਹ ਕਹਿੰਦੀ ਹੈ ਕਿ ਜਲਦੀ ਸ਼ੋਅ ‘ਚ ਜਾਓ । ਕਪਿਲ ਦੀ ਮਾਂ ਦੀਆਂ ਇਹ ਗੱਲਾਂ ਸੁਣ ਕੇ ਅਭਿਸ਼ੇਕ ਅਤੇ ਚਿਤਰਾਂਗਦਾ ਜ਼ੋਰ-ਜ਼ੋਰ ਨਾਲ ਹੱਸ ਪਏ। 

- Advertisement -

Share this Article
Leave a comment