ਟੋਰਾਂਟੋ ਦੇ ਮੇਅਰ ਜੌਨ ਟੋਰੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੈਕ ਟੈਕਸੀ ਜੇਕਰ ਤੁਸੀ ਕੋਵਿਡ-19 ਦਾ ਟੈੱਸਟ ਕਰਵਾਉਣ ਲਈ ਬੁੱਕ ਕਰਦੇ ਹੋ ਤਾਂ ਕੰਪਨੀ ਨੂੰ ਪਹਿਲਾਂ ਇਸਦੀ ਜਾਣਕਾਰੀ ਜ਼ਰੂਰ ਦੇਵੋ ਤਾਂ ਜੋ ਉਹ ਵੀ ਇਸ ਲਈ ਤਿਆਰੀ ਕਰਕੇ ਆਉਣ। ਮੇਅਰ ਮੁਤਾਬਕ ਇਸ ਲਈ ਪ੍ਰੋਟੋਕੋਲ ਬਣਾਇਆ ਜਾਵੇਗਾ। ਮੇਅਰ ਟੋਰੀ ਨੇ ਕਿਹਾ ਕਿ ਕੋਵਿਡ-19 ਚੋਂ ਬਾਹਰ ਆਉਣ ਲਈ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਸ਼ਹਿਰ ਸਮੇਤ ਪੂਰੇ ਕੈਨੇਡਾ ਦੀ ਇਕੌਨਮੀ ਰੀਲਾਂਚ ਹੋਵੇਗੀ ਜਿਸ ਵਿੱਚ ਸ਼ਹਿਰ ਇੱਕ ਵਾਰ ਮੁੜ ਮੋਹਰੀ ਰੋਲ ਅਦਾ ਕਰੇਗਾ। ਓਧਰ ਓਨਟਾਰੀਓ ਦੇ ਮੰਤਰੀ ਰੋਮੈਨੋ ਨੇ ਕਿਹਾ ਕਿ ਇਸ ਸਮੇਂ ਪ੍ਰੋਵਿੰਸ ਦੇ ਹਰ ਨਿਵਾਸੀ ਦੀ ਸਿਹਤ ਸੁਰੱਖਿਆ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਓਨਟਾਰੀਓ ਦੀ ਰਿਸਰਚ ਸਭ ਤੋਂ ਵਧੀਆ ਹੈ। ਇਸ ਲਈ ਦੁਨੀਆ ਭਰ ਦੀਆਂ ਪ੍ਰਾਈਵੇਟ ਸੈਕਟਰ ਦੀਆ ਕੰਪਨੀਆਂ ਪ੍ਰੋਵਿੰਸ ਵਿੱਚ ਨਿਵੇਸ਼ ਕਰਦੀਆਂ ਹਨ ਤਾਂ ਹੀ ਸਰਕਾਰ ਵੱਲੋਂ 20 ਮਿਲੀਅਨ ਡਾਲਰ ਕੋਵਿਡ-19 ਦੀ ਵੈਕਸਿਨ ਦੀ ਖੋਜ ਕਰਨ ਲਈ ਖਰਚਣ ਦਾ ਫ਼ੈਸਲਾ ਕੀਤਾ ਗਿਆ ਹੈ।ਰੋਮੈਨੋ ਨੇ ਕਿਹਾ ਕਿ ਜਲਦੀ ਹੀ ਪ੍ਰੋਵਿੰਸ ਦੇ ਵਿਗਿਆਨੀ ਇਸ ਕੰਮ ਵਿਚ ਕਾਮਯਾਬ ਹੋਣਗੇ।ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇਸ ਸਾਲ ਦੇ ਅੰਤ ਤੱਕ ਕੋਰੋਨਾ ਵਾਇਰਸ ਦੇ ਖਾਤਮੇ ਲਈ ਵੈਕਸੀਨ ਬਣਕੇ ਤਿਆਰ ਹੋ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਅਮਰੀਕਾ ਦੇ ਪ੍ਰਸਿੱਧ ਵਾਇਰਲੋਜਿਸਟ ਤੇ ਬਾਇਓਟੈਕ ਗੁਰੂ ਪੀਟਰ ਕੋਲਚਿੰਸਕੀ ਨੇ ਕੀਤਾ ਹੈ।