ਅਕਾਲੀ ਦਲ ਨੂੰ ਵੱਡਾ ਝਟਕਾ : ਕੋਰ ਕਮੇਟੀ ਆਗੂ ਨੇ ਦਿੱਤਾ ਅਸਤੀਫਾ

TeamGlobalPunjab
1 Min Read

ਸੁਨਾਮ : ਜਿਸ ਦਿਨ ਤੋਂ  ਸ਼੍ਰੋਮਣੀ ਅਕਾਲੀ ਦਲ (ਬਾਦਲ) ਖਿਲਾਫ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੇ ਬਾਗੀ ਸੁਰ ਅਖਤਿਆਰ ਕੀਤੇ ਹਨ ਉਸ ਦਿਨ ਤੋਂ ਹੀ ਹੋਰ ਕਈ ਪਾਰਟੀ ਆਗੂ ਵੀ ਅਕਾਲੀ ਦਲ ਦਾ ਸਾਥ ਛੱਡ ਕੇ ਢੀਂਡਸਾ ਪਰਿਵਾਰ ਦੀ ਹਿਮਾਇਤ ਚ ਉਨ੍ਹਾ ਨਾਲ ਜਾ ਰਹੇ ਹਨ। ਇਸੇ ਸਿਲਸਿਲੇ ਦੇ ਚਲਦਿਆਂ ਅੱਜ ਪਾਰਟੀ ਦੇ ਇਕ ਹੋਰ ਸੀਨੀਅਰ ਆਗੂ ਅਤੇ ਯੂਥ ਕੋਰ ਕਮੇਟੀ ਦੇ ਮੈਂਬਰ ਮਨਿੰਦਰ ਸਿੰਘ ਲਖਮੀਰਵਾਲਾ ਨੇ ਅਸਤੀਫਾ ਦੇ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਉਹ ਢੀਂਡਸਾ ਪਰਿਵਾਰ ਵਲੋਂ ਹਰ ਦਿਨ ਪਾਰਟੀ ਨੂੰ ਲੀਹਾਂ ਤੇ ਲਿਆਉਣ ਦੇ ਕੀਤੇ ਜਾ ਰਹੇ ਦਾਅਵਿਆਂ ਚ ਉਨ੍ਹਾ ਦਾ ਸਾਥ ਦੇਣਗੇ। ਇੱਥੇ ਹੀ ਬੱਸ ਨਹੀਂ ਇਸ ਮੌਕੇ ਦਰਜ਼ਨ ਦੇ ਕਰੀਬ ਹੋਰ ਅਕਾਲੀ ਆਗੂ ਵੀ ਉਨ੍ਹਾ ਨਾਲ ਅਕਾਲੀ ਦਲ ਛੱਡ ਕੇ ਢੀਂਡਸਾ ਪਰਿਵਾਰ ਦੇ ਸਮਰਥਨ ਚ ਆ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੂੰ ਨੌਜਵਾਨ ਵਰਗ ਪਸੰਦ ਨਹੀਂ ਕਰਦਾ।

Share this Article
Leave a comment