ਕਣਕ ਦੀ ਵੰਡ ਦੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਜ਼ਿਲ੍ਹੇ ਦੀਆਂ ਸਾਰੀਆਂ ਐਚ.ਡੀ.ਐਫ.ਸੀ. ਬੈਕ ਦੀਆਂ ਬਰਾਂਚਾਂ ਖੋਲਣ ਦੇ ਹੁਕਮ ਜਾਰੀ

TeamGlobalPunjab
1 Min Read

ਰੂਪਨਗਰ 28 ਮਾਰਚ – ਜ਼ਿਲ੍ਹਾ ਮੈਜਿਸਟਰੇਟ ਸੋਨਾਲੀ ਗਿਰਿ ਨੇ ਐਨ.ਐਫ.ਐਸ.ਏ/ ਨਵੀ ਆਟਾ-ਦਾਲ ਸਕੀਮ ਮਹੀਨਾ ਮਾਰਚ – 2020 ਤੱਕ ਵੰਡੀ ਜਾਣ ਵਾਲੀ ਕਣਕ ਦੇ ਮੱਦੇਨਜਰ ਪੈਮੇਂਟ ਸੂਚਾਰੂ ਢੰਗ ਨਾਲ ਹੋਣ ਦੇ ਲਈ ਐਚ.ਡੀ.ਐਫ.ਸੀ. ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਖੋਲਣ ਦੇ ਹੁਕਮ ਜਾਰੀ ਕੀਤੇ ਹਨ। ਐਚ.ਡੀ.ਐਫ.ਸੀ. ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਖੋਲਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਬਲਿਕ ਡੀਲਿੰਗ ਨਾ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜ਼ਿਲ੍ਹਾਂ ਮੈਜਿਸਟਰੇਟ ਨੇ ਦੱਸਿਆ ਕਿ ਡਾਇਰੈਕਟਰ ਖੁਰਾਕ ਸਪਲਾਈ ਚੰਡੀਗੜ੍ਹ ਵੱਲੋਂ ਐਨ.ਐਫ.ਐਸ.ਏ/ ਨਵੀ ਆਟਾ-ਦਾਲ ਸਕੀਮ ਤਹਿਤ ਕਣਕ ਦੀ ਵੰਡ ਨੂੰ ਦੁਬਾਰਾ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਹਨ। ਨਵੀਂ ਆਟਾਂ-ਦਾਲ ਸਕੀਮ ਤਹਿਤ ਵਿਭਾਗ ਵੱਲੋਂ ਕਿਸੇ ਵੀ ਡਿੰਪੂ ਹੋਲਡਰ ਨੂੰ ਕਣਕ ਤਦ ਹੀ ਰਲੀਜ਼ ਕੀਤੀ ਜਾਂਦੀ ਹੈ ਜਦ ਉਸ ਵੱਲੋਂ ਇਸ ਕਣਕ ਦੀ ਬਣਦੀ ਰਕਮ ਵਿਭਾਗ ਦੁਆਰਾ ਦਿੱਤੇ ਗਏ ਐਚ.ਡੀ.ਐਫ.ਸੀ. ਬੈਂਕ ਦੇ ਅਕਾਊਂਟ ਵਿੱਚ ਐਡਵਾਂਸ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਂਦੀ ਹੈ। ਇਸ ਦੇ ਮੱਦੇਨਜਰ ਜ਼ਿਲ੍ਹਾ ਰੂਪਨਗਰ ਵਿੱਚ ਪੈਂਦੀਆਂ ਐਚ.ਡੀ.ਐਫ.ਸੀ. ਬੈਂਕ ਦੀਆਂ ਸਾਰੀਆਂ ਬ੍ਰਾਂਚਾਂ ਖੋਲਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਅਤੇ ਬ੍ਰਾਂਚਾਂ ਖੋਲਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਪਬਲਿਕ ਡੀਲਿੰਗ ਨਹੀਂ ਹੋਵੇਗੀ।

Share this Article
Leave a comment