ਚੰਡੀਗੜ੍ਹ: ਸ਼ਹਿਰ ਵਿੱਚ ਵੀਰਵਾਰ ਸਵੇਰੇ ਕੋਰੋਨਾ ਵਾਇਰਸ ਦੇ 5 ਨਵੇਂ ਕੇਸ ਸਾਹਮਣੇ ਆਏ ਹਨ। ਇਹ ਸਾਰੇ ਮਰੀਜ਼ ਸ਼ਹਿਰ ਦੇ ਕੋਰੋਨਾ ਹਾਟਸਪਾਟ ਇਲਾਕੇ ਬਾਪੂਧਾਮ ਕਲੋਨੀ ਤੋਂ ਹਨ।
ਨਵੇਂ ਆਏ ਕੇਸਾਂ ਵਿੱਚ ਤਿੰਨ ਪੁਰਸ਼, ਇੱਕ ਮਹਿਲਾ ਅਤੇ ਛੇ ਸਾਲ ਦਾ ਬੱਚਾ ਹੈ। ਇਸ ਦੇ ਨਾਲ ਹੀ ਸ਼ਹਿਰ ਵਿੱਚ ਮਰੀਜ਼ਾਂ ਦੀ ਗਿਣਤੀ 129 ਤੱਕ ਪਹੁੰਚ ਗਈ ਹੈ ਜਿਨ੍ਹਾਂ ‘ਚੋਂ ਇਕੱਲੇ ਬਾਪੂਧਾਮ ਤੋਂ 71 ਮਰੀਜ਼ ਹਨ। ਦੱਸ ਦਈਏ ਬਾਪੂਧਾਮ ਵਿੱਚ ਬੁੱਧਵਾਰ ਸ਼ਾਮ ਚਾਰ ਨਵੇਂ ਕੋਰੋਨਾ ਪਾਜਿਟਿਵ ਮਾਮਲੇ ਸਾਹਮਣੇ ਆਏ ਸਨ।