ਡੈਸਕ:- ਪੂਰੇ 56 ਦਿਨ ਬਾਅਦ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਵਿਖੇ ਸੰਗਤ ਦਰਸ਼ਨ ਦੀਦਾਰ ਕਰਨ ਪਹੁੰਚੀ ਅਤੇ ਇਸ ਮੌਕੇ ਸਾਰੀ ਹੀ ਸੰਗਤ ਨੇ ਅਕਾਲ ਪੁਰਖ ਅੱਗੇ ਇਸ ਮਹਾਂਮਾਰੀ ਨੂੰ ਖਤਮ ਕਰਨ ਦੀ ਅਰਦਾਸ ਬੇਨਤੀ ਕੀਤੀ। ਤੁਹਾਨੂੰ ਜਾਣਕੇ ਖੁਸ਼ੀ ਹੋਵੇਗੀ ਕਿ ਪੂਰੇ 56 ਦਿਨ ਬਾਅਦ ਦਰਬਾਰ ਸਾਹਿਬ 15 ਹਜ਼ਾਰ ਸੰਗਤ ਨਤਮਸਤਕ ਹੋਈ ਅਤੇ ਇਕ ਵੱਖਰਾ ਹੀ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ। ਇਸ ਮੌਕੇ ਜਿਥੇ ਸੰਗਤ ਵਿਚ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਨੂੰ ਲੈਕੇ ਖੁਸ਼ੀ ਦਾ ਆਲਮ ਅਤੇ ਸ਼ਰਧਾ ਭਾਵਨਾ ਵੇਖਣ ਨੂੰ ਮਿਲੀ ਉਥੇ ਹੀ ਉਹਨਾਂ ਦੇ ਮਨਾਂ ਵਿਚ ਬੇਚੈਨੀ ਵੀ ਵੇਖਣ ਨੂੰ ਮਿਲੀ। ਸੰਗਤ ਦਾ ਕਹਿਣਾ ਸੀ ਕਿ ਇਸ ਮਹਾਂਮਾਰੀ ਤੋਂ ਪਤਾ ਨਹੀਂ ਕਦੋਂ ਲੋਕਾਂ ਨੂੰ ਨਿਜ਼ਾਤ ਮਿਲੇਗੀ। ਇਸ ਤੋਂ ਇਲਾਵਾ ਸੰਗਤ ਨੇ ਖੁਸ਼ੀ ਪ੍ਰਗਟਾਈ ਕਿ ਉਹ ਭਾਗਾਂ ਵਾਲੇ ਹਨ ਕਿ ਉਹਨਾਂ ਨੂੰ ਅੱਜ ਇਥੇ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਿਆਰ ਸਿੰਘ ਨੇ ਸੰਗਤ ਨੂੰ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਦੀ ਅਪੀਲ ਕੀਤੀ ਅਤੇ ਚਿਹਰੇ ਮਾਸਕ ਤੋਂ ਇਲਾਵਾ ਸੈਨੇਟਾਈਜ਼ਰ ਦੀ ਵਰਤੋਂ ਕਰਨ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸੰਗਤ ਨੂੰ ਜਿਆਦਾ ਸਮਾਂ ਪ੍ਰਕਿਰਮਾ ਵਿਚ ਨਹੀਂ ਬੈਠਣਾ ਚਾਹੀਦਾ ਅਤੇ ਚੱਲਦੇ-ਚੱਲਦੇ ਹੀ ਦਰਸ਼ਨ ਕਰਨ ਨੂੰ ਤਰਜੀਹ ਦੇਣ।
Attachments area