ਸ੍ਰੀ ਆਨੰਦਪੁਰ ਸਾਹਿਬ: ਕਿਸਾਨੀ ਸੰਘਰਸ਼ ਆਏ ਦਿਨ ਨਵਾਂ ਮੋੜ ਲੈ ਰਿਹਾ ਇਸ ਦੇ ਚਲਦਿਆਂ ਲਗਾਤਾਰ ਕਿਸਾਨ ਆਗੂਆਂ ਵੱਲੋਂ ਕਈ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਹਨ। ਇਸੇ ਦਰਮਿਆਨ ਹੁਣ ਪ੍ਰਸਿੱਧ ਅਦਾਕਾਰ ਯੋਗਰਾਜ ਵੱਲੋਂ ਕੇਂਦਰ ਸਰਕਾਰ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ । ਯੋਗਰਾਜ ਦਾ ਕਹਿਣਾ ਹੈ ਕਿ ਕਿ ਇਨ੍ਹਾਂ ਵੱਲੋਂ ਪਹਿਲੀ ਵਾਰ ਰਾਜ ਕੀਤਾ ਜਾ ਰਿਹਾ। ਇਸ ਮੌਕੇ ਉਨ੍ਹਾਂ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਗੋਲ ਕੁਰਸੀ ਉਪਰ ਬੈਠ ਕੇ ਇੰਝ ਲੱਗ ਰਿਹਾ ਹੈ ਕਿ ਸਾਰਾ ਬ੍ਰਹਿਮੰਡ ਉਹ ਹੀ ਚਲਾ ਰਹੇ ਹਨ। ਯੋਗਰਾਜ ਨੇ ਕਿਹਾ ਕਿ ਕੋਈ ਗੱਲ ਦੀ ਹੌਲੀ ਹੌਲੀ ਤੋਂਮਰ ਦੇ ਬਿਆਨ ਬਦਲ ਜਾਣਗੇ ।
ਇਸ ਮੌਕੇ ਬੋਲਦੇ ਯੋਗਰਾਜ ਨੇ ਸਰਕਾਰ ਤੇ ਤੰਜ ਕੱਸਦਿਆਂ ਕਿਹਾ ਕਿ ਸਰਕਾਰ ਵੱਲੋਂ ਏਸੀ ਕਮਰਿਆਂ ਵਿੱਚ ਬੈਠ ਕੇ ਕਾਨੂੰਨ ਬਣਾਏ ਜਾ ਰਹੇ ਹਨ। ਉਦੋਂ ਕਿਹਾ ਕਿ ਕੋਈ ਵੀ ਮਸਲਾ ਹੋਵੇ ਉਸ ਦਾ ਹੱਲ ਗੱਲਬਾਤ ਨਾਲ ਹੀ ਕੀਤਾ ਜਾ ਸਕਦਾ ਹੈ । ਉਨ੍ਹਾਂ ਕਿਹਾ ਕਿ ਇਹ ਘਰ ਦੀ ਲੜਾਈ ਹੈ ਅਤੇ ਘਰ ਦੀ ਲੜਾਈ ਘਰ ਦੇ ਵਿੱਚ ਹੀ ਜਲਦੀ ਤੋਂ ਜਲਦੀ ਨਿੱਬੜਣੀ ਚਾਹੀਦੀ ਹੈ ।