ਆਸਟ੍ਰੇਲੀਆ ਸੰਸਦ ਦੀਆਂ ਆਮ ਚੋਣਾਂ ‘ਚ ਪਹਿਲੀ ਵਾਰ ਮੈਦਾਨ ‘ਚ ਉਤਰਿਆ ਸਿੱਖ ਨੌਜਵਾਨ

TeamGlobalPunjab
1 Min Read

ਪਰਥ: ਪੱਛਮੀ ਆਸਟ੍ਰੇਲੀਆ ਸੰਸਦ ਦੀਆਂ ਆਮ ਚੋਣਾਂ 14 ਮਾਰਚ ਨੂੰ ਹੋ ਰਹੀਆਂ ਹਨ। ਚੋਣਾਂ ‘ਚ ਮੁੱਖ ਮੁਕਾਬਲਾ ਸੱਤਾਧਾਰੀ ਲੇਬਰ, ਵਿਰੋਧੀ ਧਿਰ ਲਿਬਰਲ ਅਤੇ ਗਰੀਨ ਪਾਰਟੀ ਸਣੇ ਕੁਝ ਆਜ਼ਾਦ ਉਮੀਦਵਾਰਾਂ ਦਰਮਿਆਨ ਹੈ। ਜਿੱਥੇ ਸਥਾਨਕ ਭਾਈਚਾਰੇ ਦੇ ਬਹੁਗਿਣਤੀ ਉਮੀਦਵਾਰ ਹਨ, ਉੱਥੇ ਹੀ ਹਲਕਾ ਵੈਸਟ ਸਵੈਨ ਤੋਂ ਪਹਿਲਾਂ ਸਿੱਖ ਚਿਹਰਾ ਮਨਜੋਤ ਸਿੰਘ ਪੰਜਾਬੀ ਨੌਜਵਾਨ ਵਿਧਾਇਕ ਵਜੋਂ ਗਰੀਨ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣ ਲੜ ਰਿਹਾ ਹੈ। ਜਿਸ ਦੀ ਹਮਾਇਤ ਪੂਰੇ ਭਾਰਤੀ ਭਾਈਚਾਰੇ ਸਣੇ ਹੋਰ ਸਥਾਨਕ ਅਤੇ ਵੱਖ-ਵੱਖ ਭਾਈਚਾਰੇ ਵੱਡੇ ਪੱਧਰ ‘ਤੇ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਮਨਜੋਤ ਦਾ ਜਨਮ ਪੰਜਾਬ ਦੇ ਪਟਿਆਲਾ ਸ਼ਹਿਰ ‘ਚ ਹੋਇਆ ਅਤੇ ਨਿੱਕੀ ਉਮਰੇ ਹੀ ਉਹ ਆਪਣੇ ਮਾਤਾ-ਪਿਤਾ ਨਾਲ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿੱਚ ਆਇਆ। ਇੱਥੇ ਹੀ ਉਹ ਮੁੱਢਲੀ ਸਕੂਲੀ ਸਿੱਖਿਆ ਤੋਂ ਲੈ ਯੂਨੀਵਰਸਿਟੀ ਪੱਧਰ ਤਕ ਦੀ ਪੜ੍ਹਾਈ ਦੀ ਕੀਤੀ। ਉਹ ਪੜ੍ਹਾਈ ਦੇ ਨਾਲ-ਨਾਲ ਹੁਣ ਹਾਊਸ ਬਿਲਡਰ ਦੇ ਤੌਰ ‘ਤੇ ਕਾਰੋਬਾਰੀ ਹੈ। ਮਨਜੋਤ ਆਸਟ੍ਰੇਲੀਆ ਦਾ ਹੁਣ ਤੱਕ ਛੋਟੀ ਉਮਰ ‘ਚ ਹੀ ਵਿਧਾਨ ਸਭਾ ਚੋਣ ਲੜਣ ਵਾਲਾ ਪੰਜਾਬੀ ਸਿੱਖ ਨੌਜਵਾਨ ਹੈ।

Share this Article
Leave a comment