Sunday , August 18 2019
Home / ਸੰਸਾਰ / ਇੰਗਲੈਂਡ ਜਾ ਰਹੇ ਪੰਜਾਬੀ ਨੇ ਜਹਾਜ਼ ‘ਚ ਮਹਿਲਾ ਯਾਤਰੀ ਨਾਲ ਕੀਤੀ ਘਿਨਾਉਣੀ ਹਰਕਤ, ਹੋਈ ਸਜ਼ਾ

ਇੰਗਲੈਂਡ ਜਾ ਰਹੇ ਪੰਜਾਬੀ ਨੇ ਜਹਾਜ਼ ‘ਚ ਮਹਿਲਾ ਯਾਤਰੀ ਨਾਲ ਕੀਤੀ ਘਿਨਾਉਣੀ ਹਰਕਤ, ਹੋਈ ਸਜ਼ਾ

ਟੂਰਿਸਟ ਵੀਜ਼ਾ ‘ਤੇ ਜਾ ਰਹੇ ਪੰਜਾਬੀ ਸੈਲਾਨੀ ਨੂੰ ਇੰਗਲੈਂਡ ‘ਚ 12 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਹੈ ਜਿਸ ‘ਤੇ ਮੁੰਬਈ ਤੋਂ ਮੈਨਚੈਸਟਰ ਜਾ ਰਹੀ ਫਲਾਈਟ ਦੌਰਾਨ ਇੱਕ ਮਹਿਲਾ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। 36 ਸਾਲਾ ਮੁਲਜ਼ਮ ਹਰਦੀਪ ਸਿੰਘ ਨੇ ਆਪਣੇ ਨਾਲ ਬੈਠੀ ਮਹਿਲਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤੋਂ ਪਹਿਲਾਂ ਉਸ ਨੇ ਪੀੜਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਹਰਦੀਪ ਦੀ ਇਸ ਸ਼ਰਮਨਾਕ ਹਰਕਤ ਨੂੰ ਉਸ ਵੇਲੇ ਅੰਜ਼ਾਮ ਦਿੱਤਾ ਜਦੋਂ ਜਹਾਜ਼ ਦੀਆਂ ਲਾਈਟਾਂ ਬੰਦ ਹੋਣ ਤੋਂ ਬਾਅਦ ਸਾਰੇ ਯਾਤਰੀ ਸੌਂ ਰਹੇ ਸਨ।

ਪੀੜਤਾ ਨੂੰ ਇਸ ਬਾਰੇ ਉਦੋਂ ਪਤਾ ਲੱਗਿਆ ਜਦੋਂ ਅਚਾਨਕ ਉਸ ਦੀ ਅੱਖ ਖੁੱਲ੍ਹੀ। ਪੀੜਤਾ ਨੇ ਇਸ ਦੀ ਜਾਣਕਾਰੀ ਫਲਾਈਟ ਕਰੂ ਨੂੰ ਦਿੱਤੀ ਜਿਨ੍ਹਾਂ ਨੇ ਇਸ ਬਾਰੇ ਮੈਨਚੈਸਰ ਪੁਲਿਸ ਨੂੰ ਤੁਰੰਤ ਸੂਚਿਤ ਕੀਤਾ। 35 ਸਾਲਾ ਹਰਦੀਪ 6 ਮਹੀਨਿਆਂ ਦੇ ਟੂਰਿਸਟ ਵੀਜ਼ਾ ‘ਤੇ ਹੁਸ਼ਿਆਰਪੁਰ ਤੋਂ ਇੰਗਲੈਂਡ ਜਾ ਰਿਹਾ ਸੀ। ਇਹ ਮਾਮਲਾ 2019 ਫਰਵਰੀ ਦਾ ਹੈ।

ਮੈਨਚੈਸਟਰ ਪੁਲਿਸ ਵੱਲੋਂ ਹਰਦੀਪ ਨੂੰ ਫਲਾਈਟ ਲੈਂਡ ਹੋਣ ਤੋਂ ਬਾਅਦ ਏਅਰਪੋਰਟ ‘ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਦੋਸ਼ੀ ਪਾਏ ਜਾਣ ਤੋਂ ਬਾਅਦ ਹਰਦੀਪ ਨੂੰ ਮਿਨਸ਼ੂਲ ਕ੍ਰਾਊਨ ਕੋਰਟ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਉਸ ਨੂੰ ਡਿਪੋਰਟ ਕਰ ਕੇ ਭਾਰਤ ਭੇਜ ਦਿੱਤਾ ਜਾਵੇਗਾ।

Check Also

ਪਾਕਿਸਤਾਨ ਦੀ ਮਸਜਿਦ ਅੰਦਰ ਹੋਇਆ ਜ਼ਬਰਦਸਤ ਬੰਬ ਧਮਾਕਾ, ਪੰਜ ਮੌਤਾਂ, ਕਈ ਜ਼ਖ਼ਮੀ

ਇਸਲਾਮਾਬਾਦ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ‘ਚ ਅੱਜ ਇੱਕ ਮਸਜਿਦ ਅੰਦਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ …

Leave a Reply

Your email address will not be published. Required fields are marked *