ਬੀਜਿੰਗ: ਕੋਰੋਨਾ ਸੰਕਰਮਣ ਦਾ ਸ਼ੁਰੂਆਤੀ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ਵਿੱਚ ਹੁਣ ਘਰੇਲੂ ਉਡਾਣਾਂ ਆਮ ਵਾਂਗ ਸ਼ੁਰੂ ਹੋ ਗਈਆਂ ਹਨ। ਵੁਹਾਨ ਵਿੱਚ ਪਿਛਲੇ ਸਾਲ ਦੇ ਅਖੀਰ ਵਿੱਚ ਇਸ ਜਾਨਲੇਵਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਇਸ ਤੋਂ ਬਾਅਦ ਸੰਕਰਮਣ ਤੇਜ਼ੀ ਨਾਲ ਫੈਲਿਆ, ਜਿਸ ਤੋਂ ਬਾਅਦ ਸ਼ਹਿਰ ਵਿੱਚ 76 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਸੀ।
ਸੰਕਰਮਣ ਦੇ ਮਾਮਲਿਆਂ ਵਿਚ ਕਮੀ ਆਉਣ ਤੋਂ ਬਾਅਦ ਅਪ੍ਰੈਲ ਦੀ ਸ਼ੁਰੂਆਤ ਵਿੱਚ ਇੱਥੇ ਇੱਕ ਤੋਂ ਬਾਅਦ ਇੱਕ ਪਾਬੰਦੀਆਂ ਹਟਾਈਆਂ ਜਾਣ ਲੱਗੀਆਂ ਸਨ। ਵੁਹਾਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੰਚਾਲਕ ਨੇ ਦੱਸਿਆ ਕਿ ਸ਼ਹਿਰ ਵਿੱਚ ਘਰੇਲੂ ਉਡਾਣਾਂ ਦੀ ਗਿਣਤੀ ਅਤੇ ਯਾਤਰੀਆਂ ਦੀ ਗਿਣਤੀ ਦੋਵਾਂ ਵਿੱਚ ਹੀ ਵਾਧਾ ਹੋਇਆ ਹੈ ਅਤੇ ਇਹ ਮਹਾਂਮਾਰੀ ਤੋਂ ਪਹਿਲਾਂ ਦੀ ਤਰ੍ਹਾਂ ਸ਼ੁਰੂ ਹੋ ਗਿਆ ਹੈ।
ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ 500 ਘਰੇਲੂ ਉਡਾਣਾਂ ਵਿੱਚ 64,700 ਯਾਤਰੀਆਂ ਨੂੰ ਸ਼ਹਿਰ ਤੋਂ ਬਾਹਰ ਭੇਜਿਆ ਗਿਆ। ਵੁਹਾਨ ਏਅਰਪੋਰਟ ਹੁਣ ਸਿਓਲ, ਸਿੰਗਾਪੁਰ, ਕੁਆਲਾ ਲੁਮਪੁਰ, ਜਕਾਰਤਾ ਲਈ ਉਡਾਣਾਂ ਸ਼ੁਰੂ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਇਸ ਵਿਚਾਲੇ ਵਿੱਚ ਐਤਵਾਰ ਨੂੰ ਸਥਾਨਕ ਸੰਕਰਮਣ ਦੇ ਦਸ ਨਵੇਂ ਮਾਮਲੇ ਸਾਹਮਣੇ ਆਏ।