ਨਿਊਜ਼ ਡੈਸਕ: ਮੰਗਲਵਾਰ 17 ਦਸੰਬਰ ਨੂੰ ਅਦਾਕਾਰਾ ਪਾਇਲ ਰੋਹਤਗੀ ਨੂੰ ਜ਼ਮਾਨਤ ਮਿਲ ਗਈ ਹੈ। ਦੱਸ ਦਈਏ ਕਿ ਪਾਇਲ ਨੇ ਸੋਸ਼ਲ ਮੀਡੀਆ ‘ਤੇ ਗਾਂਧੀ – ਨਹਿਰੂ ਪਰਿਵਾਰ ‘ਤੇ ਟਿੱਪਣੀ ਕੀਤੀ ਸੀ। ਜਿਸ ਦੇ ਚਲਦਿਆਂ ਬੀਤੇ ਦਿਨੀਂ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ।
ਗ੍ਰਿਫਤਾਰੀ ਤੋਂ ਬਾਅਦ ਪਾਇਲ ਅਤੇ ਉਨ੍ਹਾਂ ਦੇ ਪਾਰਟਨਰ ਸੰਗਰਾਮ ਸਿੰਘ ਨੇ ਟਵੀਟਰ ‘ਤੇ ਪੀਐੱਮ ਮੋਦੀ ਤੇ ਗ੍ਰਹਿ ਮੰਤਰਾਲੇ ਤੋਂ ਸਹਾਇਤ ਮੰਗੀ ਸੀ। ਹਾਲਾਂਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਸਹਾਇਤਾ ਨਹੀਂ ਮਿਲੀ ਸੀ, ਉਨ੍ਹਾਂ ਦੀ ਜ਼ਮਾਨਤ ਮੰਗ ਨੂੰ ਵੀ ਕੋਰਟ ਨੇ ਖਾਰਜ ਕਰ ਦਿੱਤਾ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਉਹ 24 ਦਸੰਬਰ ਤੱਕ ਜੇਲ੍ਹ ਵਿੱਚ ਰਹਿਣਗੇ ਪਰ ਹੁਣ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ ਹੈ।
ਆਪਣੀ ਗ੍ਰਿਫਤਾਰੀ ‘ਤੇ ਪਾਇਲ ਨੇ ਟਵੀਟ ਵਿੱਚ ਲਿਖਿਆ ਸੀ – ਮੈਨੂੰ ਰਾਜਸਥਾਨ ਪੁਲਿਸ ਨੇ ਮੋਤੀਲਾਲ ਨਹਿਰੂ ਤੇ ਇੱਕ ਵੀਡੀਓ ਸ਼ੇਅਰ ਕਰਨ ਲਈ ਗ੍ਰਿਫਤਾਰ ਕੀਤਾ ਹੈ। ਉਸ ਵੀਡੀਓ ਨੂੰ ਮੈਂ ਗੂਗਲ ਤੋਂ ਜਾਣਕਾਰੀ ਲੈ ਕੇ ਬਣਾਇਆ ਸੀ। ਬੋਲਣ ਦੀ ਆਜ਼ਾਦੀ ਇੱਕ ਮਜ਼ਾਕ ਹੈ। ਇਸ ਟਵੀਟ ਵਿੱਚ ਉਨ੍ਹਾਂ ਨੇ ਰਾਜਸਥਾਨ ਪੁਲਿਸ, ਪੀਐੱਮਓ, ਹੋਮ ਮਿਨੀਸਟਰੀ ਦੇ ਆਫਿਸ਼ੀਆਲ ਟਵੀਟਰ ਅਕਾਉਂਟ ਨੂੰ ਟੈਗ ਕੀਤਾ ਸੀ ।
https://twitter.com/Payal_Rohatgi/status/1206074851276083200