Sunday, August 25 2019
Home / ਪੰਜਾਬ / ਐੱਸ.ਟੀ.ਐੱਫ ਨੂੰ ਮਿਲੀ ਵੱਡੀ ਕਾਮਯਾਬੀ, ਮੈਡੀਕਲ ਸਟੋਰ ਤੋਂ ਪੂਰੇ ਪੰਜਾਬ ‘ਚ ਚਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼

ਐੱਸ.ਟੀ.ਐੱਫ ਨੂੰ ਮਿਲੀ ਵੱਡੀ ਕਾਮਯਾਬੀ, ਮੈਡੀਕਲ ਸਟੋਰ ਤੋਂ ਪੂਰੇ ਪੰਜਾਬ ‘ਚ ਚਲ ਰਹੇ ਡਰੱਗ ਰੈਕੇਟ ਦਾ ਪਰਦਾਫਾਸ਼

ਬਠਿੰਡਾ: ਪੰਜਾਬ ਦੀ ਬੰਠਿੰਡਾ ਪੁਲਿਸ ਤੇ ਐੱਸ.ਟੀ.ਐੱਫ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਉਨ੍ਹਾਂ ਵੱਲੋਂ ਮਿਲ ਕੇ ਨਸ਼ੀਲੀ ਦਵਾਈਆਂ ਦੀ ਤਸਕਰੀ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਗਿਰੋਹ ਦੇ ਮੁੱਖ ਸਰਗਨਾ ਪਰਦੀਪ ਗੋਇਲ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਦੀ ਪੋਲ ਖੁਲ੍ਹੀ ਹੈ ਜਿਸ ਦੀ ਜਾਣਕਾਰੀ ਐੱਸ.ਟੀ.ਐੱਫ ਦੀ ਮੁਖੀ ਗੁਰਪ੍ਰੀਤ ਦਿਓ ਵੱਲੋਂ ਪ੍ਰੈੱਸ ਕਾਨਫਰੈਂਸ ਕਰ ਕੇ ਦਿੱਤੀ ਗਈ ਹੈ। ਉਨ੍ਹਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪਰਦੀਪ ਗੋਇਲ ਲੁਧਿਆਣੇ ‘ਚ ਇੱਕ ਮੈਡੀਕਲ ਸਟੋਰ ਚਲਾਉਂਦਾ ਹੈ ਜਿੱਥੋਂ ਉਸ ਵੱਲੋਂ ਪੰਜਾਬ ਭਰ ਵਿੱਚ ਫਾਰਮਾਸਿਊਟੀਕਲ ਡਰੱਗ ਰੈਕੇਟ ਚਲਾਇਆ ਜਾ ਰਿਹਾ ਸੀ। ਤਲਾਸ਼ੀ ਦੌਰਾਨ ਪਰਦੀਪ ਦੇ ਘਰੋਂ 20500 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।

ਰੈਕੇਟ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਬਠਿੰਡਾ ਪੁਲਿਸ ਨੇ ਐਤਵਾਰ ਨੂੰ ਦੱਸ ਲੱਖ ਦੇ ਕਰੀਬ ਗੋਲੀਆਂ ਸਮੇਤ ਤਸਕਰ ਨੂੰ ਕਾਬੂ ਕੀਤਾ। ਜਿਸ ਦੀ ਪਹਿਚਾਣ ਸੁਨਿਲ ਉਰਫ ਸੋਨੂੰ ਵੱਜੋਂ ਹੋਈ ਸੀ। ਮਿਲੀ ਜਾਣਕਾਰੀ ਮੁਤਾਬਕ ਪਰਦੀਪ ਗੋਇਲ ਦਾ ਦਿੱਲੀ ਤੇ ਜ਼ੀਰਕਪੁਰ ਨਾਲ ਵੀ ਲਿੰਕ ਜੁੜਿਆ ਹੋਇਆ ਹੈ ਤੇ ਕੁਝ ਹੀ ਮਹੀਨਿਆਂ ‘ਚ ਉਹ ਪੂਰੇ ਪੰਜਾਬ ‘ਚ ਟਰਾਮਾਡੋਲ ਦੀਆਂ 70 ਲੱਖ ਗੋਲੀਆਂ ਸਪਲਾਈ ਕਰ ਚੁੱਕਿਆ ਹੈ।

ਇਸ ਦੇ ਨਾਲ ਹੀ ਐਗਰੀਕਲਚਰ ਤੇ ਫੂਡ ਸੈਕਟਰੀ ਕਾਹਨ ਸਿੰਘ ਪੰਨੂੰ ਨੇ ਵੀ ਕਿਹਾ ਕਿ ਪ੍ਰਦੀਪ ਗੋਇਲ ਦਾ ਲਾਇਸੈਂਸ ਕੈਂਸਲ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟਰਾਮਾਡੋਲ ਵਰਗੀਆਂ ਪਾਬੰਦੀਸ਼ੁਦਾ ਦਵਾਈਆਂ ਪੰਜਾਬ ਭਰ ਵਿੱਚ ਚੋਣਵੀਆਂ ਕੈਮਿਸਟ ਦੀਆਂ ਦੁਕਾਨਾਂ ‘ਤੇ ਹੀ ਮਿਲ ਸਕਣਗੀਆਂ ਜਿਸ ਦਾ ਪ੍ਰਸਤਾਵ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇਗਾ।

Check Also

ਅਕਾਲੀ ਦਲ ਬੀਬੀਐਮਬੀ ਦੇ ਖਿਲਾਫ ਅਦਾਲਤ ‘ਚ ਕਰੇਗਾ ਕੇਸ! ਬੋਰਡ ਦਾ ਚੇਅਰਮੈਨ ਤੇ ਅਧਿਕਾਰੀ ਪੰਜਾਬੀ ਹੋਣ, ਤਾਂਕਿ ਸੂਬੇ ਦਾ ਦਰਦ ਸਮਝ ਸਕਣ : ਚੰਦੂਮਾਜਰਾ

ਚੰਡੀਗੜ੍ਹ : ਪੰਜਾਬ ‘ਚ ਪੈ ਰਹੀ ਹੜ੍ਹਾਂ ਦੀ ਮਾਰ ਨੂੰ ਦੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ …

Leave a Reply

Your email address will not be published. Required fields are marked *