ਲੁਧਿਆਣਾ: ਯੂਥ ਅਕਾਲੀ ਦਲ ਨੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ ‘ਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹੋਏ ਲਾਪਤਾ ਦੇ ਪੋਸਟਰ ਲਾਏI ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਰਵਨੀਤ ਬਿੱਟੂ ਨੂੰ ਲੱਭ ਕੇ ਲੁਧਿਆਣਾ ਲਿਆਂਦਾ ਜਾਵੇ ਕਿਉਂਕਿ ਲੁਧਿਆਣਾ ਵਾਸੀਆਂ ਨੇ ਉਨ੍ਹਾਂ ਨੂੰ ਵੋਟਾਂ ਪਾ ਕੇ ਜਿਤਾਇਆ ਸੀ ਅਤੇ ਅੱਜ ਔਖੇ ਸਮੇ ਲੋਕ ਰਵਨੀਤ ਬਿੱਟੂ ਦੀ ਤਲਾਸ਼ ਕਰ ਰਹੇ ਹਨ।
ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਦੇ ਸਮੇਂ ਲੋਕ ਔਖੀ ਘੜੀ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਸ਼ਹਿਰ ਦੇ ਹਸਪਤਾਲਾਂ ਵਿੱਚ ਬੈੱਡ ਨਹੀਂ ਹਨ, ਆਕਸੀਜਨ ਦੀ ਘਾਟ ਹੈ, ਨਿੱਜੀ ਹਸਪਤਾਲਾਂ ਵਾਲੇ ਮਰੀਜ਼ ਨੂੰ ਲੁੱਟ ਰਹੇ ਹਨ ਪਰ ਇਸ ਸਭ ਤੋਂ ਲੁਧਿਆਣਾ ਦੇ ਐੱਮਪੀ ਰਵਨੀਤ ਬਿੱਟੂ ਬੇਖ਼ਬਰ ਹਨI ਚੋਣਾਂ ਜਿੱਤਣ ਤੋਂ ਬਾਅਦ ਬਿੱਟੂ ਲੁਧਿਆਣਾ ਵਿੱਚ ਨਜ਼ਰ ਨਹੀਂ ਆਏ। ਕਦੇ-ਕਦੇ ਉਹ ਦਿੱਲੀ ਜਾਂ ਚੰਡੀਗੜ੍ਹ ਕੋਠੀ ‘ਚ ਬੈਠੇ ਫੇਸਬੁੱਕ ਉੱਤੇ ਵੀਡੀਓ ਪਾ ਦਿੰਦੇ ਹਨ।
ਗੋਸ਼ਾ ਨੇ ਕਿਹਾ ਕਿ ਅੱਜ ਲੋੜ ਹੈ ਕਿ ਰਵਨੀਤ ਬਿੱਟੂ ਹਸਪਤਾਲਾਂ ‘ਚ ਜਾਂ ਕੇ ਪ੍ਰਬੰਧ ਦੇਖਣ ਅਤੇ ਜਿਸ ਚੀਜ਼ ਦੀ ਲੋੜ ਹੈ, ਆਪਣੇ ਫੰਡ ‘ਚੋਂ ਪ੍ਰਸ਼ਾਸਨ ਨੂੰ ਮੁਹੱਈਆ ਕਰਵਾਉਣ। ਲੁਧਿਆਣਾ ਦੇ ਲੋਕਾਂ ਨੂੰ ਇਹ ਤੱਕ ਨਹੀਂ ਪਤਾ ਕਿ ਰਵਨੀਤ ਬਿੱਟੂ ਦਾ ਦਫਤਰ ਕਿੱਥੇ ਹੈ ਤੇ ਬਿੱਟੂ ਕਦੇ ਕਿਸੇ ਦਾ ਫੋਨ ਤੱਕ ਨਹੀਂ ਚੁੱਕਦੇ।