ਚੰਡੀਗੜ੍ਹ : ਰਾਜ ਕੁਮਾਰ ਰਾਓ ਤੇ ਪੱਤਰਲੇਖਾ ਨੇ ਸੋਮਵਾਰ ਨੂੰ ਨਿਊ ਚੰਡੀਗੜ੍ਹ ਦੇ ਓਬਰਾਏ ਸੁਖਵਿਲਾਸ ’ਚ ਸੱਤ ਫੇਰੇ ਲਏ। ਦਿਨ ਵੇਲੇ ਵਿਆਹ ਤੋਂ ਬਾਅਦ ਦੇਰ ਸ਼ਾਮ ਰਿਸੈਪਸ਼ਨ ਕੀਤੀ ਗਈ। ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਨਾ ਹੋਣ ਇਸ ਲਈ ਹੋਟਲ ਸਟਾਫ ਦੇ ਸਮਾਰਟਫੋਨ ਕੈਮਰਿਆਂ ’ਤੇ ਸਟੀਕਰ ਲਗਾ ਦਿੱਤੇ ਗਏ।ਰਾਜ ਕੁਮਾਰ ਰਾਓ ਨੇ ਖ਼ੁਦ ਆਪਣੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ।
ਰਾਜ ਕੁਮਾਰ ਨੇ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ’ਚ ਲਿਖਿਆ, ‘ਆਖ਼ਰ 11 ਸਾਲ ਦੇ ਪਿਆਰ, ਰੋਮਾਂਸ, ਦੋਸਤੀ ਅਤੇ ਫਨ ਤੋਂ ਬਾਅਦ ਮੈਂ ਉਸ ਨਾਲ ਸ਼ਾਦੀ ਕਰ ਲਈ ਜੋ ਮੇਰੀ ਸਭ ਕੁਝ ਹੈ, ਮੇਰੀ ਸੌਲਮੇਟ, ਮੇਰੀ ਬੈਸਟ ਫਰੈਂਡ, ਮੇਰਾ ਪਰਿਵਾਰ। ਅੱਜ ਮੇਰੇ ਲਈ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੈ ਕਿ ਮੈਂ ਤੇਰਾ ਪਤੀ ਅਖਵਾਵਾਂਗਾ ਪੱਤਰਲੇਖਾ। ਹਮੇਸ਼ਾ ਲਈ ਅਤੇ ਉਸ ਤੋਂ ਵੀ ਪਰ੍ਹੇ….’
ਵਿਆਹ ਦੀ ਜੋੜੀ ਵਿਚ ਰਾਜ ਕੁਮਾਰ ਰਾਓ ਤੇ ਪਤਰਲੇਖਾ ਦੋਵੇਂ ਹੀ ਬਹੁਤ ਖੂਬਸੂਰਤ ਲੱਗ ਰਹੇ ਹਨ। ਰਾਜਕੁਮਾਰ ਤੇ ਪਤਰਲੇਖਾ ਦੋਵੇਂ 2010 ਤੋਂ ਡੇਟ ਕਰ ਰਹੇ ਸਨ ਅਤੇ ਦੋਵੇਂ ਛੁੱਟੀਆਂ ਮਨਾਉਣ ਅਕਸਰ ਇਕੱਠੇ ਜਾਂਦੇ ਰਹਿੰਦੇ ਸਨ।ਰਾਜਕੁਮਾਰ ਰਾਓ ਨੇ ਪਤਰਲੇਖਾ ਨੂੰ ਕਿਸੇ ਇਸ਼ਤਿਹਾਰ ਵਿਚ ਦੇਖਿਆ ਸੀ ਤੇ ਉਦੋਂ ਤੋਂ ਹੀ ਉਨ੍ਹਾਂ ਦੇ ਮਨ ਵਿਚ ਪਤਰਲੇਖਾ ਨੂੰ ਮਿਲਣ ਦੀ ਇੱਛਾ ਸੀ ਤੇ ਦੋਵੇਂ ਪਹਿਲੀ ਵਾਰ ਫਿਲਮ ਸਿਟੀਲਾਈਟ ਦੌਰਾਨ ਮਿਲੇ ਸਨ।