ਨਵੀਂ ਦਿੱਲੀ— ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ‘ਚ ਇਕ ਨੌਜਵਾਨ ਕਾਰੋਬਾਰੀ ਦੀ ਕਾਰ ‘ਚ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਗਾਜ਼ੀਆਬਾਦ ਦਾ ਰਹਿਣ ਵਾਲਾ 40 ਸਾਲਾ ਹਰਸ਼ਵਰਧਨ ਆਪਣੇ ਘਰੋਂ ਨਿਕਲਿਆ ਸੀ, ਇਸ ਦੌਰਾਨ ਪੁਲਸ ਨੂੰ ਸੂਚਨਾ ਮਿਲੀ ਕਿ ਸਵਿਫਟ ਕਾਰ ‘ਚ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ‘ਚ ਪਿਆ ਹੈ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਹਰਸ਼ਵਰਧਨ ਬੇਹੋਸ਼ ਪਾਇਆ ਗਿਆ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ। ਹਰਸ਼ਵਰਧਨ ਦੇ ਮੂੰਹ ‘ਚੋਂ ਝੱਗ ਨਿਕਲ ਰਹੀ ਸੀ। ਹਰਸ਼ਵਰਧਨ ਦੀ ਮੌਤ ਸਾਜ਼ਿਸ਼ ਤਹਿਤ ਖੁਦਕੁਸ਼ੀ ਅਤੇ ਕਤਲ ਵਿਚਕਾਰ ਰਹੱਸ ਬਣੀ ਹੋਈ ਹੈ।
ਜਾਣਕਾਰੀ ਮੁਤਾਬਕ ਗਾਜ਼ੀਆਬਾਦ ਦੇ ਇੰਦਰਾਪੁਰਮ ਥਾਣਾ ਖੇਤਰ ਦੇ ਵਸੁੰਧਰਾ ਇਲਾਕੇ ‘ਚ ਅਰੋਗਿਆ ਹਸਪਤਾਲ ਦੇ ਸਾਹਮਣੇ ਸਵਿਫਟ ‘ਚ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ‘ਚ ਪਿਆ ਮਿਲਿਆ। ਯਾਤਰੀਆਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਮੌਤ ਹੋ ਗਈ। ਜਾਂਚ ਵਿਚ ਪਤਾ ਲੱਗਾ ਕਿ ਮਰਨ ਵਾਲੇ ਵਿਅਕਤੀ ਦਾ ਨਾਂ ਹਰਸ਼ਵਰਧਨ ਹੈ ਅਤੇ ਉਸ ਦੀ ਉਮਰ 40 ਸਾਲ ਹੈ। ਉਹ ਵਪਾਰ ਕਰਦਾ ਹੈ। ਹਰਸ਼ਵਰਧਨ ਵਸੁੰਧਰਾ ਇਲਾਕੇ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਇਸ ਸਬੰਧੀ ਜਦੋਂ ਪੁਲੀਸ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਉਸ ਦੇ ਭਰਾ ਮੌਕੇ ’ਤੇ ਪੁੱਜੇ।