Home / ਸੰਸਾਰ / ਇਜ਼ਰਾਇਲ ਦੀ ਕੰਪਨੀ ਨੇ ਸ਼ਰਾਬ ਦੀਆਂ ਬੋਤਲਾਂ ‘ਤੇ ਛਾਪੀ ‘ਬਾਪੂ’ ਦੀ ਤਸਵੀਰ, ਲੋਕਾਂ ‘ਚ ਰੋਸ

ਇਜ਼ਰਾਇਲ ਦੀ ਕੰਪਨੀ ਨੇ ਸ਼ਰਾਬ ਦੀਆਂ ਬੋਤਲਾਂ ‘ਤੇ ਛਾਪੀ ‘ਬਾਪੂ’ ਦੀ ਤਸਵੀਰ, ਲੋਕਾਂ ‘ਚ ਰੋਸ

ਤਿਰੁਵੰਨਤਪੁਰਮ: ਇਜ਼ਰਾਇਲੀ ਕੰਪਨੀ ਮਾਕਾ ਬਰਿਉਵਰੀ ਨੇ ਸ਼ਰਾਬ ਦੀਆਂ ਬੋਤਲਾਂ ‘ਤੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਫੋਟੋ ਲਗਾਈ ਜਿਸ ਕਾਰਨ ਲੋਕਾਂ ‘ਚ ਰੋਸ ਪਾਇਆ ਜਾ ਰਿਹਾ ਹੈ। ਇਸੇ ਮਾਮਲੇ ‘ਚ ਕੇਰਲ ਦਾ ਮਹਾਤਮਾ ਗਾਂਧੀ ਨੈਸ਼ਨਲ ਫਾਊਂਡੇਸ਼ਨ ਦੇ ਚੇਅਰਮੈਨ ਏਬੀ ਜੇ ਜੋਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਿਕਾਇਤ ਕੀਤੀ ਹੈ। ਜੋਸ ਨੇ ਐਤਵਾਰ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਨੂੰ ਵੀ ਪੱਤਰ ਲਿਖਿਆ ਹੈ ਤੇ ਨਾਲ ਹੀ ਮਹਾਤਮਾ ਗਾਂਧੀ ਜੀ ਦੀ ਤਸਵੀਰ ਹਟਾਉਣ ਦੀ ਮੰਗ ਕੀਤੀ। ਫਾਊਂਡੇਸ਼ਨ ਦੇ ਪ੍ਰਧਾਨ ਜੋਸ ਨੇ ਦੱਸਿਆ, ਉਨ੍ਹਾਂ ਨੇ ਇਸ ਮਾਮਲੇ ‘ਚ ਇਜ਼ਰਾਇਲੀ ਪ੍ਰਧਾਨ ਤੇ ਪੀ.ਐੱਮ. ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਦੀ ਮੰਗ ਹੈ ਕਿ ਮਾਕਾ ਬ੍ਰੇਵਰੀ ਨੂੰ ਗਾਂਧੀ ਦੀ ਤਸਵੀਰ ਵਾਲੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਕੇਨਾਂ ਨੂੰ ਜਲਦੀ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਜਾਵੇ। ਜੋਸ ਨੇ ਦੱਸਿਆ ਕਿ ਇਸ ਡਿਜ਼ਾਈਨ ਨੂੰ ਅਮਿਤ ਸ਼ਿਮੋਨਾ ਨਾਮ ਦੇ ਸ਼ਖਸ ਨੇ ਬਣਾਇਆ ਹੈ। ਇਸ ਵਿਚ ਗਾਂਧੀ ਜੀ ਦਾ ਮਜ਼ਾਕ ਉਡਾਇਆ ਗਿਆ ਹੈ। ਅਮਿਤ ਨੇ ਆਪਣੀ ਵੈਬਸਾਈਟ ‘ਤੇ ਗਾਂਧੀ ਦੀ ਤਸਵੀਰ ਨੂੰ ਕੂਲਿੰਗ ਗਲਾਸ, ਟੀ-ਸ਼ਰਟ ਅਤੇ ਓਵਰਕੋਟ ਵਿਚ ਵੀ ਦਿਖਾਇਆ ਹੈ। ਜੋਸ ਨੇ ਕਿਹਾ, ਜਿਸ ਵਿਅਕਤੀ ਨੇ ਆਪਣੀ ਸਾਰੀ ਉਮਰ ਸ਼ਰਾਬ ਦੀ ਵਰਤੋਂ ਵਿਰੁੱਧ ਪ੍ਰਚਾਰ ਕੀਤਾ ਉਸ ਦੀ ਤਸਵੀਰ ਸ਼ਰਾਬ ਦੀ ਬੋਤਲ ‘ਤੇ ਪ੍ਰਕਾਸ਼ਿਤ ਕਰਨਾ ਸ਼ਰਮਨਾਕ ਹੈ।

Check Also

ਦੁਨੀਆਂ ‘ਚ 80 ਕਰੋੜ ਤੋਂ ਜ਼ਿਆਦਾ ਆਬਾਦੀ ਭੁੱਖਮਰੀ ਦਾ ਸ਼ਿਕਾਰ, ਪਾਕਿਸਤਾਨ ਤੋਂ ਵੀ ਪਿੱਛੇ ਭਾਰਤ

ਸੰਯੁਕਤ ਰਾਸ਼ਟਰ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਦੁਨੀਆ ਵਿੱਚ 80 ਕਰੋੜ ਤੋਂ …

Leave a Reply

Your email address will not be published. Required fields are marked *