ਲੰਡਨ : ਤੁਸੀਂ ਅਕਸਰ ਕਿਸੇ ਗਰੀਬ ਵਿਅਕਤੀ ਨੂੰ ਭੁੱਖ ਮਿਟਾਉਣ ਲਈ ਚੋਰੀ ਕਰਦੇ ਵੇਖਿਆ ਤੇ ਸੁਣਿਆ ਹੋਵੇਗਾ, ਪਰ ਜੇਕਰ ਇਸ ਤਰ੍ਹਾਂ ਕਿਸੇ ਕਰੋੜਪਤੀ ਵਿਅਕਤੀ ਵੱਲੋਂ ਕੀਤਾ ਜਾਵੇ ਤਾਂ ਤੁਸੀਂ ਇਸ ਬਾਰੇ ਕੀ ਕਹੋਗੇ। ਜੀ ਹਾਂ ਲੰਡਨ ‘ਚ ਇੱਕ ਅਜਿਹੀ ਹੀ ਘਟਨਾ ਵਾਪਰੀ ਹੈ। ਭਾਰਤੀ ਮੂਲ ਦੇ ਬੈਂਕਰ ਪਾਰਸ ਸ਼ਾਹ ‘ਤੇ ਲੰਡਨ ਦੀ ਇੱਕ ਸਟਾਫ ਕੰਨਟੀਨ ‘ਚੋਂ ਸੈਂਡਵਿਚ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਹੈ। ਜਿਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਫਾਇਨੈਂਸ਼ੀਅਲ ਟਾਈਮਜ਼ ਦੇ ਅਨੁਸਾਰ, ਪਾਰਸ ‘ਤੇ ਲੰਡਨ ਦੇ ਕੈਨਰੀ ਵਾਰਫ ‘ਚ ਸਿਟੀ ਬੈਂਕ ਯੂਰਪੀਅਨ ਹੈੱਡਕੁਆਰਟਰ ਦੀ ਕੰਟੀਨ ਤੋਂ ਸੈਂਡਵਿਚ ਚੋਰੀ ਕਰਨ ਦਾ ਇਲਜ਼ਾਮ ਹੈ। ਹਾਲਾਂਕਿ ਪਾਰਸ ਨੇ ਆਪਣੇ ਖਿਲਾਫ ਲੱਗੇ ਦੋਸ਼ਾਂ ਬਾਰੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਹੈ। ਸਿਟੀ ਬੈਂਕ ਹੈੱਡਕੁਆਰਟਰ ਨੇ ਇਨ੍ਹਾਂ ਖ਼ਬਰਾਂ ‘ਤੇ ਕੋਈ ਵੀ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। 31 ਸਾਲਾ ਪਾਰਸ ਸ਼ਾਹ ਇੱਕ ਸਾਲ ‘ਚ ਲਗਭਗ 9 ਕਰੋੜ ਰੁਪਏ ਕਮਾਉਂਦੇ ਸਨ।
ਪਾਰਸ ਸ਼ਾਹ ਨੇ ਬਾਥ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ‘ਚ ਆਨਰਜ਼ ਦੀ ਡਿਗਰੀ ਲੈਣ ਤੋਂ ਬਾਅਦ ਐੱਚਐੱਸਬੀਸੀ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਇਲਾਵਾ, ਉਸਨੇ ਗੋਲਡਮੈਨ ਸਾਕਸ ਸਮੂਹ ਵਿੱਚ ਵੀ ਕੰਮ ਕੀਤਾ ਹੈ। ਸਾਲ 2017 ‘ਚ ਉਨ੍ਹਾਂ ਨੇ ਸਿਟੀ ਬੈਂਕ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਬੈਂਕਰ ਸੈਂਡਵਿਚ ਚੋਰੀ ਕਰਨ ਦੇ ਦੋਸ਼ ‘ਚ ਮੁਅੱਤਲ, ਕਮਾਉਂਦਾ ਸੀ 9 ਕਰੋੜ ਰੁਪਏ
Leave a Comment
Leave a Comment