ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਨੌਜਵਾਨ ਦੀ ਮੌ.ਤ, ਮਹੀਨੇ ਬਾਅਦ ਘਰ ਪਹੁੰਚੀ ਮ੍ਰਿਤਕ ਦੇਹ

Global Team
2 Min Read

ਚੰਡੀਗੜ੍ਹ: ਗੁਰਦਾਸਪੁਰ ਦੇ ਨੇੜੇ ਪਿੰਡ ਜੋੜਾ ਛੱਤਰਾਂ ਦਾ 20 ਸਾਲਾ ਨੌਜਵਾਨ ਭਗਤਬੀਰ ਸਿੰਘ, ਜੋ ਕਿ ਕਰੀਬ ਡੇਢ ਸਾਲ ਪਹਿਲਾਂ ਦੋ ਸਾਲ ਦੇ ਸਟੱਡੀ ਵੀਜ਼ੇ ‘ਤੇ ਬਿਹਤਰ ਭਵਿੱਖ ਦੀ ਉਮੀਦ ਵਿੱਚ ਕੈਨੇਡਾ ਗਿਆ ਸੀ, ਦੀ ਪਿਛਲੇ ਮਹੀਨੇ ਦੀ 27 ਤਰੀਕ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਅੱਜ ਜਦੋਂ ਉਸਦੀ ਮ੍ਰਿਤਕ ਦੇਹ ਉਸਦੇ ਪਰਿਵਾਰ ਕੋਲ ਪਹੁੰਚੀ ਹੈ।

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਅਲਬਰਟ ਦੇ ਰੈਡ ਡੀਅਰ ਵਿੱਚ 21 ਅਪ੍ਰੈਲ 2025 ਨੂੰ ਭਿਆਨਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿੱਚ ਕਈ ਦਿਨਾਂ ਤੱਕ ਮੌਤ ਨਾਲ ਸ਼ੰਘਰਸ਼ ਕਰਦਿਆਂ ਉਸਨੇ ਦਮ ਤੋੜ ਦਿੱਤਾ ਸੀ । ਕਰੀਬ ਇੱਕ ਮਹੀਨਾ ਬੀਤਣ ਤੋਂ ਬਾਅਦ ਅੱਜ ਉਸਦੀ ਮ੍ਰਿਤਕ ਦੇ ਜੋੜਾ ਛਤਰਾਂ ਵਿੱਚ ਪਹੁੰਚੀ ਜਿੱਥੇ ਪਰਿਵਾਰਿਕ ਮੈਂਬਰਾਂ ਦਾ ਮ੍ਰਿਤਕ ਦੀ ਦੇਹ ਵੇਖ ਕੇ ਰੋ ਰੋ ਬੁਰਾ ਹਾਲ ਹੋ ਰਿਹਾ ਸੀ।

ਭਗਤਬੀਰ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਹੁਣ ਉਸਦੇ ਪਰਿਵਾਰ ਵਿੱਚ ਸਿਰਫ਼ ਉਸਦੀ ਮਾਂ ਅਤੇ ਭੈਣ ਹੀ ਬਚੀਆਂ ਹਨ। ਜਦੋਂ ਕਿ ਉਸਦੇ ਪਿਤਾ, ਜੋ ਕਿ ਪਾਣੀ ਸਪਲਾਈ ਕਰਮਚਾਰੀ ਸਨ, ਦੀ ਵੀ ਅੱਠ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸਨੇ ਮੰਗ ਕੀਤੀ ਕਿ ਪਰਿਵਾਰ ਦੀ ਧੀ ਨੂੰ ਉਸਦੇ ਪਿਤਾ ਦੀ ਥਾਂ ਨੌਕਰੀ ਦਿੱਤੀ ਜਾਵੇ ਤਾਂ ਜੋ ਪਰਿਵਾਰ ਰੋਜ਼ੀ-ਰੋਟੀ ਕਮਾ ਸਕੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment