ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਲੋਂ ਵਿਸ਼ਵ ਓਜਨ ਦਿਵਸ ‘ਤੇ ਇਕ ਵੈਬਨਾਰ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਦੇ ਵੱਖ ਵੱਖ ਸਕੂਲਾਂ ਤੋਂ 100 ਤੋਂ ਵੱਧ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵੈਬਨਾਰ ਦੌਰਾਨ ਵਾਤਾਵਰਣ ਵਿਗਿਆਨ ਸਕੂਲ ਦੇ ਡੀਨ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨਵੀ.ਦਿੱਲੀ ਦੇ ਪ੍ਰੋਫ਼ੈਸਰ ਡਾ. ਉਮੇਸ਼ ਚੰਦਰ ਕੁਲਸ਼ਰੇਥਾ ਮੁਖ ਬੁਲਾਰੇ ਦੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ “ਚੰਗੀ ਓਜ਼ਨ ਅਤੇ ਹਾਨੀਕਾਰਕ ਓਜ਼ਨ” ਬਾਰੇ ਵਿਸ਼ੇਸ਼ ਲੈਕਰਚ ਦਿੱਤਾ। ਉਨ੍ਹਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਵਾਯੂਮੰਡਲ ਵਿਚ ਓਜ਼ਨ ਦੀਆਂ ਦੋ ਪਰਤਾਂ ਹਨ ਅਤੇ ਧਰਤੀ ਦੇ ਸਭ ਤੋਂ ਨੇੜੇ ਟ੍ਰੋਪੋਸਫ਼ੇਅਰ ਹੈ ਜਿਸ ਨੂੰ ਹਾਨੀਕਾਰਕ ਭਾਵ ਬੈਡ ਜੋਨ ਕਿਹਾ ਜਾਂਦਾ ਹੈ । ਇਹ ਪਰਤ ਹਵਾਂ ਦੀ ਪ੍ਰਦੂਸ਼ਕ ਹੈ, ਜੋ ਸਾਡੇ ਸਾਹ ਲੈਣ,ਫ਼ਸਲਾਂ, ਦਰਖੱਤਾਂ ਅਤੇ ਬਨਸਪਤੀ ਲਈ ਬਹੁਤ ਜ਼ਿਆਦਾ ਨੁਕਸਦਾਇਕ ਹੈ। ਉਨ੍ਹਾਂ ਦੱਸਿਆ ਕਿ ਸਟੈਟੋਸਫ਼ਅਰ ਇਕ ਚੰਗੀ ਪਰਤ ਹੈ ਜੋ ਕਿ 6 ਤੋਂ 30 ਮੀਲ ਤੱਕ ਉਪਰ ਵੱਲ ਫ਼ੈਲੀ ਹੋਈ ਹੈ ਅਤੇ ਇਹ ਸੂਰਜ ਤੋਂ ਪੈਣ ਵਾਲੀਆਂ ਸਿੱਧੀਆਂ ਹਾਨੀਕਾਰਕ ਅਲਟ੍ਰਵਾਈਡ ਕਿਰਨਾਂ ਤੋਂ ਸਾਡਾ ਬਚਾਅ ਕਰਦੀ ਹੈ। ਉਨ੍ਹਾਂ ਦੱਸਿਆ ਕਿ ਅੰਟਾਰਟਿਕਾ ਦੇ 220 ਡੌਬਸਨ ਯੂਨਿਟਾਂ ਦੇ ਹੇਠਾਂ ਓਜ਼ਨ ਪਰਤ ਵਿਚ ਦੇਖਿਆ ਗਿਆ ਮਘੋਰਾ ਚੰਗੇ ਜ਼ੋਨ ਨੂੰ ਖਤਮ ਕਰਨ ਵਾਲਾ ਸਮਝਿਆ ਜਾ ਰਿਹਾ ਹੈ ਅਤੇ ਉਹ ਹੁਣ ਠੀਕ ਹੋ ਰਿਹਾ ਹੈ। ਇਸ ਦਾ ਭਾਵ ਹੈ ਕਿ ਸਾਡੇ ਵਲੋਂ ਬਣਾਏ ਜਾ ਰਹੇ ਕਲੋਰਾਈਨ ਤੇ ਬ੍ਰੋਮਾਇਨ ਨਾਲ ਓਜਨ ਵਿਚ ਪੈ ਰਹੇ ਮਘੋਰਿਆ ਨੂੰ ਘਟਾਇਆ ਜਾ ਰਿਹਾ ਹੈ।
ਇਸ ਮੌਕੇ ਵੈਬਨਾਰ ਵਿਚ ਹਾਜ਼ਰ ਵਿਚ ਆਧਿਆਪਕਾਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਵਿਸਵ ਓਜ਼ਨ ਦਿਵਸ ਹਰ ਸਾਲ 16 ਸਤੰਬਰ ਨੂੰ ਓਜ਼ਨ ਪਰਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਆਸ਼ੇ ਨਾਲ ਮਨਾਇਆ ਜਾਂਦਾ ਹੈ। ਵਿਸ਼ਵ ਓਜ਼ਨ ਦਿਵਸ ਦਾ ਇਸ ਵਾਰ ਦਾ ਥੀਮ “ਸਾਨੂੰ, ਸਾਡੇ ਭੋਜਨ ਅਤੇ ਵੈਕਸਿਨ ਨੂੰ ਠੰਡਾ ਰੱਖਣ ਲਈ ਮੋਂਟੈਰੀਅਲ ਪ੍ਰੋਟੋਕੋਲ ਹੈ।” ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ *ਤੇ ਸਾਡੀ ਵਰਤੋਂ ਵਿਚ ਆਉਣ ਵਾਲੇ ਭੋਜਨ ਦਾ ਇਕ ਤਿਹਾਈ ਹਿੱਸਾ ਠੰਡੀ ਲੜੀ ਦੀ ਘਾਟ ਕਾਰਨ ਜਾ ਤਾਂ ਨਸ਼ਟ ਹੋ ਜਾਂਦਾ ਹੈ ਜਾ ਫ਼ਿਰ ਬਰਬਾਦ ।ਭੋਜਨ ਦੀ ਬਰਬਾਦੀ ਸਾਨੂੰ ਸਿੱਧੇ ਤੌਰ *ਤੇ ਮੁੱਢਲੇ ਸਰੋਤਾਂ ਜਿਵੇਂ ਪਾਣੀ, ਜ਼ਮੀਨ ਅਤੇ ਊਰਜਾ ਦੇ ਨਾਲ—ਨਾਲ ਗ੍ਰੀਨਹਾਊਸ ਗੈਸਾਂ ਦੇ ਉਤਾਪਦਨ ਦੇ ਖਾਤਮੇ ਵੱਲ ਲੈ ਜਾਂਦੀ ਹੈ। ਠੰਡੀ ਲੜੀ ਦੇ ਹੱਲ ਭਾਵ ਉਪਰਣ ਜੋ ਜ਼ਿਆਦਾ ਸਮਰੱਥ, ਵਧੇਰੇ ਜਲਵਾਯੂ ਅਨਕੂਲ ਅਤੇ ਸੰਚਲਾਨ ਵਿਚ ਸਸਤੇ ਹਨ।ਕਿਸਾਨਾਂ ਅਤੇ ਦਵਾਈਆਂ ਉਤਪਾਦਕਾਂ ਲਈ ਮੁੱਢਲੀ ਠੰਡਕ ਅਤੇ ਰੈਫ਼ੀਜਰੇਸ਼ਨ ਸਟੋਰੇਜ਼ ਅਤੇ ਟਰਾਂਸਪੋਰਟ ਵਿਚ ਲਾਭਕਾਰੀ ਹੋਣ ਦੇ ਨਾਲ—ਨਾਲ ਭੋਜਨ ਅਤੇ ਵੈਕਸਿਨ ਨੂੰ ਸੁਰੱਖਿਅਤ ਅਤੇ ਸਹੀ ਸਲਾਮਤ ਲੋਕਾਂ ਤੱਕ ਪਹੰਚਾਉਣ ‘ਚ ਸਹਾਈ ਹਨ। ਉਨ੍ਹਾਂ ਅੱਗੋਂ ਕਿਹਾ ਕਿ ਇਸ ਸਾਲ ਆਈ ਕੋਵਿਡ-19 ਦੀ ਮਹਾਂਮਾਰੀ ਦੌਰਾਨ ਹੋਏ ਸਮਾਜਿਕ ਅਤੇ ਆਰਥਿਕ ਨੁਕਸਾਨ ਨੇ ਸਾਨੂੰ ਇਹ ਸਿਖਾ ਦਿੱਤਾ ਹੈ ਕਿ ਵਿਸ਼ਵ ਪੱਧਰ ਦੇ ਖਤਰਿਆਂ ਨਾਲ ਸਾਨੂੰ ਇਕ ਜੁੱਟ ਹੋ ਕੇ ਲੜਨਾ ਚਾਹੀਦਾ ਹੈ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵੈਬਨਾਰ ਵਿਚ ਹਾਜ਼ਰ ਲੋਕਾਂ ਦਾ ਧੰਨਵਾਦ ਕਰਦਿਆਂ ਮੁੜ-ਨਵਿਆਊਣਯੋਗ ਊਰਜਾ ਦੇ ਸਰੋਤਾਂ ਦੀ ਵਰਤੋਂ, ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਓਜ਼ਨ ਪਰਤ ਬਚਾਉਣ ਲਈ ਜਨਤਕ ਟਰਾਂਸਪਰੋਟ ਦੇ ਸਧਾਨਾਂ ਨੂੰ ਅਪਾਉਣ ਦੀ ਲੋੜ ਤੇ ਜੋਰ ਦਿੰਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਉਣ ਹਿੱਤ ਕਰਵਾਏ ਜਾ ਰਹੇ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਅ ਰਹੇ ਹਨ। ਲੋਕਾਂ ਨੂੰ ਹਰ ਪੱਖੋਂ ਜਾਗਰੂਕ ਕਰਨਾ ਹੀ ਇਸ ਦਾ ਇਕੋ ਇਕ ਹੱਲ ਜਿਸ ਦੇ ਭਵਿੱਖ ਵਿਚ ਚੰਗੇ ਨਤੀਜੇ ਨਿਕਲਣਗੇ।