ਲੁਧਿਆਣਾ: ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਲੰਬੀ ਬਿਮਾਰੀ ਤੋਂ ਬਾਅਦ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਲੀਵਰ ਦੀ ਬਿਮਾਰੀ ਦੇ ਚੱਲਦਿਆਂ ਇਲਾਜ ਲਈ ਚੰਡੀਗੜ੍ਹ ਦੇ ਪੀ.ਜੀ.ਆਈ. ਵਿਖੇ ਦਾਖ਼ਲ ਕਰਾਇਆ ਗਿਆ ਸੀ, ਜਿੱਥੇ ਕਿ ਅੱਜ ਉਨ੍ਹਾਂ ਨੇ ਆਖ਼ਰੀ ਸਾਹ ਲਏ ਹਨ।
ਦੱਸਣਯੋਗ ਹੈ ਕਿ ਲੋਕ ਗਾਇਕ ਮਨਿੰਦਰ ਮੰਗਾ ਨੇ ਕਈ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ ‘ਚ ਪਾਏ ਹਨ। ਉਹਨਾਂ ਦੇ ਹਿੱਟ ਗੀਤ ਮੇਰੀ ਜਿੰਦ ਨੂੰ ਪਵਾੜੇ ਪਾਉਣ ਵਾਲਿਆਂ ਵੇ ਤੂੰ ਜਿਪਸੀ ‘ਤੇ ਕਾਹਤੋਂ ਲਿਖਵਾਇਆ ਮੇਰਾ ਨਾ ,ਕਾਹਤੋਂ ਛੱਡਗੀ ਪੜਾਈਆਂ ਡੁੱਬ ਜਾਣੀਏ ਬੇਬੇ ਕਹਿੰਦੀ ਘਰੇ ਬਹਿ ਕੇ ਕੱਢ ਚਾਦਰਾਂ, ਕਰ ਮੁਲਾਕਾਤ ਸੋਹਣੀਏ ਮਿਲਣੇ ਨੂੰ ਜੀ ਕਰਦਾ, ਪਿਆਰ ਸਾਡੇ ਦਾ ਦੁਸ਼ਮਣ ਬਣ ਚੱਲਿਆ ਪਿੰਡ ਸਾਰਾ ਵੇ ਤੇ ਇਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਗੀਤ ਹਿੱਟ ਲਿਸਟ ‘ਚ ਰਹੇ ਹਨ।
ਸੰਗੀਤ ਜਗਤ ‘ਚ ਸੋਗ ਦੀ ਲਹਿਰ, ਮਸ਼ਹੂਰ ਪੰਜਾਬੀ ਲੋਕ ਗਾਇਕ ਮਨਿੰਦਰ ਮੰਗਾ ਦਾ ਹੋਇਆ ਦਿਹਾਂਤ

Leave a Comment
Leave a Comment