ਯੂਟਿਊਬਰ ਜੋਤੀ ਮਲਹੋਤਰਾ ਦਾ ਇਸ ਵਾਰ ਜੇਲ੍ਹ ‘ਚ ਨਿੱਕਲਿਆ ਜਨਮਦਿਨ, ਪਿਤਾ ਨੂੰ ਆਖੀ ਇਹ ਗੱਲ

Global Team
3 Min Read

ਚੰਡੀਗੜ੍ਹ: ਹਰਿਆਣਾ ਦੇ ਹਿਸਾਰ ਤੋਂ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਵਿੱਚ ਫੜੀ ਗਈ ਯੂਟਿਊਬਰ ਜੋਤੀ ਮਲਹੋਤਰਾ ਦਾ ਅੱਜ, 1 ਅਗਸਤ 2025 ਨੂੰ 35ਵਾਂ ਜਨਮਦਿਨ ਹੈ। ਪਿਛਲੇ ਸਾਲ ਜੋਤੀ ਨੇ ਗੁਰੂਗ੍ਰਾਮ ਦੇ ਫਾਈਵ ਸਟਾਰ ਹੋਟਲ ਵਿੱਚ ਜਨਮਦਿਨ ਮਨਾਇਆ ਸੀ, ਪਰ ਇਸ ਵਾਰ ਉਸ ਦੇ ਪਿਤਾ ਹਰੀਸ਼ ਮਲਹੋਤਰਾ ਨੇ ਜੇਲ੍ਹ ਵਿੱਚ ਉਸ ਨਾਲ ਮੁਲਾਕਾਤ ਕੀਤੀ।

ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਉਹ ਪਿਛਲੇ ਮੰਗਲਵਾਰ ਨੂੰ ਆਪਣੀ ਧੀ ਨਾਲ ਮਿਲੇ ਸਨ। ਉਨ੍ਹਾਂ ਨੇ ਜੋਤੀ ਨੂੰ ਪੁੱਛਿਆ ਕਿ ਤੇਰਾ ਜਨਮਦਿਨ ਨੇੜੇ ਆ ਰਿਹਾ ਹੈ, ਦੱਸੋ ਕੀ ਕਰਨਾ ਹੈ। ਜੋਤੀ ਨੇ ਜਵਾਬ ਦਿੱਤਾ, “ਮੈਂ ਜੇਲ੍ਹ ਵਿੱਚ ਜਨਮਦਿਨ ਨਹੀਂ ਮਨਾਵਾਂਗੀ।” ਪਿਤਾ ਨੇ ਕਿਹਾ ਕਿ ਪੈਸਿਆਂ ਦੀ ਕੋਈ ਸਮੱਸਿਆ ਨਹੀਂ, ਜੇ ਜੇਲ੍ਹ ਵਿੱਚ ਕੁਝ ਖਾਣ-ਪੀਣ ਦਾ ਮਨ ਹੈ ਤਾਂ ਕਰ ਲਓ। ਪਰ ਜੋਤੀ ਨੇ ਸਾਫ ਕਿਹਾ, “ਮੈ  ਜੇਲ੍ਹ ਤੋਂ ਬਾਹਰ ਆਉਣਾ ਹੈ, ਉਸ ਤੋਂ ਬਾਅਦ ਹੀ ਮੈਂ ਕੁਝ ਕਰਾਂਗੀ।”

ਜੋਤੀ ਪਿਛਲੇ ਸਾਲ ਅਪ੍ਰੈਲ ਵਿੱਚ ਆਪਣੇ ਜਨਮਦਿਨ ਤੋਂ ਪਹਿਲਾਂ ਪਾਕਿਸਤਾਨ ਗਈ ਸੀ ਅਤੇ ਸਤੰਬਰ ਵਿੱਚ ਥਾਈਲੈਂਡ ਦੇ ਪਟਾਇਆ ਸ਼ਹਿਰ ਦੀ ਯਾਤਰਾ ਕੀਤੀ ਸੀ। ਆਪਰੇਸ਼ਨ ਸਿੰਦੂਰ ਦੇ ਬਾਅਦ ਉਸ ‘ਤੇ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ ਲੱਗੇ, ਜਿਸ ਕਾਰਨ ਉਹ 17 ਮਈ 2025 ਤੋਂ ਜੇਲ੍ਹ ਵਿੱਚ ਹੈ। 15 ਅਗਸਤ ਨੂੰ ਉਸ ਦੇ ਜੇਲ੍ਹ ਵਿੱਚ 90 ਦਿਨ ਪੂਰੇ ਹੋ ਜਾਣਗੇ।

ਜੋਤੀ ਦੇ ਵਕੀਲ ਕੁਮਾਰ ਮੁਕੇਸ਼ ਨੇ ਕਿਹਾ ਕਿ ਜੇ ਪੁਲਿਸ 90 ਦਿਨਾਂ ਦੇ ਅੰਦਰ ਚਾਰਜਸ਼ੀਟ ਪੇਸ਼ ਨਹੀਂ ਕਰਦੀ, ਤਾਂ ਉਹ ਜੋਤੀ ਦੀ ਡਿਫਾਲਟ ਜ਼ਮਾਨਤ ਲਈ ਅਰਜ਼ੀ ਦਾਇਰ ਕਰਨਗੇ। ਇਹ ਜ਼ਮਾਨਤ ਉਦੋਂ ਮਿਲਦੀ ਹੈ ਜਦੋਂ ਪੁਲਿਸ ਅਦਾਲਤ ਵਿੱਚ ਮੁਲਜ਼ਮ ਵਿਰੁੱਧ ਕੋਈ ਸਬੂਤ ਪੇਸ਼ ਨਹੀਂ ਕਰਦੀ।

ਜੋਤੀ ‘ਤੇ ਲੱਗੀਆਂ ਧਾਰਾਵਾਂ ਵਿੱਚ 7 ਸਾਲ ਤੋਂ ਵੱਧ ਦੀ ਸਜ਼ਾ ਦਾ ਪ੍ਰਬੰਧ ਹੈ, ਜਿਸ ਕਾਰਨ ਪੁਲਿਸ ਨੂੰ ਜਾਂਚ ਲਈ 90 ਦਿਨ ਮਿਲੇ ਹਨ। 7 ਸਾਲ ਤੋਂ ਘੱਟ ਸਜ਼ਾ ਵਾਲੇ ਮਾਮਲਿਆਂ ਵਿੱਚ 60 ਦਿਨਾਂ ਦਾ ਸਮਾਂ ਮਿਲਦਾ ਹੈ। ਹਿਸਾਰ ਪੁਲਿਸ ਦੇ ਜਾਂਚ ਅਧਿਕਾਰੀ ਤੋਂ ਲੈ ਕੇ ਸੀਨੀਅਰ ਅਧਿਕਾਰੀਆਂ ਤੱਕ ਇਸ ਮਾਮਲੇ ‘ਤੇ ਕੁਝ ਵੀ ਕਹਿਣ ਤੋਂ ਬਚ ਰਹੇ ਹਨ।

ਜੇਲ੍ਹ ਵਿੱਚ ਜਨਮਦਿਨ ਦਾ ਕੋਈ ਪ੍ਰਬੰਧ ਨਹੀਂ

ਹਿਸਾਰ ਦੀ ਸੈਂਟਰਲ ਜੇਲ੍ਹ-2 ਦੇ ਸੁਪਰਡੈਂਟ ਰਮੇਸ਼ ਕੁਮਾਰ ਨੇ ਕਿਹਾ ਕਿ ਜੇਲ੍ਹ ਵਿੱਚ ਸਜ਼ਾਯਾਫਤਾ ਜਾਂ ਵਿਚਾਰਅਧੀਨ ਕੈਦੀਆਂ ਦੇ ਜਨਮਦਿਨ ਮਨਾਉਣ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਹਜ਼ਾਰਾਂ ਲੋਕ ਹਨ ਅਤੇ ਸਰਕਾਰ ਤੋਂ ਇਸ ਲਈ ਕੋਈ ਵੱਖਰਾ ਬਜਟ ਨਹੀਂ ਮਿਲਦਾ। ਨਾਲ ਹੀ, ਸਾਰੀਆਂ ਮਹਿਲਾ ਕੈਦੀਆਂ ਨੂੰ ਜੇਲ੍ਹ ਵਿੱਚ ਯੋਗਾ, ਸਿਲਾਈ-ਕਢਾਈ ਅਤੇ ਪੜ੍ਹਨ ਲਈ ਕਿਤਾਬਾਂ ਦੀ ਸਹੂਲਤ ਦਿੱਤੀ ਜਾਂਦੀ ਹੈ।

Share This Article
Leave a Comment