ਓਨਟਾਰੀਓ : ਸੰਭਾਵਿਤ ਰੂਪ ਨਾਲ ਬੇਹੱਦ ਮਾਰੂ ਦੱਸੇ ਜਾ ਰਹੇ ਕੋਰੋਨਾ ਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਕਈ ਹੋਰ ਦੇਸ਼ਾਂ ਵਿਚ ਪਾਏ ਗਏ ਹਨ। ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਨੇ ਦੁਨੀਆ ‘ਚ ਹਲਚਲ ਮਚਾ ਦਿਤੀ ਹੈ। ਕਈ ਦੇਸ਼ਾਂ ਨੇ ਟੈਸਟਿੰਗ-ਆਈਸੋਲੇਸ਼ਨ ਨੂੰ ਤੇਜ਼ ਕਰਨ ਦੇ ਆਦੇਸ਼ ਦਿਤੇ ਹਨ। ਉੱਥੇ ਹੀ ਬ੍ਰਿਟੇਨ, ਸ਼੍ਰੀਲੰਕਾ, ਮਾਲਦੀਵ ਸਣੇ ਕਈ ਦੇਸ਼ਾਂ ਨੇ ਅਫਰੀਕੀ ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ। ਅਮਰੀਕਾ ਵੀ ਅੱਜ ਅਫਰੀਕੀ ਦੇਸ਼ਾਂ ‘ਤੇ ਯਾਤਰਾ ਪਾਬੰਦੀ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਵਿੱਚ ਓਮੀਕ੍ਰੋਨ ਦੇ ਦੋ ਮਾਮਲੇ ਸਾਹਮਣੇ ਆਏ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੈਨੇਡਾ ਸਰਕਾਰ ਨੇ ਦੱਸਿਆ ਕਿ ਓਨਟਾਰੀਓ ਵਿੱਚ ਓਮੀਕਰੋਨ ਵੇਰੀਐਂਟ ਦੇ ਦੋ ਪੁਸ਼ਟੀ ਕੀਤੇ ਕੇਸ ਪਾਏ ਗਏ ਹਨ। ਇਹ ਦੋਵੇਂ ਮਾਮਲੇ ਨਾਈਜੀਰੀਆ ਤੋਂ ਪਰਤੇ ਦੋ ਵਿਅਕਤੀਆਂ ਵਿੱਚ ਸਾਹਮਣੇ ਆਏ ਹਨ। ਇਹ ਦੋਵੇਂ ਮਰੀਜ਼ ਆਈਸੋਲੇਸ਼ਨ ਵਿੱਚ ਹਨ।
ਸ਼ੁੱਕਰਵਾਰ ਨੂੰ ਕੈਨੇਡਾ ਨੇ ਦੱਖਣੀ ਅਫਰੀਕੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ‘ਤੇ ਪਾਬੰਦੀ ਲਗਾ ਦਿੱਤੀ ਹੈ।