ਲੰਦਨ: ਬ੍ਰਿਟੇਨ ਜੁਲਾਈ ਵਿੱਚ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਬਣ ਜਾਵੇਗਾ ਜੋ ਆਨਲਾਈਨ ਪੋਰਨੋਗਰਾਫੀ ਤੱਕ ਪਹੁੰਚ ਰੋਕਣ ਲਈ ਉਮਰ ਨੂੰ ਤਸਦੀਕ ( Verified ) ਕਰੇਗਾ।
ਬਾਲ ਸੁਰੱਖਿਆ ਗਰੁੱਪ ਨੇ ਇਸ ਕਵਾਇਦ ਦਾ ਸਵਾਗਤ ਕੀਤਾ ਹੈ ਪਰ ਡਿਜੀਟਲ ਅਧਿਕਾਰ ਦੀ ਪੈਰਵੀ ਕਰਨ ਵਾਲੇ ਸਮੂਹਾਂ ਨੇ ਡਾਟਾ ਲੀਕ ਦਾ ਡਰ ਸਾਫ਼ ਕੀਤਾ ਹੈ ਤੇ ਆਨਲਾਇਨ ਨਿੱਜਤਾ ਸਬੰਧੀ ਸਵਾਲ ਵੀ ਚੁੱਕੇ ਹਨ।
ਨਵਾਂ ਕਨੂੰਨ 15 ਜੁਲਾਈ ਤੋਂ ਪਰਭਾਵੀ ਹੋਵੇਗਾ ਇਸ ਕਾਨੂੰਨ ਦੇ ਤਹਿਤ ਇੰਟਰਨੈਟ ਪੋਰਨੋਗਰਾਫੀ ਦੇ ਕਮਰਸ਼ੀਅਲ ਪ੍ਰੋਵਾਈਡਰਾਂ ਨੂੰ ਯੂਜ਼ਰ ਦੀ ਉਮਰ ਨੂੰ ਲੈ ਕੇ ਇਹ ਸਾਫ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਉਮਰ 18 ਸਾਲ ਜਾਂ ਉਸ ਤੋਂ ਜ਼ਿਆਦਾ ਦੀ ਹੈ।
ਵੱਖ-ਵੱਖ ਵੈੱਬਸਾਈਟਾਂ ਉਮਰ ਸਬੰਧੀ ਪੁਸ਼ਟੀ ਲਈ ਵੱਖ-ਵੱਖ ਤਰੀਕੇ ਆਪਣਾ ਸਕਦੇ ਹਨ ਆਨਲਾਈਨ ਪਾਸਪੋਰਟ, ਕਰੈਡਿਟ ਕਾਰਡ ਆਦਿ ਦੇ ਜਰੀਏ ਉਮਰ ਦਾ ਤਸਦੀਕ ਹੋਵੇਗੀ।