ਅੰਮ੍ਰਿਤਸਰ ਸਾਹਿਬ : ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਭੈੜੀ ਬਿਮਾਰੀ ਕਾਰਨ ਬੀਤੀ ਕੱਲ੍ਹ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਨੇ ਦਮ ਤੋੜ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਜੋ ਵੀ ਹੋਇਆ ਉਹ ਕਾਫੀ ਸ਼ਰਮਨਾਕ ਸੀ ਕਿਓਂਕਿ ਉਨ੍ਹਾਂ ਦੇ ਸਸਕਾਰ ਲਈ ਸ਼ਮਸ਼ਾਨਘਾਟਾਂ ਦੀਆਂ ਕਮੇਟੀਆਂ ਨੇ ਮਨ ਕਰ ਦਿੱਤਾ। ਇਸ ਦੀ ਨਿੰਦਾ ਸਮੂਹ ਸਿੱਖ ਜਗਤ ਵਲੋਂ ਕੀਤੀ ਜਾ ਰਹੀ ਹੈ । ਇਧਰ ਦੂਜੇ ਪਾਸੇ ਸਮੂਹ ਰਾਗੀ ਭਾਈਚਾਰਾ ਇਸ ਘਟਨਾ ਤੋਂ ਕਾਫੀ ਨਾਰਾਜ਼ ਹੋਇਆ ਹੈ। ਉਨ੍ਹਾਂ ਨੇ ਵੇਰਕਾ ਦੇ ਕਿਸੇ ਵੀ ਪ੍ਰੋਗਰਾਮ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਸੰਬੰਧੀ ਭਾਈ ਉਂਕਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਵੇਰਕਾ ਵਾਸੀਆਂ ਦੇ ਰਵਈਏ ਤੋਂ ਉਨ੍ਹਾਂ ਨੂੰ ਕਾਫੀ ਦੁੱਖ ਹੋਇਆ ਹੈ । ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਦੇ ਰਾਗੀ ਲਈ ਅਜਿਹਾ ਰਵਈਆ ਕਾਫੀ ਨਿਦਨਯੋਗ ਹੈ ਕਿਓਂਕਿ ਅੱਜ ਜਦੋ ਸੂਬੇ ਵਿਚ ਕੋਰੋਨਾ ਵਾਇਰਸ ਕਰਨ ਕਰਫਿਊ ਲਗੀਆਂ ਹੋਇਆ ਹੈ ਤਾ ਰਾਗੀ ਸਿੰਘ ਦਰਬਾਰ ਸਾਹਿਬ ਜਾ ਜਾ ਕੇ ਸਰਬਤ ਦੇ ਭਲੇ ਲਈ ਅਰਦਾਸ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਕੀ ਸਰਬਤ ਵਿਚ ਵੇਰਕਾ ਵਾਸੀ ਨਹੀਂ ਆਉਂਦੇ? ਪਰ ਉਨ੍ਹਾਂ ਨੇ ਕਿਹੋ ਜਿਹੀ ਮਾਨਸਿਕਤਾ ਦਿਖਾਈ ਹੈ। ਭਾਈ ਉਂਕਾਰ ਸਿੰਘ ਨੇ ਦਸਿਆ ਕੀ ਰਾਗੀ ਸਿੰਘ ਸਭ ਦਾ ਸਾਂਝਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵੇਰਕਾ ਦੇ ਕਿਸੇ ਵੀ ਸਮਾਗਮ ਵਿਚ ਕਿਸੇ ਵੀ ਰਾਗੀ ਨੇ ਕੀਰਤਨ ਕਰਨ ਨਹੀਂ ਜਾਣਾ ।
ਭਾਈ ਨਿਰਮਲ ਸਿੰਘ ਦੀ ਮੌਤ ਤੋਂ ਬਾਅਦ ਨਾਰਾਜ਼ ਹੋਇਆ ਰਾਗੀ ਭਾਈਚਾਰਾ ! ਵੇਰਕਾ ਵਾਸੀਆਂ ਨੂੰ ਹੁਣ ਨਹੀਂ ਮਿਲੇਗਾ ਕੀਰਤਨ ਲਈ ਕੋਈ ਰਾਗੀ ?
Leave a Comment
Leave a Comment