ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ ਲਈ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਕੀਤਾ ਜਾਰੀ

TeamGlobalPunjab
2 Min Read

ਬਠਿੰਡਾ:- ਲਾਕਡਾਊਨ ਦੇ ਚਲਦਿਆਂ ਸਾਰੇ ਹੀ ਲੋਕ ਆਪੋ-ਆਪਣੇ ਘਰਾਂ ਵਿਚ ਬੈਠੇ ਹਨ। ਕਈ ਵਾਰ ਕੁਝ ਪਰਿਵਾਰਾਂ ਵਿਚ ਆਪਸੀ ਝਗੜੇ ਵੀ ਚਲਦੇ ਹੁੰਦੇ ਹਨ। ਕਈ ਵਾਰ ਔਰਤਾਂ ਨੂੰ ਵੀ ਘਰੇਲੂ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਸਥਿਤੀਆਂ ਨੂੰ ਧਿਆਨ ਵਿਚ ਰੱਖਦਿਆਂ ਬਠਿੰਡਾ ਪ੍ਰਸ਼ਾਸਨ ਨੇ ਬਹੁਤ ਹੀ ਯੋਗ ਕਦਮ ਚੁੱਕਿਆ ਹੈ। ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਇਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਜਿਸਦੀ ਵਰਤੋਂ ਕਰਕੇ ਕੋਈ ਵੀ ਔਰਤ ਜੇਕਰ ਮਾਨਸਿਕ ਤਣਾਅ ਜਾਂ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀ ਹੈ ਤਾਂ ਉਹ ਹੈਲਪ ਲਾਈਨ ਨੰਬਰ 1800-180-4104 ਤੇ ਸੰਪਰਕ ਕਰ ਸਕਦੀ ਹੈ। ਇਸ ਹੈਲਪਲਾਈਨ ਤੇ ਮਾਹਿਰ ਡਾਕਟਰ, ਸਾਇਕੋਲਜਿਸਟ, ਕਾਊਂਸਲਰ ਰਾਬਤਾ ਕਾਇਮ ਕਰਦੇ ਹਨ ਅਤੇ ਸਮੱਸਿਆ ਨੂੰ ਪੂਰੀ ਤਰਾਂ ਸੁਣਨ ਤੋਂ ਬਾਅਦ ਹੱਲ ਕੀਤਾ ਜਾਂਦਾ ਹੈ॥ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕੀਤਾ ਗਿਆ ਇਹ ਕਾਰਜ ਕਾਫੀ ਸ਼ਲਾਘਾਯੋਗ ਹੈ ਇਸ ਨਾਲ ਕਾਫੀ ਹੱਦ ਤੱਕ ਅਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਰਾਹਤ ਮਿਲੇਗੀ। ਇਸਤੋਂ ਇਲਾਵਾ ਵਿਭਾਗ ਵੱਲੋਂ 2 ਹੋਰ ਟੈਲੀਫੋਨ ਨੰਬਰ 0164-2212480 ਅਤੇ 98881-28887 ਵੀ ਜਾਰੀ ਕੀਤੇ ਗਏ ਹਨ। ਕਾਬਿਲੇਗੌਰ ਹੈ ਕਿ ਇਸਤੋਂ ਇਲਾਵਾ 181 ਅਤੇ 112 ਅਜਿਹੇ ਫੋਨ ਨੰਬਰ ਹਨ ਜੋ ਕਿ ਪ੍ਰਸ਼ਾਸਨ ਵੱਲੋਂ ਪਹਿਲਾਂ ਤੋਂ ਹੀ ਜਾਰੀ ਕੀਤੇ ਗਏ ਹਨ। ਜੇਕਰ ਕਿਸੇ ਔਰਤ ਨੂੰ ਕੋਈ ਬਹੁਤ ਹੀ ਜਿਆਦਾ ਪ੍ਰੇਸ਼ਾਨੀ ਆ ਰਹੀ ਹੈ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੀ ਹੈ। ਪ੍ਰਸ਼ਾਸਨ ਤੁਰੰਤ ਮੌਕੇ ਤੇ ਪਹੁੰਚੇਗਾ ਅਤੇ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

 

 

Share This Article
Leave a Comment