ਬੋਲੀਵੀਆ: ਜ਼ੁਰਮ ਦੀ ਦੁਨੀਆ ‘ਚ ਸਿਰਫ ਗੈਂਗਸਟਰ ਜਾਂ ਗੁੰਡੇ ਹੀ ਨਾਮ ਨਹੀਂ ਕਮਾਉਂਦੇ ਕਈ ਮਰੀਅਲ ਜਿਹੇ ਬਦਮਾਸ਼ ਵੀ ਆਪਣੀ ਗਹਿਰੀ ਛਾਪ ਛੱਡ ਜਾਂਦੇ ਹਨ ਹਾਲ ਹੀ ‘ਚ ਬੋਲੀਵੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦੁਬਲੇ-ਪਤਲੇ ਮਰੀਅਲ ਜਿਹੇ ਚੋਰ ਜਾਰਜ ਮੰਟਿਲਾ ਨੂੰ ਚੋਰੀ ਦੇ ਦੋਸ਼ ‘ਚ ਪੁਲਿਸ ਨੇ ਗ੍ਰਿਫਤਾਰ ਕਰ ਜੇਲ੍ਹ ‘ਚ ਬੰਦ ਕਰ ਦਿੱਤਾ ਪਰ ਆਪਣੇ ਪਤਲਾ ਹੋਣ ਦਾ ਫਾਇਦਾ ਚੱਕ ਕੇ ਜੇਲ੍ਹ ਦੀਆਂ ਸਲਾਖਾਂ ਤੋਂ ਹਵਾ ਹੋ ਗਿਆ।
ਇਸ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਸਾਹਮਣੇ ਆਉਣ ਤੋਂ ਬਾਅਦ ਇਹ ਖਬਰ ਅੰਤਰਰਾਸ਼ਟਰੀ ਸਮਾਚਾਰ ਦੀ ਸੁਰਖੀਆਂ ‘ਚ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੋਲੀਵਿਆ ਦੀ ਰਾਜਧਾਨੀ ‘ਚ ਇੱਕ ਘਰ ‘ਚ ਚੋਰੀ ਕਰਨ ਦੌਰਾਨ ਉਹ ਇੱਕ ਘਰ ‘ਚ ਦਾਖਲ ਹੋ ਗਿਆ ਜਿਸ ਦੌਰਾਨ ਉਹ ਕੈਮਰੇ ‘ਚ ਕੈਦ ਹੋ ਗਿਆ ਤੇ ਇਸੇ ਆਧਾਰ ‘ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਚੋਰ ਨੂੰ ਵਿਲਾ ਫਾਤਿਮਾ ਦੇ ਚੋਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਚੋਰੀ ਦੇ ਦੋਸ਼ਾਂ ਹੇਂਠ ਉਸਨੂੰ ਸਥਾਨਕ ਜੇਲ੍ਹ ‘ਚ ਬੰਦ ਕਰ ਦਿੱਤਾ ਗਿਆ ਹਾਲਾਂਕਿ ਉਸਨੇ ਉੱਥੇ ਜ਼ਿਆਦਾ ਸਮਾਂ ਨਹੀਂ ਬਤੀਤ ਕੀਤਾ ਤੇ ਜਦੋਂ ਗਾਰਡ ਦੀ ਨਜ਼ਰ ਉਸ ਤੋਂ ਹਟੀ ਤਾਂ ਉਹ ਪਤਲੀ ਸਲਾਖਾਂ ‘ਚੋ ਨਿੱਕਲ ਕੇ ਫਰਾਰ ਹੋ ਗਿਆ। ਜਿਸ ਦੀਆਂ ਤਸਵੀਰਾਂ ਸੀਸੀਟੀਵੀ ‘ਚ ਕੈਦ ਹੋ ਗਈਆਂ। ਹਾਲਾਂਕਿ ਮਾਮਲਾ ਸਾਹਮਣੇ ਆਉਂਦੇ ਹੀ ਲਾ ਪਾਜ ਦੇ ਇੱਕ ਮਸ਼ਹੂਰ ਹਿੱਸੇ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਸ਼ੁਰੂ ਕੀਤੀ ਗਈ ਤੇ ਫਿਰ ਉਸ ਨੂੰ ਕਾਬੂ ਕਰ ਲਿਆ ਗਿਆ।