ਨਿਊਜ਼ ਡੈਸਕ: ਕੰਨੜ ਸੁਪਰਸਟਾਰ ਪੁਨੀਤ ਰਾਜਕੁਮਾਰ, ਜਿਸ ਨੂੰ ਉਸਦੇ ਪ੍ਰਸ਼ੰਸਕਾਂ ਦੁਆਰਾ ਪਿਆਰ ਨਾਲ ਐਪੂ ਜਾਂ ਪਾਵਰ ਸਟਾਰ ਕਿਹਾ ਜਾਂਦਾ ਹੈ, ਦੀ 29 ਅਕਤੂਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਫਿਟਨੈੱਸ ਫ੍ਰੀਕ ਕਹੇ ਜਾਣ ਵਾਲੇ ਪੁਨੀਤ ਨੂੰ ਜਿਮ ਵਿੱਚ ਦੋ ਘੰਟੇ ਕਸਰਤ ਕਰਨ ਤੋਂ ਬਾਅਦ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋਈ ਸੀ । ਪੁਨੀਤ ਦੀ ਸਿਹਤ ਵਿਗੜਨ ‘ਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਸੀ , ਜਿੱਥੇ ਡਾਕਟਰ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਅਜਿਹਾ ਨਾ ਹੋ ਸਕਿਆ।
ਦੱਸ ਦਈਏ ਕਿ ਅਦਾਕਾਰ ਨੇ ਆਪਣੇ ਪਿਤਾ ਵਾਂਗ ਦਿਹਾਂਤ ਪਿੱਛੋਂ ਆਪਣੀਆਂ ਅੱਖਾਂ ਦਾਨ ਕੀਤੀਆਂ ਹਨ। ਮਸ਼ਹੂਰ ਅਦਾਕਾਰ ਡਾਕਟਰ ਰਾਜਕੁਮਾਰ ਨੇ ਖੁਦ 1994 ਵਿੱਚ ਆਪਣੇ ਪੂਰੇ ਪਰਿਵਾਰ ਦੀਆਂ ਅੱਖਾਂ ਦਾਨ ਕਰਨ ਦਾ ਫੈਸਲਾ ਕੀਤਾ ਸੀ।ਡਾਕਟਰ ਰਾਜਕੁਮਾਰ ਦੀ ਵੀ ਸਾਲ 2006 ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅਭਿਨੇਤਾ ਚੇਤਨ ਕੁਮਾਰ ਨੇ ਟਵੀਟ ਕੀਤਾ ਕਿ ਡਾਕਟਰਾਂ ਦੀ ਟੀਮ ਨੇ ਪੁਨੀਤ ਦੀ ਮੌਤ ਦੇ ਛੇ ਘੰਟਿਆਂ ਦੇ ਅੰਦਰ ਆਪਰੇਸ਼ਨ ਕੀਤਾ ਗਿਆ ਸੀ ।
ਇਸ ਸਬੰਧੀ ਅਭਿਨੇਤਾ ਨੇ ਲਿਖਿਆ, ‘ਜਦੋਂ ਉਹ ਅਪੂ ਸਰ ਨੂੰ ਦੇਖਣ ਹਸਪਤਾਲ ਵਿੱਚ ਸੀ ਤਾਂ ਦਿਹਾਂਤ ਦੇ ਛੇ ਘੰਟਿਆਂ ਦੇ ਅੰਦਰ ਹੀ ਡਾਕਟਰਾਂ ਦੇ ਇੱਕ ਗਰੁੱਪ ਵੱਲੋਂ ਆਪ੍ਰੇਸ਼ਨ ਕਰ ਕੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ ਗਈਆਂ । ਇਸ ਦੇ ਨਾਲ ਹੀ ਅਦਾਕਾਰ ਨੇ ਇਸ ਨੂੰ ਇੱਕ ਮਿਸਾਲ ਦੱਸਦਿਆਂ ਲੋਕਾਂ ਨੂੰ ਉਨ੍ਹਾਂ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਅਤੇ ਅੱਖਾਂ ਦਾਨ ਕਰਨ ਦੀ ਅਪੀਲ ਕੀਤੀ।
ਪੁਨੀਤ ਰਾਜਕੁਮਾਰ ਦੇ ਪਿਤਾ ਡਾ: ਰਾਜਕੁਮਾਰ ਨੇ 1994 ਵਿੱਚ ਅੱਖਾਂ ਦੇ ਬੈਂਕ, ਜਿਸਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਗਿਆ ਸੀ, ਦੇ ਉਦਘਾਟਨੀ ਸਮਾਗਮ ਦੌਰਾਨ ਉਹਨਾਂ ਦੇ ਪੂਰੇ ਪਰਿਵਾਰ ਦੀਆਂ ਅੱਖਾਂ ਦਾ ਵਾਅਦਾ ਕੀਤਾ ਗਿਆ ਸੀ।