ਇੱਕ ਅਜਿਹੀ ਹੁੱਡੀ ਜਿਸ ‘ਤੇ ਨਹੀਂ ਲਗਦਾ ਕੋਈ ਦਾਗ!

TeamGlobalPunjab
2 Min Read

ਲੰਡਨ : ਸਰਦੀਆਂ ਵਿੱਚ ਕੱਪੜੇ ਧੋਣ ਅਤੇ ਉਨ੍ਹਾਂ ਨੂੰ ਸੁਕਾਉਣ ਵਿੱਚ ਇਨਸਾਨ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨੂੰ ਧਿਆਨ ‘ਚ ਰੱਖਦਿਆਂ ਲੰਡਨ ਦੇ ਰਹਿਣ ਵੱਲੋਂ ਇੱਕ ਜੋੜੇ ਵੱਲੋਂ ਅਜਿਹੇ ਕੱਪੜੇ ਤਿਆਰ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਿਹੜੇ ਕਿ ਗੰਦੇ ਨਹੀਂ ਹੁੰਦੇ ਅਤੇ ਨਾ ਹੀ ਇਨ੍ਹਾਂ ‘ਤੇ ਕੋਈ ਦਾਗ ਲਗਦਾ ਹੈ। ਜਾਣਕਾਰੀ ਮੁਤਾਬਿਕ ਇਸ ਜੋੜੇ ਦਾ ਨਾਮ ਵਰੁਣ ਭਨੋਟ ਅਤੇ ਉਸਦੀ ਪਤਨੀ ਅਨੀਸ਼ਾ ਸੇਠ ਹੈ। ਰਿਪੋਰਟਾਂ ਮੁਤਾਬਿਕ ਇਹ ਕੱਪੜੇ ਉਨ੍ਹਾਂ ਵੱਲੋਂ ਫੈਬਰਿਕ ਨਾਲ ਤਿਆਰ ਕੀਤੇ ਜਾ ਰਹੇ ਹਨ।

ਰਿਪੋਰਟਾਂ ਮੁਤਾਬਿਕ ਇਸ ਕੱਪੜੇ ਦੀ ਇੱਕ ਹੂਡੀ (ਇੱਕ ਸਵੈਟਰ ਵਰਗਾ ਕੱਪੜਾ ਜਿਸ ਨਾਲ ਟੋਪਾ ਵੀ ਜੁੜਿਆ ਹੁੰਦਾ ਹੈ) ਤਿਆਰ ਕੀਤੀ ਗਈ ਹੈ ਕਿ ਜੇਕਰ ਇਸ ‘ਤੇ ਵਾਈਨ, ਕਾਫੀ, ਚਾਹ, ਸੂਪ ਵਰਗੀ ਕੋਈ ਵੀ ਚੀਜ਼ ਡਿੱਗ ਜਾਂਦੀ ਹੈ, ਤਾਂ ਇਸ ਦਾ ਦਾਗ਼ ਹੂਡੀ ‘ਤੇ ਨਾ ਲੱਗੇ। ਇਸ ਕੱਪੜੇ ਨੂੰ ਵਿਸ਼ਵ ਦੀ ਪਹਿਲੀ ‘ਸਵੈ-ਸਫਾਈ ਹੁੱਡੀ’ ਵਜੋਂ ਪ੍ਰਚਾਰਿਆ ਜਾ ਰਿਹਾ ਹੈ।

ਜਾਣਕਾਰੀ ਮੁਤਾਬਿਕ ਵਰੁਣ ਲੰਡਨ ਦਾ ਰਹਿਣ ਵਾਲਾ ਹੈ ਅਤੇ ਉਹ ਇੱਕ ਚੈਰੀਟੀ ਅਨਹਾਊਸਡ.ਓਆਰਜੀ ਦੇ ਸਹਿ-ਸੰਸਥਾਪਕ ਹਨ। ਇਸ ਸੰਸਥਾ ਦੁਆਰਾ ਬੇਘਰੇ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਵਰੁਣ ਅਨੁਸਾਰ ਇਸ ਫੈਬਰਿਕ ਹੁੱਡੀ ਨੂੰ ਬਣਾਉਣ ਲਈ ਨੈਨੋਸਕੋਪਿਕ ਪੋਲਿਸਟਰ ਫਾਈਬਰ ਦੀ ਵਰਤੋਂ ਕੀਤੀ ਗਈ ਅਤੇ ਇਹ ਕੱਪੜਾ ਕਮਲ ਦੇ ਪੱਤੇ ਜਿੰਨਾ ਨਰਮ ਹੈ। ਵਰੁਣ ਨੇ ਦਾਅਵਾ ਕੀਤਾ ਕਿ ਇਸ ਲਈ ਕੋਈ ਤਰਲ ਇਸ ‘ਤੇ ਆਪਣਾ ਪ੍ਰਭਾਵ ਨਹੀਂ ਛੱਡਦਾ।

ਵਰੁਣ ਨੇ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਦੇ ਜ਼ਰੀਏ, ਉਨ੍ਹਾਂ ਨੇ ਹੁਣ ਤੱਕ 1 ਲੱਖ ਗਰੀਬ ਲੋਕਾਂ ਨੂੰ ਇਹ ਹੁੱਡੀਆਂ ਦਾਨ ਕੀਤੀਆਂ ਹਨ। ਅਨੀਸ਼ਾ ਨੇ ਕਿਹਾ ਕਿ ਉਸ ਨੂੰ ਇਸ ਹੁੱਡੀ ਵਿੱਚ ਵਰਤੀ ਗਈ ਸਮੱਗਰੀ ਬਣਾਉਣ ਵਿੱਚ ਇੱਕ ਸਾਲ ਲੱਗ ਗਿਆ ਸੀ। ਇਸਦੀ ਸਮੱਗਰੀ ਅਜਿਹੀ ਹੈ ਕਿ ਇਸਨੂੰ ਇਕ ਮਹੀਨੇ ਤੋਂ ਵੱਧ ਸਮੇਂ ਲਈ ਬਿਨਾਂ ਧੋਤੇ ਬਗੈਰ ਪਹਿਨਿਆ ਜਾ ਸਕਦਾ ਹੈ। ਇਸ ਨੂੰ ਜਿਮ ਵਿਚ ਪਹਿਨ ਸਕਦੇ ਹੋ, ਕਿਉਂਕਿ ਇਸ ਵਿਚ ਪਸੀਨੇ ਦੀ ਮਹਿਕ ਨਹੀਂ ਹੈ, ਦੂਜਾ, ਇਹ ਹੋਰ ਕੱਪੜਿਆਂ ਨਾਲੋਂ 40% ਤੇਜ਼ੀ ਨਾਲ ਸੁੱਕਦਾ ਹੈ।

- Advertisement -

Share this Article
Leave a comment