Breaking News

ਆਈ.ਆਈ.ਟੀ ਰੂਪਨਗਰ ਅਤੇ ਆਈ.ਕੇ.ਜੀ.ਪੀ.ਟੀ.ਯੂ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਟਿਊਟ, ਸ੍ਰੀ ਚਮਕੌਰ ਸਾਹਿਬ ਵਿਖੇ ਸਾਂਝੇ ਕੋਰਸ ਚਲਾਏ ਜਾਣਗੇ: ਚੰਨੀ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਵਿੱਚ ਆਈ.ਕੇ.ਜੀ.ਪੀ.ਟੀ.ਯੂ ਅਤੇ ਆਈ.ਆਈ.ਟੀ  ਰੂਪਨਗਰ ਦੇ ਸਾਂਝੇ  ਕੋਰਸ ਚਲਾਉਣ ਦਾ ਫੈਸਲਾ ਕੀਤਾ ਹੈ। ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਆਈ.ਆਈ.ਟੀ, ਰੂਪਨਗਰ ਵਿਖੇ ਹੋਈ ਮੀਟਿੰਗ ਦੌਰਾਨ ਇਸ ਸਬੰਧੀ  ਸਿਧਾਂਤਕ ਤੌਰ ‘ਤੇ ਪ੍ਰਵਾਨਗੀ ਦਿੱਤੀ ਗਈ ਹੈ। ਇਹ ਮੀਟਿੰਗ ਸ੍ਰੀ ਚਮਕੌਰ ਸਾਹਿਬ, ਰੂਪਨਗਰ ਵਿਖੇ ਸਥਾਪਿਤ ਕੀਤੇ ਜਾ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਦੇ ਕੋਰਸਾਂ ਦੀ ਰੂਪ ਰੇਖਾ ਤਿਆਰ ਕਰਨ ਅਤੇ ਚੱਲ ਰਹੇ ਨਿਰਮਾਣ ਕਾਰਜਾਂ ਦਾ  ਜਾਇਜ਼ਾ ਲੈਣ ਸਬੰਧੀ ਕੀਤੀ ਗਈ ਸੀ।


ਇਸ ਮੀਟਿੰਗ ਤੋਂ ਬਾਅਦ ਤਕਨੀਕੀ ਸਿੱਖਿਆ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਇੰਸਟੀਚਿਊਟ ਤੋਂ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਆਈ.ਕੇ.ਜੀ.ਪੀ.ਟੀ.ਯੂ ਅਤੇ ਆਈ.ਆਈ.ਟੀ, ਰੂਪਨਗਰ ਦੁਆਰਾ ਸਾਂਝੇ ਸਰਟੀਫਿਕੇਟ ਦਿੱਤੇ ਜਾਣਗੇ। ਉਨਾਂ ਕਿਹਾ ਕਿ ਸਰਬਸੰਮਤੀ ਨਾਲ ਇਹ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਇੰਸਟੀਚਿਊਟ ਦੇ ਪਹਿਲੇ ਬੈਚ ਦਾ ਅਕਾਦਮਿਕ ਸੈਸ਼ਨ 2020-21 ਤੋਂ ਆਰਜ਼ੀ ਤੌਰ ‘ਤੇ  ਮਨਾਲੀ ਰੋਡ, ਰੋਪੜ ਵਿਖੇ ਸਥਿਤ ਆਈ.ਆਈ.ਟੀ ਰੋਪੜ ਦੇ ਪ੍ਰੋਵਿਜ਼ਨਲ ਕੈਂਪਸ ਵਿਖੇ ਸ਼ੁਰੂ ਕੀਤਾ ਜਾਵੇਗਾ । ਚੰਨੀ ਨੇ ਅੱਗੇ ਕਿਹਾ ਕਿ ਪਹਿਲੇ ਅਕਾਦਮਿਕ ਸੈਸ਼ਨ ਦੌਰਾਨ ਵਿਦਿਆਰਥੀਆਂ ਦੇ ਦਾਖਲੇ ਦੇ ਸੰਬੰਧ ਵਿਚ ਇਹ ਫੈਸਲਾ ਲਿਆ ਗਿਆ ਹੈ, ਕਿ ਹਰ ਯੂਨਿਟ ਵਿਚ 30 ਵਿਦਿਆਰਥੀਆਂ ਨਾਲ 10 ਕੋਰਸਾਂ ਦੀ ਸ਼ੁਰੂਆਤ ਕੀਤੀ ਜਾਏ ਅਤੇ ਇਸ ਤਰਾਂ ਪਹਿਲੇ ਸਾਲ ਵਿਚ 300 ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾਣਗੇ।


ਮੰਤਰੀ ਨੇ ਅੱਗੇ ਕਿਹਾ ਕਿ ਆਈ.ਆਈ.ਟੀ, ਰੂਪਨਗਰ ਹੁਨਰ ਵਿਕਾਸ ਯੂਨੀਵਰਸਿਟੀ ਸ੍ਰੀ ਚਮਕੌਰ ਸਾਹਿਬ ਸਥਾਪਤ ਕਰਨ ਲਈ ਵੀ ਮਾਰਗਦਰਸ਼ਕ ਦੇ ਵਜੋਂ ਕੰਮ ਕਰੇਗਾ। ਉਨਾਂ ਕਿਹਾ ਕਿ ਇਹ ਫੈਸਲਾ ਲਿਆ ਗਿਆ ਹੈ ਕਿ ਆਈ.ਆਈ.ਟੀ ਰੂਪਨਗਰ ਸਕਿੱਲ ਯੂਨੀਵਰਸਿਟੀ ਦੇ ਬੁਨਿਆਦੀ ਢਾਂਚੇ, ਲੈਬਾਂ, ਮਨੁੱਖੀ ਸਰੋਤ, ਅਕਾਦਮਿਕ ਅਤੇ ਸਿਲੇਬਸ  ਲਈ ਮਸੌਦਾ ਅਤੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰੇਗੀ।


ਇਸ ਮੌਕੇ ਐਸ.ਕੇ. ਦਾਸ, ਡਾਇਰੈਕਟਰ, ਆਈ.ਆਈ.ਟੀ, ਰੂਪਨਗਰ, ਅਜੈ ਸਰਮਾ, ਵੀ.ਸੀ., ਆਈ.ਕੇ.ਜੀ.ਪੀ.ਟੀ.ਯੂ, ਵਿਮਲ ਕੁਮਾਰ ਸੇਤੀਆ, ਡਾਇਰੈਕਟਰ, ਤਕਨੀਕੀ ਸਿੱਖਿਆ ਵਿਭਾਗ, ਐਸ. ਐਸ. ਕੌੜਾ, ਸਲਾਹਕਾਰ, ਹੁਨਰ ਵਿਕਾਸ, ਮੋਹਨਬੀਰ ਸਿੰਘ, ਵਧੀਕ ਡਾਇਰੈਕਟਰ, ਤਕਨੀਕੀ ਸਿੱਖਿਆ, ਵਾਈ.ਐਸ ਬਰਾੜ, ਡਾਇਰੈਕਟਰ, ਚਮਕੌਰ ਸਾਹਿਬ ਕੈਂਪਸ ਆਈ.ਕੇ.ਜੀ.ਪੀ.ਟੀ.ਯੂ, ਨਰਿੰਦਰਪਾਲ ਸਿੰਘ ਡਿਪਟੀ ਡਾਇਰੈਕਟਰ, ਤਕਨੀਕੀ ਸਿੱਖਿਆ, ਡਾ. ਐਸ. ਐਸ. ਪਾਧੇ, ਮੁਖੀ, ਕਾਰਪੋਰੇਟ ਰਿਲੇਸਨਜ, ਆਈ.ਆਈ.ਟੀ ਰੋਪੜ, ਡਾ. ਅਸਦ ਸਾਹਿਰ, ਪ੍ਰੋਫੈਸਨਲ ਡਿਵੈਲਪਮੈਂਟ, ਆਈ.ਆਈ.ਟੀ ਰੋਪੜ, ਪ੍ਰੋਫੈਸਰ ਹਰਪ੍ਰੀਤ ਸਿੰਘ, ਡੀਨ ਆਈ.ਸੀ.ਐਸ.ਆਰ ਐਂਡ, ਆਈ.ਆਈ.ਟੀ ਰੋਪੜ, ਡਾ. ਪੁਨੀਤ ਗੋਇਲ, ਸਹਾਇਕ ਪ੍ਰੋਫੈਸਰ, ਸੀ. ਆਈ. ਐਸ. ਆਈ, ਆਈ ਆਈ ਟੀ ਰੋਪੜ, ਡਾ. ਨਰਿੰਦਰ ਸਿੰਘ, ਐਸੋਸੀਏਟ ਪ੍ਰੋਫੈਸਰ, ਆਈ.ਆਈ.ਟੀ ਰੋਪੜ, ਡਾ. ਰਾਕੇਸ ਕੁਮਾਰ, ਸਹਾਇਕ ਪ੍ਰੋਫੈਸਰ, ਭੌਤਿਕ ਵਿਗਿਆਨ ਵਿਭਾਗ, ਆਈ.ਆਈ.ਟੀ ਰੋਪੜ ਅਤੇ ਨੀਰਜ ਮੋਹਨ, ਨੋਡਲ ਅਫਸਰ, ਆਈ ਕੇ.ਜੀ.ਪੀ.ਟੀ.ਯੂ ਹਾਜ਼ਰ ਸਨ।

Check Also

ਪੰਜਾਬ ਭਾਜਪਾ ਵਲੋਂ ਕੋਰ ਅਤੇ ਵਿੱਤ ਕਮੇਟੀ ਦਾ ਐਲਾਨ

ਚੰਡੀਗੜ੍ਹ: ਭਾਜਪਾ ਪੰਜਾਬ  ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ  ਕੋਰ ਕਮੇਟੀ ਅਤੇ ਵਿੱਤ ਕਮੇਟੀ ਦਾ …

Leave a Reply

Your email address will not be published. Required fields are marked *