ਪਾਕਿਸਤਾਨ:- ਜਦੋਂ ਪੂਰੇ ਵਿਸ਼ਵ ਦੇ ਸਾਇੰਸਦਾਨ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਲੜ ਰਹੇ ਹਨ ਅਤੇ ਇਸਦਾ ਤੋੜ ਲੱਭਣ ਦੀ ਖੋਜ ਕਰ ਰਹੇ ਹਨ ਤਾਂ ਅਜਿਹੇ ਮੌਕੇ ਤੇ ਪਾਕਿਸਤਾਨ ਦੇ ਪ੍ਰਮੁੱਖ ਧਰਮ ਗੁਰੂ ਨੇ ਇਕ ਅਜਿਹਾ ਬਿਆਨ ਦਿਤਾ ਹੈ ਜਿਸਦੀ ਕਿਰਕਿਰੀ ਹਰ ਪਾਸੇ ਹੋ ਰਹੀ ਹੈ। ਧਾਰਮਿਕ ਨੇਤਾ ਮੌਲਾਨਾ ਤਾਰਿਕ ਜਮੀਲ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਅੱਲ੍ਹਾ ਦੀ ਆਫਤ ਹੈ ਜੋ ਕਿ ਅਸ਼ਲੀਲਤਾ ਵੱਧਣ ਦੇ ਕਾਰਨ ਆਪਣਾ ਕਹਿਰ ਬਰਪਾ ਰਿਹਾ ਹੈ।
ਐਨਾ ਹੀ ਨਹੀਂ ਇਸ ਗੱਲ ਦਾ ਪ੍ਰਗਟਾਵਾ ਉਹਨਾਂ ਨੇ ਪਾਕਿਸਤਾਨ ਦੇ ਪ੍ਰਧਾਨ ਇਮਰਾਨ ਖਾਨ ਦੀ ਮੌਜੂਦਗੀ ਵਿਚ ਕੀਤਾ ਜਦੋਂ ਕੋਵਿਡ-19 ਨਾਲ ਲੜਣ ਲਈ ਚੰਦਾ ਇਕੱਠਾ ਕਰਨ ਲਈ ਇਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਅਤੇ ਇਸ ਪ੍ਰੋਗਰਾਮ ਵਿਚ ਲੋਕਾਂ ਦਾ ਕਾਫੀ ਜਿਆਦਾ ਇਕੱਠ ਸੀ ਅਤੇ ਕਈ ਨਾਮੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ ਹੋਈ ਸੀ। ਮੌਲਾਨਾ ਜਮੀਲ ਨੇ ਕਿਹਾ ਕਿ ਕੁੜੀਆਂ ਦੇ ਕੱਪੜੇ ਛੋਟੇ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸੇ ਲਈ ਰੱਬ ਦਾ ਪ੍ਰਕੋਪ ਫਿਰ ਵੱਧਦਾ ਜਾਂਦਾ ਹੈ ਜਦੋਂ ਸਮਾਜ ਵਿਚ ਅਸ਼ਲੀਲਤਾ ਵੱਧਦੀ ਜਾਂਦੀ ਹੈ। ਕਈ ਨਾਮੀ ਸ਼ਖਸੀਅਤਾਂ ਨੇ ਮੌਲਾਣਾ ਜ਼ਮੀਲ ਵੱਲੋਂ ਦਿੱਤੇ ਗਏ ਇਸ ਬਿਆਨ ਦੀ ਨਿਖੇਧੀ ਕੀਤੀ ਹੈ।