ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਸਥਿਤ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਨਤਮਸਤਕ ਹੋਏ ।
Prayed at Gurudwara Sis Ganj Sahib today.
We can never forget the life, ideals and supreme sacrifice of Sri Guru Teg Bahadur Ji. pic.twitter.com/62teTxLJsp
— Narendra Modi (@narendramodi) May 1, 2021
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ।ਉਨ੍ਹਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀ ਸੰਗਤਾਂ ਨੂੰ ਵਧਾਈ ਦਿੱਤੀ।
ਪੀ.ਐੱਮ. ਮੋਦੀ ਬਿਨਾਂ ਕਿਸੀ ਸੁਰੱਖਿਆ ਦੇ ਪਹੁੰਚੇ ਸਨ ਗੁਰਦੁਆਰਾ ਸਾਹਿਬ।
ਇਸ ਤੋਂ ਪਹਿਲਾਂ ਨਰਿੰਦਰ ਮੋਦੀ ਵੱਲੋਂ ਟਵੀਟ ਕਰ ਕੇ ਵੀ ਸਮੂਹ ਸਾਧ-ਸੰਗਤ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,” ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ‘ਤੇ ਮੈਂ ਉਨ੍ਹਾਂ ਨੂੰ ਸੀਸ ਝੁਕਾਉਂਦਾ ਹਾਂ। ਗੁਰੂ ਜੀ ਦੇ ਸਾਹਸ ਤੇ ਦੱਬੇ -ਕੁਚਲੇ ਲੋਕਾਂ ਦੀ ਮਦਦ ਕਰਨ ਲਈ ਪੂਰੀ ਦੁਨੀਆ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਉਹ ਅੱਤਿਆਚਾਰ ਤੇ ਅਨਿਆਂ ਦੇ ਅੱਗੇ ਕਦੇ ਨਹੀਂ ਝੁਕੇ। ਉਨ੍ਹਾਂ ਦਾ ਸਰਵਉੱਚ ਤਿਆਗ ਸਭ ਨੂੰ ਸ਼ਕਤੀ ਤੇ ਪ੍ਰੇਰਣਾ ਦਿੰਦਾ ਹੈ।’