ਕੈਨੇਡਾ ਦੀ ਚੀਫ ਮੈਡੀਕਲ ਅਧਿਕਾਰੀ ਡਾ: ਥਰੇਸਾ ਟੈਮ ਨੇ ਦੱਸਿਆ ਕਿ ਹੁਣ ਤੱਕ ਮੁਲਕ ਵਿੱਚ 53657 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 3223 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ ਕੈਨੇਡਾ ਵਿੱਚ 8,32,000 ਲੋਕਾਂ ਦਾ ਟੈੱਸਟ ਕੀਤਾ ਜਾ ਚੁੱਕਾ ਹੈ ਜਿਸ ਵਿੱਚੋਂ 7 ਪ੍ਰਤੀਸ਼ਤ ਪੌਜ਼ੀਟਿਵ ਆਏ ਹਨ। ਉਨ੍ਹਾਂ ਨੈਸ਼ਨਲ ਫਿਜ਼ੀਸ਼ਨ ਡੇਅ ‘ਤੇ ਵੀ ਆਪਣੇ ਵਿਚਾਰ ਰੱਖੇ ਅਤੇ ਡਾਕਟਰਾਂ ਦੇ ਕੰਮ ਦੀ ਸ਼ਲਾਘਾ ਕੀਤੀ।
ਓਨਟਾਰੀਓ ਦੇ ਚੀਫ ਮੈਡੀਕਲ ਅਧਿਕਾਰੀ ਡਾਕਟਰ ਵਿਲੀਅਮਜ਼ ਨੇ ਦੱਸਿਆ ਕਿ ਪ੍ਰੋਵਿੰਸ ਵਿੱਚ 421 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਕੇਸਾਂ ਦੀ ਗਿਣਤੀ 16608 ਹੋ ਗਈ ਹੈ। ਕੋਰੋਨਾ ਵਾਇਰਸ ਕਾਰਨ 419 ਹੈਲਥ ਕੇਅਰ ਵਰਕਰ ਵੀ ਪ੍ਰਭਾਵਿਤ ਹੋਏ ਹਨ ਅਤੇ ਠੀਕ ਹੋਏ ਮਰੀਜ਼ਾ ਦੀ ਗਿਣਤੀ 10825 ਹੈ ਜੋ ਕਿ ਅੰਕੜਾ ਕੁੱਲ ਕੇਸਾਂ ਦਾ 65 ਪ੍ਰਤੀਸ਼ਤ ਬਣਦਾ ਹੈ। ਬੀਤੇ ਦਿਨ 39 ਹੋਰ ਮੌਤਾਂ ਹੋਈਆਂ ਹਨ ਜਿਸ ਵਿੱਚੋਂ 26 ਲਾਂਗ ਟਰਮ ਕੇਅਰਜ਼ ਨਾਲ ਸਬੰਧਤ ਹਨ।
ਟੋਰਾਂਟੋ ਦੀ ਚੀਫ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਕੁੱਲ ਕੇਸਾਂ ਦੀ ਗਿਣਤੀ 5687 ਹੋ ਗਈ ਹੈ ਜਿਸ ਵਿੱਚੋਂ 552 ਸੰਭਾਵੀ ਮਰੀਜ਼ ਹਨ। 351 ਮਰੀਜ਼ ਹਸਪਤਾਲ ਵਿੱਚ ਦਾਖਲ ਹਨ ਅਤੇ 113 ਆਈਸੀਯੂ ਵਿੱਚ ਦਾਖਲ ਹਨ। ਹੁਣ ਤੱਕ 369 ਮਰੀਜ਼ਾ ਦੀ ਮੌਤ ਹੋ ਚੁੱਕੀ ਹੈ। ਸਿਟੀ ਵੱਲੋਂ ਚਲਾਏ ਜਾਂਦੇ ਚਾਇਲਡ ਕੇਅਰ ਸੈਂਟਰ ਵਿੱਚ ਹੁਣ ਤੱਕ 6 ਸਟਾਫ ਮੈਂਬਰ ਪੌਜ਼ੀਟਿਵ ਆਏ ਹਨ ਅਤੇ 1 ਬੱਚਾ ਪੌਜ਼ੀਟਿਵ ਹੈ। ਜਦਕਿ 2 ਬੱਚਿਆਂ ਦਾ ਟੈੱਸਟ ਨੈਗਟਿਵ ਆਇਆ ਹੈ। ਇਸਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸਾਰੇ ਸਟਾਫ ਅਤੇ ਬੱਚਿਆਂ ਦਾ ਟੈੱਸਟ ਕੀਤਾ ਜਾ ਰਿਹਾ ਹੈ ਅਤੇ ਸਭ ਨੂੰ 14 ਦਿਨ ਲਈ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ।