108 ਐਂਬੂਲੈਂਸ ਦੇ ਕਰਮਚਾਰੀਆਂ ਦੀ ਹਰ ਸੰਭਵ ਮਦਦ ਕਰੇਗੀ ਕੰਪਨੀ

TeamGlobalPunjab
2 Min Read

 ਮਹਾਂਮਾਰੀ ‘ਚ ਐਂਬੂਲੈਂਸ 108 ਦੇ ਕਰਮਚਾਰੀਆਂ ਨੂੰ ਹਰ ਸੰਭਵ ਸਹਾਇਤਾ ਦੇਣ ਦੀ ਘੋਸ਼ਣਾ 

ਪਟਿਆਲਾ :  ਪੰਜਾਬ ਵਿਚ 108 ਐਂਬੂਲੈਂਸ ਸੇਵਾਵਾਂ ਦੀ ਜ਼ਿੰਮੇਵਾਰੀ ਨਿਭਾ ਰਹੀ ਕੰਪਨੀ ‘ਜ਼ਿਕਿੱਤਜ਼ਾ ਹੈਲਥਕੇਅਰ ਲਿਮਟਿਡ’ ਨੇ ਆਪਣੇ ਐਂਬੂਲੈਂਸ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਕੋਵਿਡ-19 ਨਾਲ ਲੜਨ ਲਈ ਇਕ ਰਾਹਤ ਪਹਿਲ ਕੀਤੀ ਹੈ।

ਕੰਪਨੀ ਨੇ ਸਿਹਤ ਅਤੇ ਸੁਰੱਖਿਆ ਦੀ ਸ਼ੁਰੂਆਤ ਕਰਦਿਆਂ, ਐਂਬੂਲੈਂਸ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਬੀਮਾ ਯੋਜਨਾ ਸ਼ੁਰੂ ਕੀਤੀ ਹੈ। ਕੰਪਨੀ ਟੀਕਾਕਰਣ ਦੇ ਮੋਰਚੇ ‘ਤੇ ਇਹ ਸੁਨਿਸ਼ਚਿਤ ਕਰੇਗੀ ਕਿ ਦੋਵੇਂ ਟੀਕੇ ਆਪਣੇ ਕਰਮਚਾਰੀਆਂ ਨੂੰ ਲਗਵਾਏ ਜਾਣ।

ਕੰਪਨੀ ਆਪਣੇ ਮੁਲਾਜ਼ਮਾਂ ਨੂੰ ਐਮਰਜੈਂਸੀ ਵਿੱਚ ਹਰ ਸੰਭਵ ਸਹਾਇਤਾ ਦੇ ਨਾਲ-ਨਾਲ ਹਸਪਤਾਲ ਵਿੱਚ ਭਰਤੀ ਕਰਵਾਉਣ ਵਿੱਚ ਮਦਦ, ਕਰਮਚਾਰੀਆਂ ਨੂੰ ਕੰਮ ਵਾਲੀ ਥਾਂ ‘ਤੇ ਪਹੁੰਚਣ ਲਈ ਪਿੱਕ ਐਂਡ ਡਰਾਪ ਦੀ ਸੁਵਿਧਾ, ਰੈਗੁਲਰ ਹੈਲਥ ਚੈੱਕਅਪ, ਕੋਵਿਡ ਦੇਖਭਾਲ ਜਾਂ ਰਿਕਵਰੀ ਦੇ ਦੌਰਾਨ ਭੁਗਤਾਨ ਸਮੇਤ ਛੁੱਟੀ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਪ੍ਰਦਾਨ ਕਰੇਗੀ।

- Advertisement -

ਇਸ ਉੱਦਮ ਬਾਰੇ ਟਿਪਣੀ ਕਰਦਿਆਂ ‘ਜ਼ਿਕਿੱਤਜ਼ਾ ਹੈਲਥਕੇਅਰ ਲਿਮਟਿਡ’ ਦੇ ਪ੍ਰਾਜੈਕਟ ਮੁਖੀ ਸੈਕਤ ਮੁਖਰਜੀ ਨੇ ਕਿਹਾ, ‘ਕੋਵਿਡ-19 ਦੀ ਦੂਜੀ ਲਹਿਰ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦਿਆਂ, ਸਾਡੇ ਐਂਬੂਲੈਂਸ ਡਰਾਈਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਰੱਖਿਆ ਕਰਨਾ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਅਤੇ ਸਾਡਾ ਫਰਜ਼ ਹੈ ਕਿ ਹਰ ਸੰਭਵ ਢੰਗ ਨਾਲ ਇਕ ਦੂਜੇ ਦਾ ਸਮਰਥਨ ਕਰੀਏ।’

 

ਉਨ੍ਹਾਂ ਕਿਹਾ ਅਸੀਂ ਆਪਣੇ ਕਰਮਚਾਰੀਆਂ ਨੂੰ ਟੀਕਾਕਰਣ, ਵਿੱਤੀ ਲੋੜਾਂ ਅਤੇ ਸਰੋਤਾਂ ਦੀ ਪੂਰਤੀ ਲਈ ਹਰ ਕਿਸਮ ਦੀ ਡਾਕਟਰੀ ਸਹਾਇਤਾ, ਜਿੱਥੇ ਵੀ ਜ਼ਰੂਰੀ ਹੋਵੇ, ਪ੍ਰਦਾਨ ਕਰਨ ਲਈ ਸਾਰੇ ਉਪਰਾਲੇ ਕਰ ਰਹੇ ਹਾਂ । ਅਸੀਂ  ਐਂਬੂਲੈਂਸ ਡਰਾਈਵਰਾਂ ‘ਤੇ ਕੰਮ ਦਾ ਭਾਰ ਘਟਾਉਣ ਲਈ ਰੋਟੇਸ਼ਨ ਬੇਸਡ ਸ਼ਿਫਟਾਂ ਨੂੰ ਵੀ ਉਤਸ਼ਾਹਤ ਕੀਤਾ ਹੈ। ਇਸਦੇ ਨਾਲ, ਅਸੀਂ ਕੋਵਿਡ -19 ਦੇ ਮਰੀਜ਼ਾਂ ਦੀ ਵੀ ਦੇਖਭਾਲ ਕਰ ਰਹੇ ਹਾਂ ਅਤੇ ਆਪਣੇ ਸਟਾਫ ਅਤੇ ਅਮਲੇ ਦੀ ਸੁਰੱਖਿਆ ਲਈ ਕੋਵਿਡ -19 ਦੇ ਸਾਰੇ ਪ੍ਰੋਟੋਕਾਲਾਂ ਦੀ ਪਾਲਣਾ ਕਰ ਰਹੇ ਹਾਂ ।ਸਾਨੂੰ ਇਸ ਅਨਿਸ਼ਚਿਤ ਅਤੇ ਚੁਣੌਤੀ ਭਰਪੂਰ ਸਮੇਂ ਵਿੱਚ ਇੱਕ ਦੂਜੇ ਦੇ ਨਾਲ ਖੜੇ ਹੋਣਾ ਚਾਹੀਦਾ ਹੈ।”

Share this Article
Leave a comment