ਅਦਾਕਾਰ ਗੁਰਦਾਸ ਮਾਨ ਨੇ ਕੋਵਿਡ 19 ਟੈਸਟ ਪਾਜ਼ੀਟਿਵ ਆਉਣ ਕਾਰਨ ਗੀਤ ਰਿਲੀਜ਼ ਦੀ ਤਾਰੀਖ ਅੱਗੇ ਕਰਨ ਦਾ ਕੀਤਾ ਫ਼ੈਸਲਾ

TeamGlobalPunjab
2 Min Read

ਚੰਡੀਗੜ੍ਹ :  ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ‘ਤੇ ਪੂਰੇ ਪਰਿਵਾਰ ਦਾ ਕੋਵਿਡ 19 ਟੈਸਟ ਪਾਜ਼ੀਟਿਵ ਆਇਆ ਸੀ।ਗੁਰਦਾਸ ਮਾਨ ਨੇ ਇਹ ਜਾਣਕਾਰੀ ਸ਼ੋਸ਼ਲ ਮੀਡੀਆ ‘ਤੇ ਦਿਤੀ ਹੈ। ਦਰਅਸਲ ਗੁਰਦਾਸ ਮਾਨ  ਦਾ ਗੀਤ 15 ਅਕਤੂਬਰ ਨੂੰ ਰਿਲੀਜ਼ ਹੋਣਾ ਸੀ ਪਰ ਹੁਣ ਗੁਰਦਾਸ ਮਾਨ ਨੇ ਗੀਤ ਰਿਲੀਜ਼ ਦੀ ਤਾਰੀਖ ਅੱਗੇ ਕਰਨ ਦਾ ਫ਼ੈਸਲਾ ਕੀਤਾ ਹੈ।

ਗੁਰਦਾਸ ਮਾਨ ਨੇ ਪੋਸਟ ‘ਚ ਕਿ ”ਪਿਆਰੇ ਦੋਸਤੋ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਕੁਝ ਦਿਨ ਪਹਿਲਾਂ ਮੇਰੀ ਤੇ ਮੇਰੇ ਪਰਿਵਾਰ ਦੇ ਕੁਝ ਮੈਂਬਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ (covid-19) ਆਈ ਸੀ, ਜਿਸ ਕਰਕੇ ਸਾਨੂੰ ਆਪਣੇ ਘਰ ‘ਚ ਹੀ ਇਕਾਂਤਵਾਸ ਹੋਣਾ ਪਿਆ। ਮੈਂ ਇਹ ਖ਼ਬਰ ਸਾਂਝੀ ਨਹੀਂ ਕੀਤੀ ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਇਸ ਖ਼ਬਰ ਨਾਲ ਮੇਰੇ ਚਾਹੁਣ ਵਾਲਿਆਂ ਦੀ ਚਿੰਤਾ ਵਧੇ। ਅਸੀਂ ਸਿਰਫ ਉਨ੍ਹਾਂ ਨੂੰ ਦੱਸਿਆ ਜਿਹੜੇ ਸਾਡੇ ਸੰਪਰਕ ‘ਚ ਆਏ ਸਨ ਤਾਂ ਕਿ ਉਹ ਆਪਣਾ ਟੈਸਟ ਕਰਵਾ ਸਕਣ ਪਰ ਮਾਲਕ ਦੀ ਕਿਰਪਾ ਨਾਲ ਸਾਡੀ ਰਿਪੋਰਟ ਨੈਗਟਿਵ ਆ ਗਈ ਹੈ। ਇਸ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ। ਇਸ ਕਰਕੇ ਸਾਡੇ ਕੰਮ ‘ਚ ਵੀ ਰੁਕਾਵਟ ਆਈ। ਹੁਣ 15 ਅਕਤੂਬਰ ਨੂੰ ਰਿਲੀਜ਼ ਹੋਣ ਵਾਲਾ ਗੀਤ ਕੁਝ ਦਿਨਾਂ ਬਾਅਦ ਰਿਲੀਜ਼ ਕੀਤਾ ਜਾਵੇਗਾ, ਜਿਸ ਦੀ ਤਾਰੀਖ ਛੇਤੀ ਦੱਸ ਦਿੱਤੀ ਜਾਵੇਗੀ। ਸਮਾਂ ਚੰਗਾ ਹੋਵੇ ਜਾਂ ਮਾੜਾ ਤੁਸੀਂ ਹਮੇਸ਼ਾ ਮੇਰੇ ਨਾਲ ਖੜ੍ਹੇ ਹੁੰਦੇ ਹੋ। ਤੁਹਾਡੇ ਪਿਆਰ ਨਾਲ ਹੀ ਮੈਂ ਹਾਂ।”

https://www.instagram.com/p/CU4IZMWjTkj/

Share this Article
Leave a comment