ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੁਲੀਸ ਮਲਾਜਮਾਂ, ਡਾਕਟਰਾਂ ਤੇ ਰਾਸ਼ਨ ਪਹੁੰਚਾਉਣ ਵਾਲੀਆਂ ਸੰਸਥਾਵਾਂ ਦੀ ਕੀਤੀ ਹੌਂਸਲਾ ਅਫਜਾਈ

TeamGlobalPunjab
2 Min Read

ਬਠਿੰਡਾ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਪੁਲੀਸ ਮੁਲਾਜ਼ਮਾਂ, ਡਾਕਟਰਾਂ ਤੇ ਲਾਕਡਾਊਨ ਦੌਰਾਨ ਘਰ-ਘਰ ਰਾਸ਼ਨ ਪਹੁੰਚਾਉਣ ਵਾਲੀਆਂ ਸੰਸਥਾਵਾਂ ਦੀ ਹੌਂਸਲਾ ਅਫਜਾਈ ਕੀਤੀ। ਉਨ੍ਹਾਂ ਨੇ ਅੱਜ ਪੰਜਾਬ ਦੇ ਡੀਜੀਪੀ ਨੂੰ ਸੁਝਾਅ ਦਿੱਤਾ ਕਿ ਪੁਲੀਸ ਫੋਰਸ ਦੀ ਨਫਰੀ ਨੂੰ ਮੁਲਾਜ਼ਮ ਕਹਿਣ ਦੀ ਬਜਾਏ ‘ਜਵਾਨ’ ਜਾਂ ‘ਸ਼ੇਰ’ ਕਿਹਾ ਜਾਵੇ। ਕਿਉਂਕਿ ਇਸ ਮੁਸ਼ਕਲ ਦੀ ਘੜੀ ‘ਚ ਪੁਲੀਸ ਮੁਲਾਜਮ ਆਪਣੀ ਜਾਨ ‘ਤੇ ਖੇਡ ਕੇ ਆਮ ਜਨਤਾ ਦੀ ਰਾਖੀ ਕਰ ਰਹੇ ਹਨ। ਇਸ ਲਈ ਇਨ੍ਹਾਂ ਦਾ ਰੁਤਬਾ ਇਸ ਤੋਂ ਵੀ ਉੱਚਾ ਹੈ।

ਮਨਪ੍ਰਤੀ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਆਪਣੀ ਬਹਾਦਰ ਪੁਲੀਸ ਫੋਰਸ ‘ਤੇ ਮਾਣ ਹੈ। ਨਾਲ ਹੀ ਉਨ੍ਹਾਂ ਅੱਜ ਪਟਿਆਲਾ ਦੀ ਸਬਜ਼ੀ ਮੰਡੀ ‘ਚ ਕੁਝ ਨਿਹੰਗਾਂ ਵੱਲੋਂ ਪੁਲੀਸ ਮੁਲਾਜ਼ਮਾਂ ‘ਤੇ ਕੀਤੇ ਗਏ ਹਮਲੇ ਦੀ ਨਿੰਦਾ ਕੀਤੀ ਤੇ ਕਿਹਾ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਸਾਡੇ ਪੁਲੀਸ ਜਵਾਨਾਂ ਦੇ ਹੌਂਸਲੇ ਘੱਟ ਨਹੀਂ ਕਰ ਸਕਦੀਆਂ। ਉਨਾਂ ਨੇ ਕਿਹਾ ਕਿ ਇਸ ਸਮੇਂ ਆਮ ਜਨਤਾ ਨੂੰ ਪ੍ਰਸ਼ਾਸਨ ਅਤੇ ਪੁਲਿਸ ਨਾਲ ਸਹਿਯੋਗ ਕਰਨਾ ਚਾਹੀਦਾ ਹੈ।

ਖਜਾਨਾ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੋਵਿਡ-19 ਦੇ ਮੁਕਾਬਲੇ ਲਈ ਪੰਜਾਬ ਨੂੰ ਕੇਂਦਰ ਤੋਂ ਕੋਈ ਸਹਾਇਤਾ ਰਾਸ਼ੀ ਪ੍ਰਾਪਤ ਨਹੀਂ ਹੋਈ ਹੈ ਬਲਕਿ ਪਿੱਛਲੇ ਸਮੇਂ ਵਿਚ ਸੂਬੇ ਨੂੰ ਜੋ ਰਾਸ਼ੀ ਪ੍ਰਾਪਤ ਹੋਈ ਹੈ ਉਹ ਰਾਜ ਦੀਆਂ ਕੇਂਦਰ ਵੱਲ ਜੀਐਸਟੀ ਮੁਆਵਜਾ, ਮਾਲੀਆਂ ਘਾਟਾ ਗ੍ਰਾਂਟ ਅਤੇ ਆਫਤ ਰਾਹਤ ਫੰਡ ਦੀਆਂ ਬਕਾਇਆ ਗ੍ਰਾਂਟਾ ਹੀ ਹਨ। ਨਾਲ ਹੀ ਉਨਾਂ ਕਿਹਾ ਕਿ ਸੂਬੇ ਦਾ ਹਾਲੇ ਵੀ ਚਾਰ ਹੋਰ ਮਹੀਨਿਆਂ ਦਾ ਬਕਾਇਆਂ ਕੇਂਦਰ ਸਰਕਾਰ ਵੱਲ ਖੜ੍ਹਾ ਹੈ।

Share This Article
Leave a Comment