ਇਰਾਕ ‘ਚ ਨਾਗਰਿਕਾਂ ਨੇ ਨਵੀਂ ਸੰਸਦ ਚੁਣਨ ਲਈ ਪਾਈਆਂ ਵੋਟਾਂ

TeamGlobalPunjab
2 Min Read

ਬਗ਼ਦਾਦ: ਇਰਾਕ ਵਿਚ  ਨਾਗਰਿਕਾਂ ਨੇ ਨਵੀਂ ਸੰਸਦ ਚੁਣਨ ਲਈ ਵੋਟਾਂ ਪਾਈਆਂ।ਵੋਟਿੰਗ ਦੇ ਮੱਦੇਨਜ਼ਰ ਹਵਾਈ ਖੇਤਰ ਤੇ ਜ਼ਮੀਨੀ ਸਰਹੱਦ ਨੂੰ ਪੂਰੀ ਤਰ੍ਹਾਂ ਨਾਲ ਬੰਦ ਰੱਖਿਆ ਗਿਆ।ਵੋਟਾਂ ਅਗਲੇ ਸਾਲ ਪੈਣੀਆਂ ਸਨ ਪਰ ਇਰਾਕ ਵਿਚ ਲੋਕਾਂ ਦੇ ਤਕੜੇ ਵਿਰੋਧ ਕਾਰਨ ਇਹ ਪਹਿਲਾਂ ਹੀ ਕਰਵਾਈਆਂ ਜਾ ਰਹੀਆਂ ਹਨ।ਹਾਲਾਂਕਿ ਕੁਝ ਲੋਕਾਂ ਨੇ ਆਪਣਾ ਵਿਰੋਧ ਦਰਜ ਕਰਦੇ ਹੋਏ ਚੋਣਾਂ ਦਾ ਬਾਈਕਾਟ ਵੀ ਕੀਤਾ ਹੈ।ਇਰਾਕ ਦੇ ਰਾਸ਼ਟਰਪਤੀ ਬਰਹਾਮ ਸਾਹਿਲ ਤੇ ਪ੍ਰਧਾਨ ਮੰਤਰੀ ਮੁਸਤਫਾ ਅਲ-ਕਾਧਿਮੀ ਨੇ ਵੱਡੇ ਪੈਮਾਨੇ ‘ਤੇ ਉਦਾਸੀਨਤਾ ਤੇ ਸ਼ੱਕ ਵਿਚਾਲੇ ਇਰਾਕੀਆਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ।

ਦਸ ਦਈਏ ਕਿ  ਹਜ਼ਾਰਾਂ ਲੋਕ ਲੰਮੇ ਸਮੇਂ ਤੋਂ ਭ੍ਰਿਸ਼ਟਾਚਾਰ, ਮਾੜੀਆਂ ਸਹੂਲਤਾਂ ਤੇ ਬੇਰੁਜ਼ਗਾਰੀ ਖ਼ਿਲਾਫ਼ ਆਵਾਜ਼ ਬੁਲੰਦ ਕਰ ਰਹੇ ਹਨ। ਸੁਰੱਖਿਆ ਬਲਾਂ ਨੇ ਨਾਗਰਿਕਾਂ ਦੀ ਬਗਾਵਤ ਖ਼ਿਲਾਫ਼ ਤਾਕਤ ਵੀ ਵਰਤੀ ਹੈ। ਛੇ ਸੌ ਤੋਂ ਵੱਧ ਲੋਕ ਹੁਣ ਤੱਕ ਮਾਰੇ ਗਏ ਹਨ ਤੇ ਹਜ਼ਾਰਾਂ ਫੱਟੜ ਹੋਏ ਹਨ।

2003 ‘ਚ ਅਮਰੀਕੀ ਹਮਲੇ ‘ਚ ਸੱਦਾਮ ਹੁਸੈਨ ਦੀ ਸੱਤਾ ਖੁੱਸਣ ਤੋਂ ਬਾਅਦ ਹੋ ਰਹੀਆਂ ਛੇਵੀਆਂ ਸੰਸਦੀ ਚੋਣਾਂ ‘ਚ 329 ਸੀਟਾਂ ਲਈ ਕੁੱਲ 3449 ਉਮੀਦਵਾਰ ਮੈਦਾਨ ‘ਚ ਹਨ। ਪੂਰੇ ਮੁਲਕ ਵਿਚ ਵੱਡੀ ਗਿਣਤੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ । ਕਈ ਚੋਣ ਕੇਂਦਰਾਂ ਦੇ ਬਾਹਰ ਕੰਡਿਆਲੀ ਤਾਰ ਲਾਈ ਗਈ । ਇਰਾਕ ਦੇ ਰਾਸ਼ਟਰਪਤੀ ਬਰਹਾਮ ਸਲੀਹ ਤੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ-ਕਦੀਮੀ ਨੇ ਇਰਾਕੀਆਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।ਕਈ ਵੋਟਿੰਗ ਕੇਂਦਰਾਂ ‘ਤੇ ਤਾਲਾਬੰਦੀ ਕੀਤੀ ਗਈ ਤੇ ਤਲਾਸ਼ੀ ਤੋਂ ਬਾਅਦ ਵੋਟਰਾਂ ਨੂੰ ਅੰਦਰ ਜਾਣ ਦਿੱਤਾ ਗਿਆ।ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਚੋਣਾਂ ਦੀ ਨਿਗਰਾਨੀ ਲਈ 600 ਤੋਂ ਵੱਧ ਕੌਮਾਂਤਰੀ ਆਬਜ਼ਰਵਰ ਲਾਏ ਹਨ। ਇਸ ਵਾਰ ਅਲ-ਸਦਰ ਸੈਰੋਨ ਤੇ ਫਾਤਾਹ ਗੱਠਜੋੜ ਵਿਚਾਲੇ ਤਕੜੇ ਮੁਕਾਬਲੇ ਦੀ ਸੰਭਾਵਨਾ ਹੈ। ਫਾਤਾਹ ਗੱਠਜੋੜ ਜ਼ਿਆਦਾਤਰ ਇਰਾਨ ਪੱਖੀ ਸ਼ੀਆ ਤਾਕਤਾਂ ਦਾ ਹੈ। ਸੁੰਨੀ ਕੱਟੜਵਾਦੀ ਗਰੁੱਪ ਇਸਲਾਮਿਕ ਸਟੇਟ ਵਿਰੁੱਧ ਇਹ ਗਰੁੱਪ ਕਾਫ਼ੀ ਉੱਭਰਿਆ ਹੈ।

Share this Article
Leave a comment