ਗਰੀਬ ਦੇਸ਼ਾਂ ਲਈ ਸੰਯੁਕਤ ਰਾਸ਼ਟਰ ਨੇ ਮਾਰਿਆ ਹਾਅ ਦਾ ਨਾਅਰਾ

TeamGlobalPunjab
1 Min Read

ਕੋਰੋਨਾ ਵਾਇਰਸ ਦੇ ਚਲਦੇ ਸੰਯੁਕਤ ਰਾਸ਼ਟਰ ਵੱਲੋਂ ਇਕ ਅਜਿਹਾ ਐਲਾਨ ਕੀਤਾ ਗਿਆ ਹੈ ਜਿਸ ਨਾਲ ਗਰੀਬੀ ਦੇਸ਼ਾਂ ਨੂੰ ਕੁਝ ਰਾਹਤ ਮਿਲੇਗੀ। ਸੰਯੁਕਤ ਰਾਸ਼ਟਰ ਨੇ ਹਾਲ ਹੀ ਵਿਚ ਐਲਾਨ ਕੀਤਾ ਹੈ ਕਿ ਗਰੀਬ ਦੇਸ਼ਾਂ ਨੂੰ 6.7 ਬਿਲੀਅਨ ਡਾਲਰ ਦੀ ਲੋੜ ਹੈ ਜਿਸ ਨਾਲ ਇਹਨਾਂ ਗਰੀਬ ਦੇਸ਼ਾਂ ਨੂੰ ਮਾੜੇ ਹਾਲਾਤਾਂ ਵਿਚੋਂ ਕੱਢਣ ਲਈ ਕਾਰਗਰ ਸਾਬਿਤ ਹੋਵੇਗਾ। ਸੰਯੁਕਤ ਰਾਸ਼ਟਰ ਨੇ ਅਜਿਹੇ ਦੇਸ਼ਾਂ ਲਈ ਪਹਿਲਾਂ 2 ਬਿਲੀਅਨ ਡਾਲਰ ਮਦਦ ਕਰਨ ਦੀ ਅਪੀਲ ਕੀਤੀ ਸੀ ਜੋ ਕਿ ਹੁਣ 6.7 ਬਿਲੀਅਨ ਡਾਲਰ ਕਰ ਦਿਤੀ ਹੈ।ਉਹਨਾਂ ਦੱਸਿਆ ਕਿ 37 ਕਮਜ਼ੋਰ ਦੇਸ਼ਾਂ ਲਈ ਇਕ ਬਿਲੀਅਨ ਡਾਲਰ ਇਕੱਠਾ ਹੋ ਚੁਕਾ ਹੈ ਅਤੇ ਉਸਤੋਂ ਬਾਅਦ ਇਸ ਲਿਸਟ ਵਿਚ 9 ਹੋਰ ਦੇਸ਼ਾਂ ਨੂੰ ਸ਼ਾਮਿਲ ਕੀਤਾ ਸੀ ਜਿੰਨਾਂ ਵਿਚ ਜਿੰਬਾਬਵੇਅ, ਸਿਏਰਾ ਲਿਓਨਜ਼, ਟੌਗੋ, ਪਾਕਿਸਤਾਨ, ਬੈਨਿਨ, ਜਿਬੂਟੀ, ਲਾਇਬੇਰੀਆ ਅਤੇ ਫਿਲੀਪੀਨਜ਼ ਦੇਸ਼ ਸ਼ਾਮਿਲ ਹਨ। ਸੰਯੁਕਤ ਰਾਸ਼ਟਰ ਦੇ ਹਿਊਮੈਨੀਟੇਰੀਅਨ ਚੀਫ ਮਾਰਕ ਲੋਕੌਕ ਨੇ ਸਪੱਸ਼ਟ ਕੀਤਾ ਕਿ ਇਹਨਾਂ ਦੇਸ਼ਾਂ ਦੇ ਲੋਕਾਂ ਕੋਲ ਨੌਕਰੀਆਂ ਨਹੀਂ ਹਨ। ਖਾਣਾ ਨਹੀਂ ਮਿਲ ਰਿਹਾ। ਹਰ ਵਰਗ ਦੇ ਲੋਕਾਂ ਨੂੰ ਮੈਡੀਕਲ ਸਹੂਲਤ ਨਹੀਂ ਮਿਲ ਰਹੀ। ਅਰਥਵਿਵਸਥਾ ਇਹਨਾਂ ਦੇਸ਼ਾਂ ਦੀ ਪੂਰੀ ਤਰਾਂ ਤਹਿਸ ਨਹਿਸ ਹੋ ਚੁਕੀ ਹੈ।

Share This Article
Leave a Comment