ਜੰਡਿਆਲਾ : ਸੂਬੇ ਅੰਦਰ ਅਮਨ ਕਨੂੰਨ ਦੀ ਸਥਿਤੀ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ। ਹਰ ਦਿਨ ਕਿਧਰੇ ਨਾ ਕਿਧਰੇ ਗੋਲੀਬਾਰੀ ਜਾ ਫਿਰ ਲੁੱਟ ਖੋਹ ਦੀ ਵਾਰਦਾਤ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਤਾਜਾ ਮਾਮਲਾ ਜੰਡਿਆਲਾ ਤੋ ਸਾਹਮਣੇ ਆਇਆ ਹੈ। ਇੱਥੇ soi ਵਿੰਗ ਦੇ ਮੀਤ ਪ੍ਰਧਾਨ ਰਹੇ ਵਿਅਕਤੀ ਨਾਲ ਸੰਬਧਿਤ ਹੈ।
ਜਾਣਕਾਰੀ ਅਨੁਸਾਰ ਮਨਿੰਦਰ ਪਾਲ ਸਿੰਘ ਵਿਰਕ ਉਰਫ਼ ਗਗਨ ਵਿਰਕ ਤੇ ਬੀਤੀ ਰਾਤ ਕੁਝ ਅਣਜਾਣ ਵਿਅਕਤੀਆਂ ਵੱਲੋ ਗੋੋਲੀਬਾਰੀ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ ਅਕਾਲੀ ਆਗੂ ਨੇ ਆਪਣੀ ਕਾਰ ਭਜਾ ਕੇ ਘਰ ਚ ਵਾੜ ਦਿੱਤੀ।
ਅਕਾਲੀ ਆਗੂ ਤੇ ਹੋਏ ਹਮਲੇ ਦੌਰਾਨ ਭਾਵੇਂ ਉਸ ਦੀ ਜਾਨ ਬਚ ਗਈ ਪਰ ਇਸ ਤਰਾ ਸ਼ਰੇਆਮ ਗੋਲੀਬਾਰੀ ਸੂਬੇ ਦੇ ਅਮਨ ਕਨੂੰਨ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।