ਓਨਟਾਰੀਓ : ਓਨਟਾਰੀਓ ਦੇ ਕੋਵਿਡ-19 ਵੈਕਸੀਨ ਸਿਸਟਮ ਵਿੱਚ ਸੰਨ੍ਹ ਲਾਉਣ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਸਾਈਬਰਸਕਿਊਰਿਟੀ ਦੀ ਉਲੰਘਣਾਂ ਕਰਨ ਵਾਲੇ ਦੋ ਮਸ਼ਕੂਕਾਂ ਨੂੰ ਉਨ੍ਹਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀ ਵਿੱਚੋਂ ਇੱਕ ਪ੍ਰੋਵਿੰਸ਼ੀਅਲ ਸਰਕਾਰ ਦਾ ਮੁਲਾਜ਼ਮ ਵੀ ਹੈ।ਪੁਲਿਸ ਨੇ ਓਨਟਾਰੀਓ ਦੇ 21 ਸਾਲਾ ਅਯੂਬ ਸਈਅਦ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਵੈਕਸੀਨ ਕਾਂਟੈਕਟ ਸੈਂਟਰ ਵਿੱਚ ਕੰਮ ਕਰਦਾ ਹੈ ਤੇ ਉਹ ਮਨਿਸਟਰੀ ਆਫ ਗਵਰਮੈਂਟ ਐਂਡ ਕੰਜ਼ਿਊਮਰ ਸਰਵਿਿਸਜ਼ ਦਾ ਮੁਲਾਜ਼ਮ ਹੈ। ਪੁਲਿਸ ਨੇ ਕਿਊਬਿਕ ਦੇ 22 ਸਾਲਾ ਰਹੀਮ ਅਬਦੂ ਨੂੰ ਵੀ ਗ੍ਰਿਫਤਾਰ ਕੀਤਾ ਹੈ।