ਸੁਪਰੀਮ ਕੋਰਟ ਨੇ ਸੋਮਵਾਰ ਨੂੰ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਵਿਆਹ ਦਾ ਝਾਂਸਾ ਦੇ ਕੇ ਕਿਸੇ ਮਹਿਲਾ ਨਾਲ ਸਰੀਰਕ ਸਬੰਧ ਬਣਾਉਣਾ ਬਲਾਤਕਾਰ ਵਰਗਾ ਹੈ ਕਿਉਂਕਿ ਇਹ ਮਹਿਲਾਵਾਂ ਦੇ ਸਤਿਕਾਰ ’ਤੇ ਡੂੰਘਾ ਹਮਲਾ ਹੈ। ਜਸਟਿਸ ਐਲ ਨਾਗੇਸ਼ਰ ਰਾਓ ਅਤੇ ਐਮਆਰ ਸ਼ਾਹ ਨੇ ਆਪਣੇ ਤਾਜ਼ੇ ਫ਼ੈਸਲੇ ਚ ਮੰਨਿਆ ਕਿ ਬਲਾਤਕਾਰ ਕਿਸੇ ਮਹਿਲਾ ਦੇ ਸਨਮਾਨ ’ਤੇ ਡੂੰਘਾ ਹਮਲਾ ਹੈ ਤੇ ਜੇਕਰ ਸੱਚਾਈ ਇਹੀ ਹੈ ਕਿ ਪੀੜਤ ਮਹਿਲਾ ਅਤੇ ਉਸ ਦੇ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰ ਦਾ ਧਿਆਨ ਰੱਖ ਰਿਹਾ ਹੈ।
ਅਦਾਲਤ ਨੇ ਮੰਨਿਆ ਕਿ ਅਜਿਹੀਆਂ ਘਟਨਾਵਾਂ ਅੱਜ ਦੇ ਆਧੁਨਿਕ ਸਮਾਜ ਚ ਕਾਫੀ ਤੇਜ਼ੀ ਨਾਲ ਵੱਧ ਰਹੀਆਂ ਹਨ ਤੇ ਅਜਿਹੀਆਂ ਘਟਨਾਵਾਂ ਕਿਸੇ ਮਹਿਲਾ ਦੇ ਆਤਮ-ਸਨਮਾਨ ਅਤੇ ਉਸਦੀ ਇੱਜ਼ਤ ’ਤੇ ਡੂੰਘਾ ਵਾਰ ਹੈ।
ਅਦਾਲਤ ਦਾ ਇਹ ਫ਼ੈਸਲਾ ਇਕ ਮਹਿਲਾ ਦੁਆਰਾ ਛੱਤੀਸਗੜ੍ਹ ਸਥਿਤ ਇਕ ਡਾਕਟਰ ਤੇ 2013 ਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਉਣ ਨਾਲ ਜੁੜੇ ਮਾਮਲੇ ਤੇ ਆਇਆ ਹੈ। ਪੀੜਤ ਮਹਿਲਾਂ ਬਿਲਾਸਪੁਰ ਦੇ ਕੋਨੀ ਦੀ ਰਹਿਣ ਵਾਲੀ ਸੀ ਤੇ ਸਾਲ 2009 ਤੋਂ ਡਾਕਟਰ ਨੂੰ ਜਾਣਦੀ ਸੀ। ਇਨ੍ਹਾਂ ਦੋਨਾਂ ਵਿਚਕਾਰ ਪ੍ਰੇਮ ਸਬੰਧ ਸਨ। ਦੋਸ਼ੀ ਨੇ ਮਹਿਲਾ ਨੂੰ ਵਿਆਹ ਕਰਨ ਦਾ ਝਾਂਸਾ ਦਿੱਤਾ ਸੀ ਤੇ ਇਸ ਵਾਅਦੇ ਨੂੰ ਦੋਨਾਂ ਪੱਖਾਂ ਦੇ ਪਰਿਵਾਰ ਚੰਗੀ ਤਰ੍ਹਾਂ ਜਾਣਦੇ ਸਨ। ਦੋਸ਼ੀ ਦੀ ਬਾਅਦ ਚ ਕਿਸੇ ਹੋਰ ਮਹਿਲਾ ਨਾਲ ਮੰਗਣਾ ਹੋ ਗਿਆ ਪਰ ਉਸ ਨੇ ਪੀੜਤਾ ਨਾਲ ਪ੍ਰੇਮ ਸਬੰਧ ਖਤਮ ਨਾ ਕੀਤੇ। ਉਸ ਨੇ ਬਾਅਦ ਚ ਆਪਣਾ ਵਾਅਦਾ ਤੋੜ ਦਿੱਤਾ ਤੇ ਕਿਸੇ ਹੋਰ ਮਹਿਲਾ ਨਾਲ ਵਿਆਹ ਕਰ ਲਿਆ।