ਬਰੈਂਪਟਨ: ਬਰੈਂਪਟਨ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ, ਪੁਲਿਸ ਨੂੰ ਇੱਕ ਬੱਚੇ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਸੀ ਜਿਸ ਦੀ ਮੌਤ ਹੋ ਗਈ ਹੈ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਪੀਲ ਪੁਲਿਸ ਨੇ ਦੱਸਿਆ ਬੁੱਧਵਾਰ ਲਗਭਗ 4:30 ਵਜੇ ਕੰਟਰੀਸਾਈਡ ਡਰਾਈਵ ‘ਤੇ ਟੌਰਬ੍ਰੈਮ ਰੋਡ ਨੇੜਿਓਂ ਫਿਨਲੇਅਸਨ ਕ੍ਰੀਸੈਂਟ ਤੋਂ ਮੈਡੀਕਲ ਕਾਲ ਆਈ। ਮੌਕੇ ‘ਤੇ ਉਨ੍ਹਾਂ ਨੂੰ ਇੱਕ ਬੱਚਾ ਜ਼ਖ਼ਮੀ ਹਾਲਤ ਵਿੱਚ ਮਿਲਿਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਵੱਲੋਂ ਬੱਚੇ ਨੂੰ ਲੱਗੀਆਂ ਸੱਟਾਂ, ਉਸ ਦੀ ਹਾਲਤ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਇਸ ਤੋਂ ਇਲਾਵਾ ਹਾਲੇ ਤੱਕ ਕਿਸੇ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਪੈਸ਼ਲ ਵਿਕਟਿਮਜ਼ ਯੂਨਿਟ ਵੱਲੋਂ ਜਾਂਚ ਲਈ ਮਾਮਲੇ ਨੂੰ ਆਪਣੇ ਹੱਥ ਵਿੱਚ ਲੈ ਲਿਆ ਗਿਆ ਹੈ। ਇਹ ਯੂਨਿਟ ਪੰਜ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਮਲੇ ਦੀ ਜਾਂਚ ਕਰਦੀ ਹੈ।
UPDATE:
– 5-year-old boy has died as a result of the injuries they sustained
– Our condolences to the family and friends of the child
– This investigation is now being conducted by the Major Collision Bureau
– Witnesses are asked to contact 905-453-2121 ext. 3710
— Peel Regional Police (@PeelPolice) May 5, 2021