ਅੰਮ੍ਰਿਤਸਰ ਸਾਹਿਬ : ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦਰਮਿਆਨ ਅੱਜ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਨੇ ਦਮ ਤੋੜ ਦਿੱਤਾ ਹੈ। ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਸੰਸਕਾਰ ਲਈ ਕੋਈ ਵੀ ਸ਼ਮਸ਼ਾਨਘਾਟ ਨਹੀਂ ਮਿਲ ਰਿਹਾ। ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਸਾਹਿਬ ਦੇ ਸ਼ਮਸ਼ਾਨਘਾਟ ਦੀਆਂ ਕਮੇਟੀਆਂ ਵਲੋਂ ਸਸਕਾਰ ਲਈ ਮਨ ਕਰ ਦਿੱਤਾ ਗਿਆ ਹੈ ਅਤ ਵੇਰਕਾ ਸਮਸ਼ਾਨਘਾਟ ਵਲੋਂ ਵੀ ਤਾਲਾ ਲਗਾ ਦਿੱਤਾ ਗਿਆ ਹੈ ਇਸੇ ਦੌਰਾਨ ਹੀ ਇਕ ਸਿੱਖ ਆਗੂ ਅੱਗੇ ਆਇਆ ਹੈ ਜਿਸ ਨੇ ਭਾਈ ਸਾਹਿਬ ਦੇ ਸਸਕਾਰ ਲਈ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ।
ਇਸ ਸੰਬੰਧੀ ਸਿੱਖ ਵਿਅਕਤੀ ਨੇ ਵੀਡੀਓ ਬਿਆਨ ਜਾਰੀ ਕੀਤਾ ਹੈ। ਸ਼ਿਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਸੁਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਉਹ ਆਪਣੀ ਜ਼ਮੀਨ ਤੇ ਭਾਈ ਨਿਰਮਲ ਸਿੰਘ ਦਾ ਸਸਕਾਰ ਕਰਾਉਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਖੁਦ ਵੀ ਸਸਕਾਰ ਸਮੇ ਨਾਲ ਜਾਣ ਲਈ ਤਿਆਰ ਹਨ ਅਤੇ ਇਹ ਸੇਵਾ ਦਾ ਮੌਕਾ ਉਨ੍ਹਾਂ ਨੂੰ ਦਿੱਤਾ ਜਾਵੇ ।