“ਵਿਗਿਆਨਕ ਸੰਚਾਰ ਨੇ ਮਨੁੱਖ ਨੂੰ ਵਹਿਮਾਂ ਭਰਮਾਂ ਤੋਂ ਦੂਰ ਕੀਤਾ”

TeamGlobalPunjab
6 Min Read

ਚੰਡੀਗੜ੍ਹ, (ਅਵਤਾਰ ਸਿੰਘ): ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵੱਲੋਂ ਵਿਗਿਆਨ ਪ੍ਰਸਾਰ ਨਾਲ ਮਿਲਕੇ ਵਿਗਿਆਨਕ ਪੱਤਰਕਾਰੀ “ਪ੍ਰਿੰਟ ਤੋਂ ਡਿਜ਼ੀਟਲ” ਵਿਸ਼ੇ ‘ਤੇ ਕੌਮਾਂਤਰੀ ਵੈਬਨਾਰ ਕਰਵਾਇਆ ਗਿਆ। ਇਸ ਵੈਬਨਾਰ ਦਾ ਉਦੇਸ਼ ਉੱਭਰ ਰਹੇ ਪੱਤਰਕਾਰਾਂ ਦੇ ਹੁਨਰ ਨੂੰ ਨਿਖਾਰਣ ਅਤੇ ਵਿਗਿਆਨ ਸੰਚਾਰ ਵਿਚ ਪ੍ਰੋਫ਼ੈਸ਼ਨਲਲਿਜ਼ਮ ਵਿਕਸਤ ਕਰਨ ਲਈ ਇਕ ਪਲੇਟ ਫ਼ਾਰਮ ਮੁਹੱਈਆ ਕਰਵਾਉਣਾ ਹੈ। ਇਸ ਵੈਬਨਾਰ ਵਿਚ ਲਗਭਗ 100 ਤੋਂ ਵੱਧ ਪੱਤਰਕਾਰੀ ਵਿਸ਼ੇ ਨਾਲ ਜੁੜੇ ਭਾਰਤ ਦੇ ਵੱਖ ਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਅਧਿਆਪਕਾਂ ਤੇ ਵਿਦਿਆਰਥੀ ਨੇ ਹਿੱਸਾ ਲਿਆ। ਵਿਗਿਆਨ ਪ੍ਰਸਾਰ ਦਿੱਲੀ ਦੇ ਡਾਇਰੈਕਟਰ ਡਾ. ਨਕੁਲ ਪਰਾਸ਼ਰ ਇਸ ਮੌਕੇ ਮੁਖ ਮਹਿਮਾਨ ਦੇ ਤੌਰ *ਤੇ ਹਾਜ਼ਰ ਹੋਏ।

ਵੈਬਨਾਰ ਦੌਰਾਨ ਸੰਬੋਧਨ ਕਰਦਿਆਂ ਡਾਇਰੈਕਟਰ ਡਾ. ਨਕੁਲ ਪਰਾਸ਼ਰ ਨੇ ਕਿਹਾ ਕਿ ਵਿਗਿਆਨ ਦੇ ਸੰਚਾਰ *ਚ ਹੋਰ ਰਹੀ ਬੇਤਹਾਸ਼ਾ ਤਰੱਕੀ, ਵਿਕਾਸ ਅਤੇ ਡਿਜ਼ੀਟਲ ਮੀਡੀਆ ਦਾ ਲਾਭ ਸਮਾਜ ਉਨਾ ਰਿਹਾ ਹੈ। ਵਿਗਿਆਨ ਸੋਚ ਦੇ ਸਦਕਾ ਹੀ ਅੱਜ ਲੋਕ ਵਹਿਮਾਂ ਭਰਮਾਂ, ਸਮਾਜਿਕ ਬੁਰਾਈਆਂ ਵਿਚੋਂ ਨਿਕਲ ਕੇ ਕੋਵਿਡ-19 ਵਰਗੀਆਂ ਮਹਾਮਾਰੀਆਂ ਸਮੇਤ ਦੂਸਰੀਆਂ ਕੁਦਰਤੀ ਆਫ਼ਤਾਂ ਨਾਲ ਲੜਨ ਦੇ ਯੋਗ ਹੋਏ ਹਨ। ਅਜਿਹੇ ਵਰਤਾਰੇ ਨੇ ਹੀ ਉਹਨਾਂ ਨੂੰ ਭਰੋਸੇਯੋਗ ਸਵੈ-ਵਿਸ਼ਵਾਸ਼ੀ ਬਣਾਇਆ ਹੈ । ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਵਿਗਿਆਨ ਦਾ ਸੰਚਾਰ ਸਮੇਂ ਦੀ ਅਹਿਮ ਲੋੜ ਹੈ।

ਵੈਬਨਾਰ ਦੌਰਾਨ ਪੱਤਰਕਾਰੀ ਵਿਸ਼ੇ ਨਾਲ ਜੜੇ ਵਿਦਿਆਰਥੀਆਂ ਅਤੇ ਅਧਿਅਪਕਾਂ ਦਾ ਸਵਾਗਤ ਕਰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕਿਹਾ ਕਿ ਗੁਣਨਾਤਮਿਕ ਅਤੇ ਗਿਣਨਾਤਮਿਕ ਪੱਧਰ *ਤੇ ਵਿਗਿਆਨਕ ਪੱਤਰਕਾਰੀ ਦਾ ਭਾਰਤ ਵਿਚ ਹੋਲੀ-ਹੋਲੀ ਵਿਕਾਸ ਹੋ ਰਿਹਾ ਹੈ। ਉਨ੍ਹਾ ਕਿਹਾ ਕਿ ਜਨਤਕ ਹਿੱਤਾ ਨੂੰ ਧਿਆਨ ਵਿਚ ਰੱਖਦਿਆਂ ਇਹ ਦੇਖਿਆ ਜਾਂਦਾ ਹੈ ਕਿ ਵਿਗਿਆਨ ਸੰਚਾਰ ਅਧੀਨ ਕਿਵੇਂ ਅਤੇ ਕਿਸ ਤਰ੍ਹਾਂ ਦੇ ਗਿਆਨ ਦਾ ਪ੍ਰਸਾਰ ਸਧਾਰਣ ਲੋਕਾਂ ਵਿਚ ਕੀਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਬੀਤੇ ਵਰਿ੍ਹਆਂ ਦੌਰਾਨ ਬਹੁਤ ਸਾਰੇ ਵਿਗਿਆਨਕ ਰਸਾਲਿਆਂ, ਸੋਸ਼ਲ ਮੀਡੀਆਂ ਫ਼ੀਚਰ ਸੇਵਾਵਾਂ ਰੇਡੀਓ ਅਤੇ ਟੀ.ਵੀ ਦੇ ਪ੍ਰੋਗਰਾਮਾਂ ਸਦਕਾ ਇਸ ਖੇਤਰ ਵਿਚ ਬੇਤਹਾਸ਼ਾ ਤਰੱਕੀ ਹੋਈ ਹੈ। ਇਸ ਲਈ ਵਿਗਿਆਨ ਸੰਚਾਰ ਦੇ ਖੇਤਰ ਵਿਚ ਪੱਤਰਕਾਰ ਅਤੇ ਸੰਚਾਰਕ ਵਿਚ ਡਿਜ਼ੀਟਲ ਮੀਡੀਆਂ ਦੇ ਹੁਨਰ ਦੀ ਵਧੇਰੇ ਲੋੜ ਹੈ ।ਇਸ ਮੌਕੇ ਵਿਗਿਆਨ ਪ੍ਰਸਾਰ ਦੇ ਵਿਗਿਆਨੀ ਐਫ਼ ਡਾ. ਰਿੰਟੂ ਨਾਥ ਨੇ ਪੱਤਰਕਾਰੀ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨਕ ਪਹਿਲੂਆਂ ਦਾ ਪ੍ਰਿੰਟ, ਡਿਜ਼ੀਟਲ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਾਸਾਰਣ ਵੱਡੀ ਵੱਡੀ ਪੱਧਰ ‘ਤੇ ਹੋਣਾ ਚਾਹੀਦਾ ਹੈ ਅਤੇ ਵਿਗਿਆਨ ਪ੍ਰਸਾਰ ਇਸ ਵੱਲ ਨਿਰੰਤਰ ਯਤਨਸ਼ੀਲ ਹੈ। ਹੁਣ ਸਮਾਂ ਇਹ ਸੋਚਣ ਤੇ ਸਮਝਣ ਦਾ ਹੈ ਕਿ ਲੋਕਾਂ ਦਾ ਸਹੀ ਤੇ ਅਨਕੂਲ ਜਾਣਕਾਰੀ ਨਾਲ ਸਸ਼ਕਤੀਕਰਨ ਕਿਵੇਂ ਕੀਤਾ ਜਾਵੇ ਇਸ ਤਰ੍ਹਾਂ ਕਰਨ ਨਾਲ ਅਸੀਂ ਅਜਿਹੇ ਸਮਾਜ ਦੀ ਸਥਾਪਨਾ ਵੱਲ ਵਧ ਸਕਾਂਗੇ ਜਿੱਥੇੇ ਹਰੇਕ ਕੋਈ ਤਰਕ ਅਤੇ ਵਿਗਿਆਨਕ ਢੰਗ ਨਾਲ ਕੰਮ ਕਰੇਗਾ।

ਇਸ ਮੌਕੇ ਪੁਰਡਯੂ ਯੂਨੀਵਰਸਿਟੀ ਦੀ ਵਿਦਿਅਰਥਣ ਰਹੀ ਅਮਰੀਕਾ ਸਥਾਈ ਊਰਜਾ ਦੀ ਪ੍ਰਮੁੱਖ ਓਕੀਡੈਂਟਲ ਪੈਟੋਰਲੀਅਮ ਕਾਰਪੋਰੇਸ਼ਨ ਦੀ ਸੰਚਾਰ ਵਿਸਲੇਸ਼ਕ ਕੈਥਰੀਅਨ ਟੂਚੈਲੀ ਨੇ ਡਿਜ਼ੀਟਲ ਦੁਨੀਆਂ ਵਿਚ ਵਿਗਿਆਨ ਦੇ ਸੰਚਾਰ ਵਿਸ਼ੇ ‘ਤੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਦੁਨੀਆਂ ਦੇ ਪਛੜੇ ਤੇ ਦੂਰ—ਦੁਰਾਡੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਤੱਕ ਅਸਰਦਾਰ ਸੰਦੇਸ਼ ਡਿਜ਼ੀਟਲ ਮਾਧਿਆਮ ਰਾਹੀਂ ਹੀ ਪਹੁੰਚਾਇਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਡਿਜ਼ੀਟਲ ਸੰਚਾਰ ਦੇ ਆਧੁਨਿਕ ਤਰੀਕਿਆਂ *ਤੇ ਚਰਚਾ ਕਰਦਿਆ ਦੱਸਿਆ ਕਿ ਆਲਟੀਫ਼ਿਸ਼ੇਲ ਇੰਟੈਲੀਜੈਂਸੀ (ਏ ਆਈ) ਤੱਥ ਭਾਵ ਵਿਸ਼ਾ ਵਸਤੂ ਬਦਲਣ ਕਿਵੇਂ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਸ ਮੌਕੇ ਪ੍ਰਿੰਟ ਤੋਂ ਡਿਜ਼ੀਟਲ ਸਕੀਰਨ ਸੰਚਾਰ ਮਧਿਆਮਾਂ ਵਿਚ ਆਏ ਪਰਿਵਤਰਨ” ਦੇ ਵਿਸ਼ੇ ‘ਤੇ ਵਿਚਾਰ ਚਰਚਾ ਵੀ ਕਰਵਾਈ ਗਈ, ਜਿਸ ਵਿਚ ਬੰਗਲਾ ਦੇਸ਼ ਦੀ ਐਸ.ਡੀ.ਜੀ ਐਜੂਕੇਟਰ ਨਿਸ਼ਾਤ ਨਿਆਲਾ ਨੇ ਦੱਸਿਆ ਕਿ ਪੱਤਰਕਾਰੀ ਦੇ ਕੰਪਿਊਟੀਕਰਣ ਨੇ ਕਿਵੇਂ ਬੰਗਲਾਦੇਸ਼ ਦੇ ਲੋਕਾਂ ਦੀ ਜ਼ਿੰਦਗੀ ਵਿਚ ਸੁਧਰ ਲਿਆਂਦਾ ਹੈ।ਅਮਰੀਕਾ ਦੇ ਅਸਟਿਨ ਵਿਖੇ ਸਥਿਤ ਟੈਕਸਾ ਯੂਨਵਰਸਿਟੀ ਦੇ ਵਿਦਿਆਰਥੀ ਰਹੇ ਪ੍ਰਸਿੱਧ ਸੰਚਾਰ ਮਾਹਿਰ ਡਸਟਨ ਵਿੰਜਲ ਨੇ ਕਿਹਾ ਕਿ ਇਹ ਪ੍ਰਮਾਣਿਕ ਤੱਥ ਹੈ ਡਿਜ਼ੀਟਲ ਮੀਡੀਆ ਦੇ ਸਮਾਂਨਾਂਤਰ ਹੋਰ ਕੋਈ ਅਜਿਹਾ ਜਨ-ਸੰਚਾਰ ਮਾਧਿਆਮ ਨਹੀਂ ਹੈ ਜੋ ਦੁਨੀਆਂ ਦੇ ਦੂਰ-ਦੁਰਾਡੇ ਅਤੇ ਪਛੜੇ ਇਲਾਕਿਆਂ ਤੱਕ ਸਹੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਦੇਸ਼ ਪਹੁੰਚਾ ਸਕੇ। ਇਸ ਮੌਕੇ ਉਨ੍ਹਾਂ ਵਿਗਿਆਨਕ ਸੰਚਾਰ ਦੀਆਂ ਖਬਰਾਂ ਲਿਖਣ ਅਤੇ ਡਿਜ਼ੀਟਲ ਮੀਡੀਆ ਦੇ ਵੱਖ ਵੱਖ ਸਾਧਨਾਂ ਬਾਰੇ ਵੀ ਚਰਚਾ ਕੀਤੀ। ਇਸ ਮੌਕੇ ਡਾ. ਪੰਜਾਬ ਟ੍ਰਿਬਿਊਨ ਡਿਜ਼ੀਟਲ ਮੀਡੀਆ ਦੇ ਮੁਖ ਸੰਪਾਦਕ ਰਾਜੀਵ ਭਾਸਕਰ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਵਿਗਿਆਨਕ ਖਬਰਾਂ ਅਤੇ ਹੋਰ ਸਮੱਗਰੀ ਲੋਕਾਂ ਤੱਕ ਪਹੁੰਚਾਉਣ ਲਈ ਵੈਬਪੋਰਟਲ ਅਹਿਮ ਰੋਲ ਅਦਾ ਕਰ ਰਹੇ ਹਨ। ਵਿਚਾਰ ਚਰਚਾ ਦੌਰਾਨ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਚਾਰ ਚਰਚਾ ਦਾ ਸੰਚਾਲਨ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਕੀਤਾ। ਵਿਚਾਰ ਚਰਚਾ ਦੇ ਅਖੀਰ ਵਿਚ ਇਹ ਤੱਥ ਸਾਹਮਣੇ ਆਏ ਕਿ ਵਿਗਿਆਨ ਦੇ ਸੰਚਾਰ ਵਿਚ ਬਹੁਤ ਤਬਦੀਲੀਆਂ ਰਹੀਆਂ ਹਨ ਅਤੇ ਵੱਧ ਤੋਂ ਵੱਧ ਲੋਕ ਵਿਗਿਆਨਕ ਵਿਚਾਰ ਸਾਂਝੇ ਕਰਨ ਲਈ ਪ੍ਰਿੰਟ ਮੀਡੀਅ ਦੇ ਨਾਲ ਨਾਲ ਸੋਸ਼ਲ ਮੀਡੀਆ ਅਤੇ ਡਿਜ਼ੀਟਲ ਪਲੇਟਫ਼ਾਰਮ ਦੀ ਵਰਤੋਂ ਬੜੇ ਤੇਜੀ ਨਾਲ ਕਰ ਰਹੇ ਹਨ।

ਇਸ ਮੌਕੇ 75 ਵੇਂ ਅਜ਼ਾਦੀ ਦਿਵਸ ਨੂੰ ਸਮਰਪਿਤ ਸਵਤੰਤਰਤਾ ਕਾ ਅੰਮ੍ਰਿਤ ਮਹਾਉਤਸਵ ਅਧੀਨ ਲੇਖ ਲਿਖਣ ਦੇ ਮੁਕਾਬਲ ਵੀ ਕਰਵਾਏ ਗਏ। ਇਸ ਆਨ ਲਾਇਨ ਪ੍ਰੋਗਰਾਮ ਦੇ ਅਧੀਨ 200 ਤੋਂ ਵੱਧ ਬੱਚਿਆਂ ਨੇ ਹਿੱਸਾ ਲਿਆ,ਜਿਹਨਾਂ ਵਿਚ ਸਭ ਤੋਂ ਵਧੀਆਂ ਚੁਣੇ ਗਏ 5 ਵਿਦਿਆਰਥੀਆਂ ਵਿਚ ਸਰਕਾਰੀ ਇੰਟਰਗ੍ਰੇਟਿਗ ਮਾਡਲ ਸੀਨੀਅਰ ਸੈਕਡਰੀ ਸਕੂਲ ਪੰਚੂਕਲਾ ਦੀ ਸ਼ਰੂਤੀ ਸਾਰਥਕ, ਬਰਨਾਲਾ ਦੇ ਬੋਹਟਾਨਾ ਸਰਕਾਰੀ ਹਾਈ ਸਕੂਲ ਦਾ ਗੁਰਜਸਵੀਰ ਸਿੰਘ ਵੜੈਚ, ਉੱਚੀ ਬਸੀ ਮੁਕੇਰੀਆਂ ਦੇ ਆਰਮੀ ਪਬਲਿਕ ਸਕੂਲ ਦਾ ਵਿਦਿਆਰਥੀ ਯੁਵਰਾਜ ਸਿੰਘ, ਸੈਂਟ ਸੋਲਜ਼ਰ ਪਬਲਿਕ ਸਕੂਲ, ਜਲੰਧਰ ਦੇ ਧਰਮਪ੍ਰੀਤ ਅਤੇ ਫ਼ਿਰੋਜ਼ਪੁਰ ਦੇ ਸਰਕਾਰੀ ਸਕੂਲ ਦਾ ਗੁਰਦੀਪ ਸਿੰਘ ਸ਼ਾਮਲ ਹਨ। ਇਸ ਬੱਚਿਆਂ ਨੂੰ ਨਕਦ ਇਨਾਮਾਂ ਨਾਲ ਸਨਮਾਨਤ ਕੀਤਾ ਗਿਆ।

Share This Article
Leave a Comment