ਕੋਰੋਨਾ ਵਾਇਰਸ ਕਾਰਨ ਯੋਗੀ ਦਾ ਦੇਹਾਂਤ, ਬੀਤੇ ਦਿਨੀਂ ਰਿਪੋਰਟ ਆਈ ਸੀ ਪਾਜ਼ੀਟਿਵ

TeamGlobalPunjab
1 Min Read

ਜਬਲਪੁਰ : ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧ ਰਿਹਾ ਹੈ। ਇਸ ਦੇ ਚਲਦਿਆਂ ਜੇਕਰ ਗੱਲ ਮੱਧ ਪ੍ਰਦੇਸ਼ ਦੇ ਜਬਲਪੁਰ ਦੀ ਕਰੀਏ ਤਾਂ ਇਥੇ ਕੋਰੋਨਾ ਸਕਾਰਾਤਮਕ ਮਰੀਜ਼ਾਂ ਦੀ ਗਿਣਤੀ ਇੱਕ ਹਜ਼ਾਰ ਤੋਂ ਉਪਰ ਪਹੁੰਚ ਗਈ ਹੈ। ਇਸ ਮਹਾਮਾਰੀ ਕਾਰਨ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨੇਤਾ ਯੋਗੇਂਦਰ ਸਿੰਘ (ਯੋਗੀ) ਨੇ ਦਮ ਤੋੜ ਦਿੱਤਾ ।

ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਯੋਗੀ ਨੂੰ ਇਲਾਜ ਲਈ ਭੋਪਾਲ ਤੋਂ ਜਬਲਪੁਰ ਲਿਜਾਇਆ ਜਾ ਰਿਹਾ ਸੀ, ਪਰ ਭੋਪਾਲ ਤੋਂ 25 ਕਿਲੋਮੀਟਰ ਪਹਿਲਾਂ ਰਸਤੇ ‘ਚ ਹੀ ਉਨ੍ਹਾਂ ਦੀ ਮੌਤ ਹੋ ਗਈ। ਉਹ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਵਾਇਰਸ ਤੋਂ ਪੀੜਤ ਸਨ। ਉਨ੍ਹਾਂ ਦਾ ਕੋਰੋਨਾ ਜਾਂਚ ਨਮੂਨਾ ਕੇਸ਼ਵ ਕੁਟੀ ਵਿਖੇ ਹੋਏ ਟੈਸਟਾਂ ਵਿੱਚ ਵੀ ਲਿਆ ਗਿਆ ਸੀ, ਜੋ ਬਾਅਦ ਵਿੱਚ ਸਕਾਰਾਤਮਕ ਆਇਆ ਸੀ। ਯੋਗੇਂਦਰ ਸਿੰਘ ਯੋਗੀ ਦੀ ਹਾਲਤ ਹੋਰ ਵਿਗੜ ਕਾਰਨ ਉਨ੍ਹਾਂ ਨੂੰ ਭੋਪਾਲ ਰੈਫਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਹ ਜਬਲਪੁਰ ਦੇ ਸਿਟੀ ਹਸਪਤਾਲ ਵਿਖੇ ਜ਼ੇਰੇ ਇਲਾਜ ਸਨ।

ਮੱਧ ਪ੍ਰਦੇਸ਼ ‘ਚ ਹੁਣ ਤੱਕ ਕੋਰੋਨਾ ਦੇ 26 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 800 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਜਦ ਕਿ 18 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਚੁੱਕੇ ਹਨ।

Share This Article
Leave a Comment