ਦੇਸ਼ ‘ਚ ਕੋਰੋਨਾ ਦੇ ਕੀ ਨੇ ਹਾਲਾਤ ਤੇ ਕਿੰਨੇ ਲੋਕਾਂ ਨੂੰ ਲੱਗਿਆ ਟੀਕਾ, ਅੰਕੜੇ ਜਾਰੀ

TeamGlobalPunjab
2 Min Read

ਕੇਂਦਰੀ ਸਿਹਤ ਵਿਭਾਗ ਵੱਲੋਂ ਅੱਜ ਕੋਰੋਨਾ ਵਾਇਰਸ ਦੇ ਕੇਸਾਂ ਅਤੇ ਇਸ ਦੇ ਖਿਲਾਫ਼ ਸ਼ੁਰੂ ਕੀਤੇ ਟੀਕਾਕਰਨ ਦੇ ਅਭਿਆਨ ਬਾਰੇ ਦੇਸ਼ ਨੂੰ ਜਾਣੂ ਕਰਵਾਇਆ। ਇਸ ਦੌਰਾਨ ਹੈਲਥ ਸੈਕਟਰੀ ਰਾਜੇਸ਼ ਭੂਸ਼ਣ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੇਸ਼ ‘ਚ ਕੋਰੋਨਾ ਦੇ ਕੁੱਲ ਐਕਟਿਵ 1,68,000 ਮਾਮਲੇ ਹਨ। ਹੁਣ ਤਕ 21 ਹਜ਼ਾਰ ਤੋਂ ਵੱਧ ਕੋਰੋਨਾ ਦੇ ਹੋਏ ਟੈਸਟ ਕੀਤੇ ਜਾ ਚੁੱਕ ਹਨ। ਉਹਨਾਂ ਦੱਸਿਆ ਕਿ ਦੇਸ਼ ‘ਚ ਪੌਜ਼ਿਟਿਵਿਟੀ ਰੇਟ 5.11 ਫੀਸਦ ‘ਤੇ ਪਹੁੰਚਿਆ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਦੇਸ਼ ‘ਚ ਮੌਤ ਦਰ 1.41 ਫੀਸਦ ਹੋਈ। ਸਿਹਤ ਵਿਭਾਗ ਮੁਤਾਬਕ ਕੇਰਲ ਅਤੇ ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੋਵਾਂ ਸੂਬਿਆਂ ‘ਚ ਕੋਰੋਨਾ ਦੇ 75 ਫੀਸਦ ਐਕਟਿਵ ਕੇਸ ਹਨ।

ਇਸ ਤੋਂ ਇਲਾਵਾ ਹੈਲਥ ਸੈਕਟਰੀ ਰਾਜੇਸ਼ ਭੂਸ਼ਣ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ 97 ਫੀਸਦ ਲੋਕ ਠੀਕ ਹੋਏ ਚੁੱਕੇ ਹਨ। ਇਸ ਤੋਂ ਇਲਾਵਾ ਸਿਹਤ ਵਿਭਾਗ ਦੋ ਹੋਰ ਸੂਬਿਆਂ ਵਿੱਚ ਕੋਰੋਨਾ ਦੇ ਵੱਧ ਰਹੇ ਪ੍ਰਸਾਰ ਨੂੰ ਦੇਖਦੇ ਹੋਏ ਸਖ਼ਤ ਕਦਮ ਚੁੱਕੇ ਹਨ। ਸਿਹਤ ਵਿਭਾਗ ਨੇ ਤਾਮਿਲਨਾਡੂ ਤੇ ਪੰਜਾਬ ‘ਚ ਕੇਂਦਰ ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਹਰਿਆਣਾ ਸੂਬਾ ਵੀ ਕੇਂਦਰੀ ਮੰਤਰਾਲੇ ਦੀ ਨਿਗਰਾਨੀ ‘ਚ ਰੱਖਿਆ ਗਿਆ ਹੈ। ਕੋਰੋਨਾ ਵਾਇਰਸ ਖਿਲਾਫ਼ ਟੀਕਾਕਾਰਨ ਨੂੰ ਲੈ ਕੇ ਹੈਲਥ ਸੈਕਟਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੰਗਲਵਾਰ ਤਕ 1.48 ਕਰੋੜ ਲੋਕਾਂ ਨੂੰ ਮਿਲੀ ਕੋਰੋਨਾ ਦੀ ਡੋਜ਼ ਦਿੱਤੀ ਜਾ ਚੁੱਕੀ ਹੈ। 45 ਤੋਂ 59 ਸਾਲ ਦੇ 2.08 ਲੱਖ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਹੈ। ਕੋਵਿਨ ‘ਤੇ 50 ਲੱਖ ਤੋਂ ਵੱਧ ਲੋਕਾਂ ਨੇ ਰਜਿਸਟ੍ਰੇਸ਼ਨ ਕੀਤਾ ਹੈ।

Share This Article
Leave a Comment